
ਸੁਪਰੀਮ ਕੋਰਟ ਸਿਆਸੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ 'ਚ ਦਾਇਰ ਅਪੀਲਾਂ 'ਤੇ ਸ਼ੁਕਰਵਾਰ ਨੂੰ ਸੁਣਵਾਈ ਕਰੇਗਾ........
ਨਵੀਂ ਦਿੱਲੀ : ਸੁਪਰੀਮ ਕੋਰਟ ਸਿਆਸੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ 'ਚ ਦਾਇਰ ਅਪੀਲਾਂ 'ਤੇ ਸ਼ੁਕਰਵਾਰ ਨੂੰ ਸੁਣਵਾਈ ਕਰੇਗਾ। ਇਹ ਮਾਮਲਾ ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਸਾਹਮਣੇ ਸੂਚੀਬੱਧ ਹੈ। ਇਸ ਬੈਂਚ ਵਲੋਂ ਇਲਾਹਾਬਾਦ ਹਾਈ ਕੋਰਟ ਦੇ ਸਤੰਬਰ, 2010 ਦੇ ਫ਼ੈਸਲੇ ਵਿਰੁਧ ਦਾਇਰ
14 ਅਪੀਲਾਂ 'ਤੇ ਸੁਣਵਾਈ ਲਈ ਤਿੰਨ ਮੈਂਬਰੀ ਜੱਜਾਂ ਦੀ ਬੈਂਚ ਗਠਤ ਕੀਤੇ ਜਾਣ ਦੀ ਉਮੀਦ ਹੈ। ਹਾਈ ਕੋਰਟ ਨੇ ਇਸ ਵਿਵਾਦ 'ਚ ਦਾਇਰ ਚਾਰ ਦੀਵਾਨੀ ਕੇਸਾਂ 'ਤੇ ਅਪਣੇ ਫ਼ੈਸਲੇ 'ਚ 2.77 ਏਕੜ ਜ਼ਮੀਨ ਦਾ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲਲਾ ਵਿਚਕਾਰ ਬਰਾਬਰ ਵੰਡ ਕਰਨ ਦਾ ਹੁਕਮ ਦਿਤਾ ਸੀ। (ਪੀਟੀਆਈ)