
ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੰਬਈ ਹਮਲਿਆਂ ਨੂੰ ਲੈ ਕੇ ਯੂਪੀਏ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਣ ਤੋਂ 9 ਦਿਨਾਂ ਬਾਅਦ ਸਪੱਸ਼ਟੀਕਰਨ ਦਿੱਤਾ ਹੈ।
ਨਵੀਂ ਦਿੱਲੀ: ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੰਬਈ ਹਮਲਿਆਂ ਨੂੰ ਲੈ ਕੇ ਯੂਪੀਏ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਣ ਤੋਂ 9 ਦਿਨਾਂ ਬਾਅਦ ਸਪੱਸ਼ਟੀਕਰਨ ਦਿੱਤਾ ਹੈ। ਮਨੀਸ਼ ਤਿਵਾੜੀ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਨੇ ਆਪਣੀ ਕਿਤਾਬ 'ਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇਸ਼ ਦੀ ਸੁਰੱਖਿਆ ਦੇ ਮੁੱਦਿਆਂ 'ਤੇ ਕਿਸੇ ਵੀ ਮਾਮਲੇ 'ਚ ਨਰਮ ਜਾਂ ਕਮਜ਼ੋਰ ਸੀ।
Manish Tewari
ਮਨੀਸ਼ ਤਿਵਾੜੀ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਤੁਸੀਂ ਕਿਤਾਬ ਦਾ ਉਹ ਪੂਰਾ ਪੈਰਾ ਪੜ੍ਹਦੇ ਹੋ ਤਾਂ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਹੈ ਕਿ ਸਰਕਾਰ ਸੁਰੱਖਿਆ ਦੇ ਮਾਮਲੇ 'ਚ ਨਰਮ ਜਾਂ ਕਮਜ਼ੋਰ ਸੀ ਕਿਉਂਕਿ ਪਾਕਿਸਤਾਨ ਦੀ ਸਰਕਾਰ ਵਿਚ ਫੌਜੀ ਦਖਲਅੰਦਾਜ਼ੀ ਹੈ, ਇਸ ਲਈ ਭਾਰਤ ਨੇ ਅਜਿਹੇ ਕਿਸੇ ਵੀ ਮਾਮਲੇ ਵਿਚ ਹਮੇਸ਼ਾ ਰਣਨੀਤਕ ਸੰਜਮ ਦੀ ਵਰਤੋਂ ਕੀਤੀ ਹੈ। ਭਾਰਤ ਦੀ ਇਸ ਕੂਟਨੀਤਕ ਸਮਝ ਨੂੰ ਪਾਕਿਸਤਾਨ ਨੇ ਹਮੇਸ਼ਾ ਕਮਜ਼ੋਰ ਮੰਨਿਆ ਹੈ। 26/11 ਦੇ ਸੰਦਰਭ ਵਿਚ ਮੇਰੀ ਕਿਤਾਬ ਵਿਚ ਲਿਖੀ ਸਾਰੀ ਗੱਲ ਵੀ ਇਸ ਨਜ਼ਰੀਏ ਨੂੰ ਲੈ ਕੇ ਸੀ।
Manmohan Singh
ਸੰਸਦ ਮੈਂਬਰ ਤਿਵਾੜੀ ਨੇ ਅੱਗੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਦੇ ਰਵੱਈਏ 'ਚ ਕੋਈ ਬਦਲਾਅ ਆਇਆ ਹੈ ਜਾਂ ਉਸ ਨੇ ਕਦੇ ਆਪਣੀਆਂ ਕਾਰਵਾਈਆਂ 'ਤੇ ਚਿੰਤਾ ਪ੍ਰਗਟਾਈ ਹੈ। ਉਰੀ ਤੋਂ ਬਾਅਦ ਪੁਲਵਾਮਾ 'ਚ ਹੋਇਆ ਅੱਤਵਾਦੀ ਹਮਲਾ ਇਸ ਦੀ ਮਿਸਾਲ ਹੈ। ਦੱਸ ਦਈਏ ਕਿ 23 ਨਵੰਬਰ ਨੂੰ ਕਾਂਗਰਸੀ ਸੰਸਦ ਮੈਂਬਰ ਨੇ ਆਪਣੀ ਕਿਤਾਬ '10 ਫਲੈਸ਼ ਪੁਆਇੰਟਸ; '20 ਈਅਰਜ਼- ਨੈਸ਼ਨਲ ਸਕਿਓਰਿਟੀ ਸਿਚੂਏਸ਼ਨ ਦੇਟ ਇਮਪੈਕਟ ਇੰਦੀਆ' ਵਿਚ ਮਨਮੋਹਨ ਸਿੰਘ ਦੀ ਯੂਪੀਏ ਸਰਕਾਰ 'ਤੇ ਸਵਾਲ ਉਠਾਏ ਗਏ ਸਨ।
Manish Tewari
ਤਿਵਾੜੀ ਨੇ ਮੁੰਬਈ 'ਚ 26/11 ਦੇ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਕੋਈ ਕਾਰਵਾਈ ਨਾ ਕਰਨ ਨੂੰ ਤਤਕਾਲੀ ਮਨਮੋਹਨ ਸਿੰਘ ਸਰਕਾਰ ਦੀ ਕਮਜ਼ੋਰੀ ਦੱਸਿਆ ਸੀ। ਕਿਤਾਬ 'ਚ ਤਿਵਾਰੀ ਨੇ ਲਿਖਿਆ ਹੈ ਕਿ ਮੁੰਬਈ ਹਮਲੇ ਤੋਂ ਬਾਅਦ ਸਰਕਾਰ ਨੂੰ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਸੀ। ਇਹ ਉਹ ਸਮਾਂ ਸੀ ਜਦੋਂ ਕਾਰਵਾਈ ਬਿਲਕੁਲ ਜ਼ਰੂਰੀ ਸੀ। ਇਕ ਦੇਸ਼ (ਪਾਕਿਸਤਾਨ) ਨਿਰਦੋਸ਼ ਲੋਕਾਂ ਨੂੰ ਮਾਰਦਾ ਹੈ ਅਤੇ ਉਸ ਨੂੰ ਕੋਈ ਪਛਤਾਵਾ ਨਹੀਂ ਹੈ। ਇਸ ਤੋਂ ਬਾਅਦ ਵੀ ਜੇਕਰ ਅਸੀਂ ਸੰਜਮ ਦੀ ਵਰਤੋਂ ਕਰੀਏ ਤਾਂ ਇਹ ਤਾਕਤ ਦੀ ਨਹੀਂ ਸਗੋਂ ਕਮਜ਼ੋਰੀ ਦੀ ਨਿਸ਼ਾਨੀ ਹੈ। ਤਿਵਾੜੀ ਨੇ 26/11 ਦੇ ਹਮਲਿਆਂ ਦੀ ਤੁਲਨਾ ਅਮਰੀਕਾ ਵਿਚ 9/11 ਦੇ ਹਮਲਿਆਂ ਨਾਲ ਕੀਤੀ।