
ਦਸ ਸਾਲ ਪਹਿਲਾਂ ਸਮੁੰਦਰ ਦੇ ਰਸਤੇ ਮੁੰਬਈ ਉਤੇ ਹੋਏ ਅਤਿਵਾਦੀ ਹਮਲੀਆਂ....
ਨਵੀਂ ਦਿੱਲੀ (ਭਾਸ਼ਾ): ਦਸ ਸਾਲ ਪਹਿਲਾਂ ਸਮੁੰਦਰ ਦੇ ਰਸਤੇ ਮੁੰਬਈ ਉਤੇ ਹੋਏ ਅਤਿਵਾਦੀ ਹਮਲੀਆਂ ਤੋਂ ਬਾਅਦ ਦੇਸ਼ ਦੀ ਸਮੁੰਦਰੀ ਤਾਕਤ ਲਗਾਤਾਰ ਵਧੀ ਹੈ। ਅਜਿਹਾ ਕਹਿਣਾ ਹੈ ਨੌਸੈਨਾ ਪ੍ਰਮੁੱਖ ਐਡਮਿਰਲ ਸੁਨੀਲ ਲਾਂਬਾ ਦਾ। ਨੌਸੈਨਾ ਦਿਨ ਦੇ ਮੌਕੇ ਉਤੇ ਸੋਮਵਾਰ ਨੂੰ ਐਡਮਿਰਲ ਲਾਂਬਾ ਨੇ ਕਿਹਾ ਕਿ ਭਾਰਤੀ ਨੌਸੈਨਾ ਕਿਨਾਰੀ ਰੱਖਿਆ ਲਈ ਪ੍ਰਤੀਬਧ ਹੈ ਅਤੇ ਭਾਰਤ ਦੀ ਪਹਿਲੀ ਪਰਮਾਣੁ ਪਨਡੁੱਬੀ ਆਈ.ਐਨ.ਐਸ ਅਰੀਹੰਤ ਦੀ ਪਹਿਲੀ ਪ੍ਰੈਟਰੋਲਿੰਗ ਪੂਰੀ ਹੋਣ ਨਾਲ ਸਾਡੀ ਰੱਖਿਆ ਪ੍ਰਣਾਲੀ ਅਤੇ ਮਜਬੂਤ ਹੋਈ ਹੈ।
Navy Chief Sunil Lamba
ਨੌਸੈਨਾ ਦਿਨ ਦੇ ਮੌਕੇ ਉਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਕਿ 26/11 ਮੁੰਬਈ ਹਮਲੇ ਦੇ ਦਸ ਸਾਲ ਬਾਅਦ ਕਿਨਾਰੀ ਸੁਰੱਖਿਆ ਦੀ ਸਮਰੱਥਾ ਕਾਫ਼ੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਆਈ.ਐਨ.ਐਸ ਵਿਕ੍ਰਾਂਤ ਦੇ ਨੌਸੈਨਾ ਵਿਚ ਸ਼ਾਮਲ ਹੋਣ ਨਾਲ ਸਾਡੀ ਤਾਕਤ ਵਧੇਗੀ। ਇਸ ਦੇ ਨਾਲ ਸਕਾਰਪੀਨ ਕਲਾਸ ਦੀਆਂ ਪਨਡੁੱਬੀਆਂ ਨੇ ਵੀ ਅਪਣੇ ਸਾਰੇ ਟਰਾਇਲ ਪੂਰੇ ਕਰ ਲਏ ਹਨ ਅਤੇ ਨਾਲ ਹੀ ਨੌਸੈਨਾ ਦੇ ਹੈਲੀਕਾਪਟਰ ਫਲੀਟ ਦੀ ਕਮੀ ਪੂਰੀ ਕਰਨ ਲਈ ਲਾਇਟ ਯੂਟੀਲਿਟੀ ਹੈਲੀਕਾਪਟਰ ਦੀ ਖਰੀਦ ਅਤੇ 25 ਮਲਟੀਰੋਲ ਹੈਲੀਕਾਪਟਰ ਦੀ ਖਰੀਦ ਦਾ ਰਸਤਾ ਸਾਫ਼ ਹੋਇਆ ਹੈ।
Navy Chief Sunil Lamba
ਚੀਨ ਦੀ ਵੱਧਦੀ ਸਮੁੰਦਰੀ ਤਾਕਤ ਦਾ ਜਿਕਰ ਕਰਦੇ ਹੋਏ ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਕਿ ਹਿੰਦ ਮਹਾਸਾਗਰ ਵਿਚ 6 ਤੋੰ 7 ਚੀਨੀ ਯੁੱਧ ਪੋਤ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਦੇ ਮੁਕਾਬਲੇ ਅਸੀਂ ਹਿੰਦ ਮਹਾਸਾਗਰ ਵਿਚ ਮਜਬੂਤ ਹਾਂ ਅਤੇ 2050 ਤੱਕ ਸਾਡੀ ਨੌਸੈਨਾ ਵੀ ਸੁਪਰ ਪਾਵਰ ਬਣ ਜਾਵੇਗੀ। ਜਿਸ ਦੇ ਕੋਲ 200 ਸ਼ਿਪ ਅਤੇ 500 ਏਅਰਕ੍ਰਾਫਟ ਹੋਣਗੇ। ਜਿਥੇ ਤੱਕ ਪਾਕਿਸਤਾਨ ਦਾ ਸਵਾਲ ਹੈ ਅਸੀਂ ਉਸ ਦੇ ਮੁਕਾਬਲੇ ਕਾਫ਼ੀ ਬਿਹਤਰ ਹਾਂ। ਦੋ ਮੋਰਚਿਆਂ ਉਤੇ ਲੜਾਈ ਦੀ ਸੰਭਾਵਨਾ ਉਤੇ ਸੁਨੀਲ ਲਾਂਬਾ ਨੇ ਕਿਹਾ ਕਿ ਭਾਰਤੀ ਨੌਸੇਨਾ ਦੇ ਦੋ ਫਰੰਟ ਨਹੀਂ ਹਨ। ਸਾਡੇ ਕੋਲ ਸਿਰਫ ਇਕ ਫਰੰਟ ਹਿੰਦ ਮਹਾਂਸਾਗਰ ਹੈ।
Navy Chief Sunil Lamba
ਇਸ ਲਈ ਹਿੰਦ ਮਹਾਂਸਾਗਰ ਵਿਚ ਸ਼ਕਤੀ ਦਾ ਸੰਤੁਲਨ ਸਾਡੇ ਕੋਲ ਹੈ। ਜਿਥੇ ਤੱਕ ਮਾਲਦੀਪ ਦਾ ਪ੍ਰਸ਼ਨ ਹੈ ਤਾਂ ਉਥੇ ਦੀ ਸਰਕਾਰ ਸਾਡੀ ਸਹਾਇਕ ਹੈ ਅਤੇ ਅਸੀਂ ਭਵਿੱਖ ਵਿਚ ਮਾਲਦੀਪ ਦੇ ਨਾਲ ਹੋਰ ਵੀ ਯੁੱਧਾ ਭਿਆਸ ਕਰਨਗੇ। ਪਾਕਿਸਤਾਨ ਦੁਆਰਾ ਜਾਸੂਸੀ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤੇ ਗਏ ਕੁਲਭੂਸ਼ਣ ਜਾਧਵ ਉਤੇ ਸੁਨੀਲ ਲਾਂਬਾ ਨੇ ਕਿਹਾ ਕਿ ਅਸੀਂ ਲਗਾਤਾਰ ਉਨ੍ਹਾਂ ਦੇ ਪਰਵਾਰ ਦੇ ਸੰਪਰਕ ਵਿਚ ਹਾਂ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।