Meghalaya News: ਵਿਵਾਦਿਤ ਪੰਜਾਬੀ ਲੇਨ ਦਾ ਮਾਮਲਾ
Published : Dec 3, 2023, 4:06 pm IST
Updated : Dec 3, 2023, 4:06 pm IST
SHARE ARTICLE
File Photo
File Photo

ਸਰਕਾਰ ਮੁੜ ਵਸੇਬੇ ਦੀ ਯੋਜਨਾ ਨੂੰ ਲੈ ਕੇ ਸਿੱਖਾਂ ਨਾਲ ਮੁਲਾਕਾਤ ਕਰੇਗੀ 

  • ਸੂਬਾ ਸਰਕਾਰ ਨੇ ਵਿਵਾਦਿਤ ਖੇਤਰ ਤੋਂ 342 ਪਰਿਵਾਰਾਂ ਨੂੰ ਤਬਦੀਲ ਕਰਨ ਦਾ ਪ੍ਰਸਤਾਵ ਦਿਤਾ ਸੀ

Meghalaya News: ਮੇਘਾਲਿਆ ਸਰਕਾਰ ਅਗਲੇ ਹਫਤੇ ਸ਼ਿਲਾਂਗ ਦੇ ਵਿਵਾਦਿਤ ਪੰਜਾਬੀ ਲੇਨ ਇਲਾਕੇ ਦੇ ਵਸਨੀਕਾਂ ਨਾਲ ਮੁੜ ਵਸੇਬੇ ਦੀ ਯੋਜਨਾ ਨੂੰ ਲੈ ਕੇ ਬੈਠਕ ਕਰੇਗੀ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। 

ਸੂਬਾ ਸਰਕਾਰ ਨੇ 29 ਸਤੰਬਰ ਨੂੰ ਹਾਈ ਕੋਰਟ ’ਚ ਪੇਸ਼ ਕੀਤੀ ਅਪਣੀ ਯੋਜਨਾ ’ਚ ਵਿਵਾਦਿਤ ਖੇਤਰ ਤੋਂ 342 ਪਰਿਵਾਰਾਂ ਨੂੰ ਸ਼ਿਲਾਂਗ ਮਿਊਂਸਪਲ ਬੋਰਡ ਦੀ ਮਲਕੀਅਤ ਵਾਲੀ ਜ਼ਮੀਨ ’ਤੇ ਤਬਦੀਲ ਕਰਨ ਦਾ ਪ੍ਰਸਤਾਵ ਦਿਤਾ ਸੀ। ਹਾਲਾਂਕਿ, ਪਰਵਾਰਾਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਲਈ ਵੀ ਮਕਾਨ ਬਣਾਏ। 
ਉਨ੍ਹਾਂ ਕਿਹਾ ਕਿ ਅਸੀਂ 7 ਦਸੰਬਰ ਨੂੰ ਹਰੀਜਨ ਪੰਚਾਇਤ ਸੰਮਤੀ (ਐਚ.ਪੀ.ਸੀ.) ਨਾਲ ਮੀਟਿੰਗ ਤੈਅ ਕੀਤੀ ਹੈ। ਸਾਨੂੰ ਉਮੀਦ ਹੈ ਕਿ ਬੈਠਕ ’ਚ ਦੋਵੇਂ ਧਿਰਾਂ ਅਪਣੇ ਮਤਭੇਦਾਂ ਨੂੰ ਸੁਲਝਾਉਣ 'ਚ ਸਫਲ ਹੋਣਗੀਆਂ।’’

ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਐਚ.ਪੀ.ਸੀ. ਨੇ ਸੂਬਾ ਸਰਕਾਰ ਵਲੋਂ ਤਿਆਰ ਕੀਤੀ ਗਈ ਯੋਜਨਾ ’ਚ ਸੋਧ ਕਰਨ ਦੀ ਬੇਨਤੀ ਕੀਤੀ ਸੀ ਅਤੇ ਸਰਕਾਰ ਕੁਝ ਤਬਦੀਲੀਆਂ ਵਿਰੁਧ ਨਹੀਂ ਸੀ। ਸੂਬਾ ਸਰਕਾਰ ਨੇ ਹਾਈ ਕੋਰਟ ਨੂੰ ਇਹ ਵੀ ਸੂਚਿਤ ਕੀਤਾ ਸੀ ਕਿ ਉਹ ਪਰਿਵਾਰਾਂ ਵਲੋਂ ਕੀਤੀ ਬੇਨਤੀ ਅਨੁਸਾਰ ਪਲਾਟਾਂ ਦਾ ਆਕਾਰ ਵਧਾਏਗੀ। ਪੰਜਾਬ ਦੇ ਲੋਕ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਲਗਭਗ 200 ਸਾਲ ਪਹਿਲਾਂ ਸਫਾਈ ਕਰਮਚਾਰੀ ਵਜੋਂ ਕੰਮ ਕਰਨ ਲਈ ਸ਼ਿਲਾਂਗ ਲਿਆਂਦਾ ਸੀ, ਇਸ ਖੇਤਰ ’ਚ ਰਹਿ ਰਹੇ ਹਨ। 

ਮਈ 2018 ਵਿਚ ਇਕ ਵਿਅਕਤੀ ਦੇ ਹਮਲੇ ਤੋਂ ਬਾਅਦ ਖਾਸੀ ਭਾਈਚਾਰੇ ਦੇ ਮੈਂਬਰਾਂ ਅਤੇ ਸਿੱਖਾਂ ਵਿਚਾਲੇ ਝੜਪਾਂ ਹੋਈਆਂ ਸਨ। ਹਿੰਸਾ ਤੋਂ ਬਾਅਦ ਇਲਾਕੇ ਵਿਚ ਇਕ ਮਹੀਨੇ ਤੋਂ ਵੱਧ ਸਮੇਂ ਲਈ ਕਰਫਿਊ ਲਗਾਇਆ ਗਿਆ ਸੀ।

(For more news apart from Sikh families may move from disputed area, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Nov 2024 12:22 PM

AAP ਉਮੀਦਵਾਰ Harinder Dhaliwal ਦਾ ਵਿਰੋਧੀਆਂ ਨੂੰ ਚੈਂਲੇਂਜ

14 Nov 2024 12:11 PM

Big Breaking: Gangster Arsh Dalla ਦੀ ਗ੍ਰਿਫ਼ਤਾਰੀ 'ਤੇ ਵੱਡੀ ਖ਼ਬਰ

13 Nov 2024 12:23 PM

Dalvir Goldy ਪਾਰਟੀ 'ਚ ਕਦੇ ਸ਼ਾਮਿਲ ਨਹੀਂ ਹੋਵੇਗਾ, ਗਦਾਰਾਂ ਦੀ ਪਾਰਟੀ 'ਚ ਕੋਈ ਥਾਂ ਨਹੀਂ

13 Nov 2024 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Nov 2024 12:33 PM
Advertisement