
ਕੇਰਲ ਦੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ ਵਿਚ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਕਈਂ ਮਹੀਨਿਆਂ ਬਾਅਦ....
ਤਿਰੂਵਨੰਤਪੂਰਮ : ਕੇਰਲ ਦੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ ਵਿਚ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਕਈਂ ਮਹੀਨਿਆਂ ਬਾਅਦ ਆਖ਼ਰਕਾਰ ਦੋ ਔਰਤਾਂ ਦੀ ਕੋਸ਼ਿਸ਼ ਰੰਗ ਲਿਆਈ ਹੈ। 24 ਦਸੰਬਰ ਨੂੰ ਕੋਸ਼ਿਸ਼ ਕਰਨ ਤੋਂ ਬਾਅਦ ਇਰ ਦੋਨਾਂ ਔਰਤਾਂ ਇਕ ਵਾਰ ਫਿਰ 1 ਜਨਵਰੀ ਦੀ ਰਾਤ ਨੂੰ ਮੰਦਰ ਪਹੁੰਚੀ ਅਤੇ ਵੱਡੀ ਸੁਰੱਖਿਆ ਦੇ ਵਿਚ ਦਰਸ਼ਨ ਕਰਨ ਵਿਚ ਸਫ਼ਲ ਰਹੀਆਂ। ਇਸ ਦੇ ਲਈ ਇਹਨਾਂ ਨੂੰ ਬਹੁਤ ਮਿਹਨਤ ਕਰਨੀ ਪਈ। 42 ਸਾਲ ਦੀ ਬਿੰਦੂ ਆਮਿਨੀ ਕੰਨਰ ਯੂਨੀਵਰਸਿਟੀ ਵਿਚ ਲੀਗਲ ਸਟੱਡੀਜ਼ ਦੀ ਅਸਿਸਟੈਂਟ ਪ੍ਰੋਫ਼ੈਸਰ ਹੈ।
ਸੀਪੀਆਈ ਐਕਟੀਵਿਸਟ ਬਿੰਦੂ ਕਾਨੂੰ ਸਾਨਿਆਲ ਦੀ ਪਾਰਟੀ ਵਿਚ ਕੁਝ ਸਮੇਂ ਦੇ ਲਈ ਰਾਜ ਸੈਕਟਰੀ ਰਹਿ ਚੁੱਕੀ ਹੈ। ਹਾਲਾਂਕਿ, 10 ਸਾਲ ਤੋਂ ਉਹਨਾਂ ਨੇ ਰਾਜਨੀਤੀ ਛੱਡ ਕੇ ਰੱਖੀ ਹੈ। 24 ਦਸੰਬਰ ਨੂੰ ਐਂਟਰੀ ਨਾ ਮਿਲਣ ‘ਤੇ ਉਹਨਾਂ ਨੇ ਭੁੱਖ ਹੜਤਾਲ ਉਤੇ ਜਾਣੀ ਦੀ ਚਿਤਾਵਨੀ ਦਿਤੀ ਸੀ। ਉਤੋਂ ਕੁਝ ਸਰਕਾਰੀ ਕਰਮਚਾਰੀ ਅੱਗੇ ਆਏ ਅਤੇ ਉਹਨਾਂ ਨੂੰ ਮੰਦਰ ਵਿਚ ਦਰਸ਼ਨ ਕਰਾਉਣ ਵਿਚ ਮਦਦ ਕਰਨ ਦਾ ਵਾਅਦਾ ਕੀਤਾ। ਉਥੇ, 44 ਸਾਲ ਦੀ ਕਨਕਦੁਰਗਾ ਸਿਵਲ ਸਪਲਾਈ ਕਾਰਪੋਰੇਸ਼ਨ ਆਉਟਲੇਟ ਵਿਚ ਸਅਸਿਟੈਂਟ ਮੈਨੇਜ਼ਰ ਹੈ। ਉਹ ਇਕ ਰੂੜੀਵਾਦੀ ਨਾਇਰ ਪਰਿਵਾਰ ਤੋਂ ਹੈ।
ਕਨਕ ਅਪਣੇ ਪਰਵਾਰ ਦੀ ਇਛਾ ਦੇ ਵਿਰੁੱਧ ਸਬਰੀਮਾਲਾ ਮੰਦਰ ਵਿਚ ਦਾਖ਼ਲ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਇਥੇ ਤਕ ਕਿ ਮੰਦਰ ਵਿਚ ਦਾਖ਼ਲ ਦੀ ਯੋਜਨਾ ਬਣਾਉਂਦੇ ਸਮੇਂ ਉਹ ਕਈਂ ਦਿਨ ਅਪਣੇ ਪਰਵਾਰ ਦੇ ਸੰਪਰਕ ਵਿਚ ਨਹੀਂ ਸੀ। ਉਹਨਾਂ ਦੇ ਪਰਵਾਰ ਨੇ ਉਹਨਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾ ਦਿਤੀ। ਉਦੋਂ ਉਹਨਾਂ ਨੇ ਇਕ ਵਿਡੀਓ ਜਾਰੀ ਕਰਕੇ ਅਪਣੇ ਸੁਰੱਖਿਅਤ ਹੋਣ ਦਾ ਵਿਸ਼ਵਾਸ਼ ਦਿਵਾਇਆ। ਦਰਸ਼ਨ ਦੇ ਲਈ ਅਜਿਹਾ ਦਿਨ ਚੁਣਿਆ ਗਿਆ ਜਦੋਂ ਲੋਕਾਂ ਦਾ ਧਿਆਨ ਮੰਦਰ ਵੱਲ ਨਾ ਹੋਵੇ। ਔਰਤਾਂ ਨੇ ਬੁਧਵਾਰ ਸਵੇਰੇ 3.30 ਵਜੇ ਭਗਵਾਨ ਅਯੱਪਾ ਦੇ ਇਤਿਹਾਸਕ ਦਰਸ਼ਨ ਕੀਤੇ।
ਔਰਤਾਂ ਦੇ ਨਾਲ ਸਾਦੇ ਕੱਪੜਿਆਂ ਵਿਚ 6 ਪੁਲਿਸ ਵਾਲੇ ਸੀ। ਉਹਨਾਂ ਨੇ ਰਵਾਇਤੀ ਰਸਤੇ ਦੀ ਵਜਾ ਸਟਾਫ਼ ਦੇ ਆਉਣ-ਜਾਣ ਦੇ ਰਸਤੇ ਤੋਂ ਗਏ। ਦੋਨਾਂ ਦੇ ਘਰਾਂ ਵਿਚ ਸੁਰੱਖਿਆਂ ਵਧਾ ਦਿਤੀ ਗਈ ਹੈ। ਅਤੇ ਉਹਨਾਂ ਦੀ ਮੌਜੂਦਾ ਸਥਿਤੀ ਦੇ ਬਾਰੇ ਵਿਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।