
ਤਾਜ਼ਾ ਖ਼ਬਰਾਂ ਅਨੁਸਾਰ ਸ੍ਰੀ ਸ਼ਰਦ ਪਵਾਰ ਨਾਲ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਣ ਕਾਰਨ ਭਾਜਪਾ ਨੇ ਅਜੀਤ ਪਵਾਰ ਨੂੰ ਆਪਣੀਆਂ ਗੱਲਾਂ ਵਿਚ ਫਸਾਇਆ ਤੇ ਉਹ ਸਫ਼ਲ ਰਹੇ..
ਨਵੀਂ ਦਿੱਲੀ- ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਹੁਣ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਨਾਲ ਮਿਲ ਕੇ ਕੰਮ ਕਰਨ ਲਈ ਆਖਿਆ ਸੀ ਪਰ ਉਨ੍ਹਾਂ ਨੇ ਮੋਦੀ ਦੀ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ।
NCP
ਅਜੀਤ ਪਵਾਰ ਜਦੋਂ ਦੇਵੇਂਦਰ ਫੜਨਵੀਸ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਰਹੇ ਸਨ, ਤਦ ਸਭ ਦੇ ਮਨ ਵਿਚ ਇੱਕੋ ਗੱਲ ਆ ਰਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਰਦ ਪਵਾਰ ਦੀ ਮੁਲਾਕਾਤ ਤੋਂ ਬਾਅਦ ਇਹ ਸਿਆਸੀ ਘਟਨਾਕ੍ਰਮ ਹੋਇਆ ਹੈ ਪਰ ਇਹ ਸੱਚ ਨਹੀਂ ਹੈ।
Ajit Pawar
ਤਾਜ਼ਾ ਖ਼ਬਰਾਂ ਅਨੁਸਾਰ ਸ੍ਰੀ ਸ਼ਰਦ ਪਵਾਰ ਨਾਲ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਣ ਕਾਰਨ ਭਾਜਪਾ ਨੇ ਅਜੀਤ ਪਵਾਰ ਨੂੰ ਆਪਣੀਆਂ ਗੱਲਾਂ ਵਿਚ ਫਸਾਇਆ ਤੇ ਉਹ ਸਫ਼ਲ ਰਹੇ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਸ੍ਰੀ ਸ਼ਰਦ ਪਵਾਰ ਨੇ ਦੋ ਅਜਿਹੀਆਂ ਮੰਗਾਂ ਰੱਖੀਆਂ ਸਨ, ਜਿਨ੍ਹਾਂ ਨੂੰ ਮੰਨਣਾ ਭਾਰਤੀ ਜਨਤਾ ਪਾਰਟੀ ਲਈ ਸੰਭਵ ਨਹੀਂ ਸੀ। ਇਸੇ ਲਈ ਮਹਾਰਾਸ਼ਟਰ ਦੀ ਸਿਆਸੀ ਨਾਟਕਬਾਜ਼ੀ ਵੇਖਣ ਨੂੰ ਮਿਲੀ। ਦਰਅਸਲ, ਸ੍ਰੀ ਪਵਾਰ ਨੇ ਆਪਣੀ ਧੀ ਸੁਪ੍ਰਿਆ ਸੁਲੇ ਲਈ ਕੇਂਦਰ ਵਿਚ ਖੇਤੀਬਾੜੀ ਮੰਤਰਾਲਾ ਮੰਗਿਆ ਸੀ
PM Narendra Modi
ਪਰ ਉਨ੍ਹਾਂ ਦੀ ਉਮਰ ਤੇ ਤਜ਼ਰਬਾ ਘੱਟ ਸੀ ਤੇ ਉਹ ਮੋਦੀ ਸਰਕਾਰ ਦੇ ਹੋਰ ਮੰਤਰੀਆਂ ਦੇ ਬਰਾਬਰ ਨਾ ਹੋਣ ਕਾਰਨ ਇਹ ਪੇਸ਼ਕਸ਼ ਰੱਦ ਕਰ ਦਿੱਤੀ ਗਈ ਸੀ। ਦੂਜੇ ਸ੍ਰੀ ਸ਼ਰਦ ਪਵਾਰ ਨੇ ਇਹ ਵੀ ਮੰਗ ਰੱਖੀ ਸੀ ਕਿ ਮਹਾਰਾਸ਼ਟਰ ਦਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾ ਬਣੇ, ਸਗੋਂ ਕਿਸੇ ਹੋਰ ਨੂੰ ਬਣਾਇਆ ਜਾਵੇ ਪਰ ਸ੍ਰੀ ਮੋਦੀ ਨੇ ਇਹ ਦੋਵੇਂ ਮੰਗਾਂ ਨਹੀਂ ਮੰਨੀਆਂ। ਦਰਅਸਲ, ਮਹਾਰਾਸ਼ਟਰ ’ਚ ਫੜਨਵੀਸ ਹੁਰਾਂ ਦੇ ਨਾਂਅ ’ਤੇ ਤਾਂ ਚੋਣ ਲੜੀ ਸੀ,
Sharad Pawar and PM Modi
ਇਸ ਲਈ ਇਹ ਮੰਗ ਵੀ ਮੰਨਣੀ ਔਖੀ ਸੀ। ਭਾਜਪਾ ਦੇ ਅੰਦਰੂਨੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਸ਼ਰਦ ਪਵਾਰ ਦੀ ਧੀ ਨੂੰ ਖੇਤੀ ਮੰਤਰਾਲਾ ਇਸ ਲਈ ਨਹੀਂ ਦਿੱਤਾ ਗਿਅ ਸੀ ਕਿਉਂਕਿ ਇਸ ਆਧਾਰ ਉੱਤੇ ਬਿਹਾਰ ਦੀ ਸਹਿਯੋਗੀ ਪਾਰਟੀ ਜਨਤਾ ਦਲ–ਯੂਨਾਈਟਿਡ ਵੀ ਰੇਲ ਮੰਤਰਾਲੇ ਲਈ ਆਪਣਾ ਦਾਅਵਾ ਠੋਕ ਸਕਦੀ ਹੈ। ਤਦ ਭਾਜਪਾ ਲਈ ਵੱਡਾ ਸੰਕਟ ਪੈਦਾ ਹੋ ਜਾਣਾ ਸੀ ਪਰ ਭਾਜਪਾ ਅਜਿਹਾ ਨਹੀਂ ਚਾਹੁੰਦੀ ਸੀ।