ਸਬਰੀਮਲਾ 'ਚ ਔਰਤਾਂ ਦੇ ਦਾਖ਼ਲੇ ਵਿਰੁਧ ਹੜਤਾਲ ਦੌਰਾਨ ਹਿੰਸਾ, 60 ਗ੍ਰਿਫ਼ਤਾਰ
Published : Jan 4, 2019, 12:20 pm IST
Updated : Jan 4, 2019, 12:20 pm IST
SHARE ARTICLE
Violence  in Sabarimala
Violence in Sabarimala

ਕੇਰਲ ਦੇ ਸਬਰੀਮਲਾ ਮੰਦਰ ਵਿਚ ਰੱਜਸਵਲਾ ਉਮਰ ਦੀਆਂ ਦੋ ਔਰਤਾਂ ਦੇ ਦਾਖ਼ਲੇ ਵਿਰੁਧ ਸੂਬੇ ਵਿਚ ਹਿੰਦੂ ਜਥੇਬੰਦੀਆਂ ਦੇ ਸੱਦੇ 'ਤੇ ਹੜਤਾਲ ਦੌਰਾਨ ਵੀਰਵਾਰ ਨੂੰ ਵੱਡੇ ਪੱਧਰ....

ਤਿਰੂਵਨੰਤਪੁਰਮ : ਕੇਰਲ ਦੇ ਸਬਰੀਮਲਾ ਮੰਦਰ ਵਿਚ ਰੱਜਸਵਲਾ ਉਮਰ ਦੀਆਂ ਦੋ ਔਰਤਾਂ ਦੇ ਦਾਖ਼ਲੇ ਵਿਰੁਧ ਸੂਬੇ ਵਿਚ ਹਿੰਦੂ ਜਥੇਬੰਦੀਆਂ ਦੇ ਸੱਦੇ 'ਤੇ ਹੜਤਾਲ ਦੌਰਾਨ ਵੀਰਵਾਰ ਨੂੰ ਵੱਡੇ ਪੱਧਰ 'ਤੇ ਪੱਥਰਬਾਜ਼ੀ, ਗੱਡੀਆਂ ਨੂੰ ਰੋਕਣ, ਹਿੰਸਾ ਅਤੇ ਤੋੜ ਭੰਨ ਦੀਆਂ ਘਟਨਾਵਾਂ ਹੋਈਆਂ। ਸਬਰੀਮਲਾ ਕਰਮ ਸਮਿਤੀ ਅਤੇ ਅੰਤਰ ਰਾਸ਼ਟਰੀ ਹਿੰਦੂ ਪਰੀਸ਼ਦ ਨੇ 12 ਘੰਟੇ ਦੀ ਇਸ ਹੜਤਾਲ ਦਾ ਸੱਦਾ ਦਿਤਾ। ਇਸ ਹੜਤਾਲ ਵਿਚ ਸ਼ੁਰੂਆਤੀ ਘੰਟਿਆਂ ਵਿਚ ਆਮ ਜਨਜੀਵਨ ਪ੍ਰਭਾਵਤ ਰਿਹਾ। ਸਬਰੀਮਲਾ ਕਰਮ ਸਮਿਤੀ ਵੱਖ ਵੱਖ ਹਿੰਦੂ ਜਥੇਬੰਦੀਆਂ ਦਾ ਸੰਘ ਹੈ।

ਪੁਲਿਸ ਨੇ ਜਾਣਕਾਰੀ ਦਿਤੀ ਕਿ ਪੰਡਾਲਮ ਵਿਚ ਪੱਥਰਬਾਜ਼ੀ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ 55 ਸਾਲਾ ਇਕ ਵਿਅਕਤੀ ਦੀ ਬੁਧਵਾਰ ਰਾਤ ਮੌਰ ਹੋ ਗਈ। ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਕਈ ਜ਼ਿਲ੍ਹਿਆਂ ਵਿਚ ਸੜਕਾਂ 'ਤੇ ਨਹੀਂ ਉਤਰੀਆਂ। ਬੁਧਵਾਰ ਮੰਦਰ 'ਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰਨ ਵਾਲਿਆਂ ਨੇ ਬੱਸਾਂ 'ਤੇ ਵੀ ਪੱਥਰ ਸੁੱਟੇ। ਸੂਬੇ ਵਿਚ ਚਲਣ ਵਾਲੇ ਆਟੋ ਰਿਕਸ਼ਾ ਵੀ ਘੱਟ ਹੀ ਸੜਕਾਂ 'ਤੇ ਦਿਖਾਈ ਦਿਤੇ ਅਤੇ ਲੋਕਾਂ ਨੂੰ ਆਵਾਜਾਈ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪੂਰੇ ਰਾਜ ਵਿਚ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਸਣੇ ਵੱਡੀ ਗਿਣਤੀ ਵਿਚ ਯਾਤਰੀ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ 'ਤੇ ਫਸੇ ਹੋਏ ਹਨ।ਸਥਾਨਕ ਕੈਂਸਰ ਸੈਂਟਰ ਵਿਚ ਇਲਾਜ਼ ਕਰਾਉਣ ਆਈ 64 ਸਾਲਾ ਔਰਤ ਪਥੁਮਾ ਅੱਜ ਸਵੇਰੇ ਰੇਲਵੇ ਸਟੇਸ਼ਨ 'ਤੇ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੇ ਪ੍ਰਵਾਰ ਨੇ ਦੋਸ਼ ਲਾਇਆ ਕਿ ਐਂਬੁਲੈਂਸ ਸੇਵਾ ਵਿਚ ਦੇਰੀ ਦੋਣ ਕਾਰਨ ਉਸ ਦੀ ਮੌਤ ਹੋਈ ਹੈ। ਰਾਜ ਦੀ ਰਾਜਧਾਨੀ ਵਿਚ ਦੁਕਾਨਾਂ ਅਤੇ ਹੋਟਲ ਬੰਦ ਰਹੇ। ਪੁਲਿਸ ਨੇ ਦਸਿਆ ਕਿ ਰਾਜ ਵਿਚ ਸੱਤਾਧਾਰੀ ਸੀ.ਪੀ.ਐਮ. ਦੇ ਐਰਣਾਕੁਲਮ ਅਤੇ ਮਲਪੁਰਮ ਜ਼ਿਲ੍ਹਿਆਂ ਵਿਚ ਸਥਿਤ ਪਾਰਟੀ ਦੇ ਸਥਾਨਕ ਦਫ਼ਤਰਾਂ 'ਤੇ ਪੱਥਰਬਾਜ਼ੀ ਕੀਤੀ ਗਈ।

ਉਨ੍ਹਾਂ ਦਸਿਆ ਕਿ ਕਨੂਰ ਅਤੇ ਕੋਝੀਕੋੜ ਵਿਚ ਪੱਥਰਬਾਜ਼ੀ ਦੌਰਾਨ ਆਟੌਰਿਕਸ਼ਾ ਅਤੇ ਨਿਜੀ ਬੱਸਾਂ ਨੂੰ ਕਾਫ਼ੀ ਨੁਕਸਾਨ ਹੋਇਆ। ਸੂਤਰਾਂ ਨੇ ਦਸਿਆ ਕਿ ਸਵੇਰ ਤੋਂ ਹੜਤਾਲ ਅਤੇ ਸੜਕ ਜਾਮ ਹੋਣ ਦੇ ਬਾਵਜੂਦ ਭਵਵਾਨ ਅਯੱਪਾ ਮੰਦਰ ਵਿਚ ਭਗਤਾਂ ਦੀ ਵੱਡੀ ਭੀੜ ਦੇਖੀ ਗਈ ਅਤੇ ਸ਼ਰਧਾਲੂਆਂ ਦਾ ਜਮਾਵੜਾ ਲੱਗਾ ਰਿਹਾ। ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਕਾਲੀਕਟ ਅਤੇ ਕਨੂਰ ਸਥਿਤ ਵੱਖ ਵੱਖ ਯੂਨੀਵਰਸਟੀਆਂ ਨੇ ਵੀਰਵਾਰ ਨੂੰ ਹੋਣ ਵਾਲੀ  ਪ੍ਰੀਖਿਆਵਾਂ ਮੁਲਤਵੀ ਕਰ ਦਿਤੀਆਂ ਹਨ।  (ਪੀਟੀਆਈ)

ਕੇਰਲ ਦੇ ਮੁੱਖ ਮੰਤਰੀ ਹੜਤਾਲ ਦੌਰਾਨ ਹਿੰਸਾ ਲਈ ਭਾਜਪਾ, ਆਰ.ਐਸ.ਐਸ. 'ਤੇ ਵਰ੍ਹੇ

ਤਿਰੂਵਨੰਤਪੁਰਮ : ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਸਬਰੀਮਲਾ ਮੰਦਰ ਵਿਚ ਦੋ ਔਰਤਾਂ ਦੇ ਦਾਖ਼ਲ ਹੋਣ 'ਤੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਸਬੰਧੀ ਭਾਜਪਾ, ਆਰ.ਐਸ.ਐਸ. ਨੂੰ ਨਿਸ਼ਾਨਾ ਬਣਾਉਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਕੀਤੀ ਗਈ ਹਿੰਸਾ ਸਬੰਧੀ ਸਖ਼ਤੀ ਨਾਲ ਨਿਪਟਿਆ ਜਾਏਗਾ। ਵਿਜਯਨ ਨੇ ਕਿਹਾ ਕਿ ਦੋਵੇਂ ਔਰਤਾਂ ਸਬਰੀਮਲਾ ਵਿਚ 'ਉਤੋਂ ਨਹੀਂ ਉਤਰੀਆਂ' ਸਗੋਂ ਉਹ ਆਮ ਭਗਤਾਂ ਦੀ ਤਰ੍ਹਾਂ ਹੀ ਗਈਆਂ ਸਨ

ਅਤੇ ਹੋਰ ਸ਼ਰਧਾਲੂਆਂ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਸਬਰੀਮਲਾ ਮੰਦਰ ਵਿਚ ਦਾਖ਼ਲ ਹੋਣ ਵਾਲੀ ਕਨਕਦੁਰਗਾ ਅਤੇ ਬਿੰਦੂ ਦੀ ਮੰਗ 'ਤੇ ਸੁਰੱਖਿਆ ਮੁਹੱਈਆ ਕਰਵਾਈ ਗਈ। ਵਿਜਯਨ ਨੇ ਮੰਦਰ ਦਾ 'ਸ਼ੁੱਧੀਕਰਨ' ਕਰਨ ਲਈ ਮੁੱਖ ਪੁਜਾਰੀ 'ਤੇ ਡੂੰਘੀ ਨਾਰਾਜ਼ਗੀ ਜਾਹਰ ਕੀਤੀ ਅਤੇ ਕਿਹਾ ਕਿ ਜੇਕਰ ਉਹ ਸੁਪਰੀਮ ਕੋਰਟ ਦਾ ਫ਼ੈਸਲਾ ਮੰਨਣ ਲਈ ਤਿਆਰ ਨਹੀਂ ਹਨ ਤਾਂ ਉਨ੍ਹਾਂ ਨੂੰ ਅਪਣਾ ਅਹੁਦਾ ਤਿਆਗ ਦੇਣਾ ਚਾਹੀਦਾ ਹੈ। 

ਮੰਦਰ ਦੇ ਸ਼ੁੱਧੀਕਰਨ 'ਤੇ ਏ.ਆਈ.ਡੀ.ਡਬਲੂ.ਏ ਨੇ ਜਤਾਈ ਨਰਾਜ਼ਗੀ

ਨਵੀਂ ਦਿੱਲੀ : ਅਖ਼ਿਲ ਭਾਰਤੀ ਲੋਕਤੰਤਰੀ ਮਹਿਲਾ ਜਥੇਬੰਦੀ (ਏ.ਆਈ.ਡਬਲੂ.ਡੀ.ਏ) ਨੇ ਸਬਰੀਮਲਾ ਮੰਦਰ ਵਿਚ ਰਜਸਵੱਲਾ ਉਮਰ ਵਰਗ ਦੀਆਂ ਦੋ ਔਰਤਾਂ ਦੇ ਦਾਖ਼ਲੇ ਮਗਰੋਂ ਮੰਦਰ ਦਾ ਸ਼ੁੱਧੀਕਰਨ ਕੀਤੇ ਜਾਣ 'ਤੇ ਸਖ਼ਤ  ਨਰਾਜ਼ਗੀ ਜਤਾਈ ਹੈ। ਜਥੇਬੰਦੀ ਨੇ ਇਸ ਨੂੰ ਨਰਾਦਰੀ ਕਰਨ ਵਾਲਾ ਦਸਿਆ ਕਿਉਂਕਿ ਇਹ ਔਰਤਾਂ ਨੂੰ ਅਸ਼ੁੱਧ ਅਤੇ ਅਪਵਿੱਤਰ ਦੱਸਦਾ ਹੈ। ਉਨ੍ਹਾਂ ਵਲੋਂ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਨਾ ਕਰਨ 'ਤੇ ਦੱਖਣਪੰਥੀ ਸਮੂਹਾਂ ਦੀ ਨਿੰਦਿਆ ਕੀਤੀ।                       (ਪੀਟੀਆਈ)

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement