
ਰਾਫੇਲ ਸਮਝੌਤੇ ਤੇ ਉੱਠੇ ਵਿਵਾਦ 'ਤੇ ਬੋਲਦਿਆਂ ਕੇਂਦਰੀ ਰੱਖਿਆ ਮੰਤਰੀ ਸੀਤਾਰਮਣ ਨੇ ਕਿਹਾ ਕਿ ਕਾਂਗਰਸ ਸਰਕਾਰ ਕਦੇ ਰਾਫੇਲ ਸਮਝੌਤੇ ਨੂੰ ਪੂਰਾ ਕਰਨਾ ਨਹੀਂ ਚਾਹੁੰਦੀ ਸੀ।
ਨਵੀਂ ਦਿੱਲੀ : ਰਾਫੇਲ ਸੌਦੇ 'ਤੇ ਕਾਂਗਰਸ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਸਰਕਾਰ ਦਾ ਪੱਖ ਰੱਖਦੇ ਹੋਏ ਰੱਖਿਆ ਮਤੰਰੀ ਸੀਤਾਰਮਣ ਨੇ ਕਿਹਾ ਕਿ ਕਾਂਗਰਸ ਰਾਫੇਲ ਸੌਦੇ ਨੂੰ ਲੈ ਕੇ ਇੰਨੇ ਸਵਾਲ ਕਰ ਰਹੀ ਹੈ ਜਦਕਿ ਇਸ ਸਬੰਧ ਵਿਚ ਨਾ ਤਾਂ ਯੂਪੀਏ ਸਰਕਾਰ ਨੇ ਐਚਏਐਲ ਨਾਲ ਕੋਈ ਗੱਲ ਨਹੀਂ ਕੀਤੀ ਸੀ ਅਤੇ ਨਾ ਹੀ ਰਾਫੇਲ ਸੌਦਾ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਸੀ। ਰਾਫੇਲ ਸਮਝੌਤੇ ਤੇ ਉੱਠੇ ਵਿਵਾਦ 'ਤੇ ਬੋਲਦਿਆਂ ਕੇਂਦਰੀ ਰੱਖਿਆ ਮੰਤਰੀ ਸੀਤਾਰਮਣ ਨੇ
Congress
ਕਿਹਾ ਕਿ ਸਾਬਕਾ ਕਾਂਗਰਸ ਸਰਕਾਰ ਅਪਣੇ ਕਾਰਜਕਾਲ ਵਿਚ ਕਦੇ ਰਾਫੇਲ ਸਮਝੌਤੇ ਨੂੰ ਪੂਰਾ ਕਰਨਾ ਨਹੀਂ ਚਾਹੁੰਦੀ ਸੀ। ਨਿਰਮਲਾ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿਚ ਦਿਸਾਲਟ ਨਾਲ ਗੱਲਬਾਤ ਵਿਚ ਦਿਸਾਲਟ-ਐਚਐਲਏ ਵੱਲੋਂ ਜਹਾਜ਼ ਬਣਵਾਉਣ ਦਾ ਆਪਸੀ ਸਮਝੌਤਾ ਨਹੀਂ ਸੀ ਹੋਇਆ। ਸਾਬਕਾ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਸੰਸਦ ਦੀ ਸਥਾਈ ਕਮੇਟੀ ਦੀ ਇਕ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਅਤੇ
Hindustan Aeronautics Limited
ਫਰਾਂਸੀਸੀ ਕੰਪਨੀ ਵਿਚਕਾਰ ਐਚਏਐਲ ਵੱਲੋਂ ਰਾਫੇਲ ਤਿਆਰ ਕਰਵਾਉਣ ਦੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਕਿਹਾ ਗਿਆ ਕਿ ਐਚਏਐਲ ਜੇਕਰ ਰਾਫੇਲ ਜਹਾਜ਼ ਦਾ ਨਿਰਮਾਣ ਭਾਰਤ ਵਿਚ ਕਰਦਾ ਤਾਂ ਇਕ ਜਹਾਜ਼ ਬਣਾਉਣ ਵਿਚ 2.7 ਗੁਣਾ ਵੱਧ ਸਮਾਂ ਲਗਣਾ ਸੀ। ਨਿਰਮਲਾ ਨੇ ਖੁਲਾਸਾ ਕੀਤਾ ਕਿ ਕਾਂਗਰਸ ਪਾਰਟੀ ਐਚਏਐਲ ਦੇ ਲਈ ਮੋਦੀ ਸਰਕਾਰ 'ਤੇ ਦੋਸ਼ ਲਗਾ ਰਹੀ ਹੈ ਪਰ ਸੱਚ ਇਹ ਹੈ ਕਿ ਉਸ ਦੇ ਕਾਰਜਕਾਲ ਵਿਚ ਦਿਸਾਲਟ ਦੇ ਨਾਲ ਭਾਰਤ ਵਿਚ ਜਹਾਜ਼ਾਂ ਦੇ ਨਿਰਮਾਣ ਕਰਨ ਦੀ ਸੰਭਾਵਨਾ ਦੇਖੀ ਜਾ ਰਹੀ ਸੀ
Dassault Aviation
, ਉਸ ਵੇਲ੍ਹੇ ਦਿਸਾਲਟ ਨੇ ਐਚਏਐਲ ਵੱਲੋਂ ਤਿਆਰ ਕੀਤੇ ਜਾਣ ਵਾਲੇ ਰਾਫੇਲ ਦੀ ਗਰੰਟੀ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਐਚਏਐਲ ਦੇ ਸੁਧਾਰ ਲਈ ਕੋਈ ਕਦਮ ਨਹੀਂ ਚੁੱਕਿਆ ਹੈ। ਉਹ ਸਿਰਫ ਉਸ ਨੂੰ ਰਾਹਤ ਦਿੰਦੀ ਰਹੀ ਹੈ ਜਦਕਿ ਅਸੀਂ ਐਚਏਐਲ ਦੀ ਹਾਲਤ ਨੂੰ ਸੁਧਾਰਤ ਲਈ ਲਗਾਤਾਰ ਕਦਮ ਚੁੱਕ ਰਹੇ ਹਾਂ।