
ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਹੈ ਕਿ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨੀਤੀ ਛੱਡਣ ਦਾ ਫ਼ੈਸਲਾ ਲੈਣਗੇ , ਉਸ ਦਿਨ ਉਹ ਵੀ ਰਾਜਨੀਤੀ ਛੱਡ ਦੇਣਗੇ ।
ਨਵੀਂ ਦਿੱਲੀ : ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਹੈ ਕਿ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨੀਤੀ ਛੱਡਣ ਦਾ ਫ਼ੈਸਲਾ ਲੈਣਗੇ , ਉਸ ਦਿਨ ਉਹ ਵੀ ਰਾਜਨੀਤੀ ਛੱਡ ਦੇਣਗੇ । ਹਾਲਾਂਕਿ ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਕਿ ਅਜਿਹਾ ਸਮਾਂ ਆਉਣ ਵਿਚ ਅਜੇ ਲੰਮਾ ਸਮਾਂ ਬਾਕੀ ਹੈ। ਸਮ੍ਰਿਤੀ ਨੇ ਇਹ ਗੱਲ ਇਥੇ ਵਰਡਸ ਕਾਉਂਟ ਫੈਸਟਿਵਲ ਦੌਰਾਨ ਕਹੀ, ਜਿਸਦਾ ਨਾਮ ‘ਸਕਰਿਪਟਿੰਗ ਹਰ ਸਟੋਰੀ’ ਰੱਖਿਆ ਗਿਆ ਸੀ ।
PM Modi
ਇਸ ਦੌਰਾਨ ਇਕ ਦਰਸ਼ਕ ਨੇ ਸਮ੍ਰਿਤੀ ਤੋਂ ਪੁੱਛਿਆ ਕਿ ਉਹ ਉਨ੍ਹਾਂ ਨੂੰ ਕਦੋਂ ‘ਪ੍ਰਧਾਨ ਸੇਵਕ’ ਦੇ ਤੌਰ ਤੇ ਕਦੋਂ ਦੇਖਣਗੇ ? ਇਹ ਸ਼ਬਦ ਸਾਧਾਰਨ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਸਰਕਾਰ ਦੇ ਮੁਖੀ ਵਜੋਂ ਆਪਣੀ ਭੂਮਿਕਾ 'ਤੇ ਟਿੱਪਣੀ ਦੇਣ ਲਈ ਵਰਤਦੇ ਹਨ । ਦਰਸ਼ਕ ਦੇ ਇਸ ਸਵਾਲ ਦੇ ਜਵਾਬ ਵਿਚ ਈਰਾਨੀ ਨੇ ਕਿਹਾ ਕਿ, ਕਦੇ ਨਹੀਂ, ਮੈਂ ਰਾਜਨੀਤੀ ਵਿਚ ਦਿੱਗਜ ਨੇਤਾਵਾਂ ਦੀ ਅਗਵਾਈ ਵਿਚ ਕੰਮ ਕਰਨ ਲਈ ਆਈ ਸੀ।
Atal Bihari Vajpayee
ਮੈਂ ਕਿਸਮਤ ਵਾਲੀ ਹਾਂ ਕਿ ਮੈਂ ਸਵਰਗਵਾਸੀ ਅਟਲ ਬਿਹਾਰੀ ਵਾਜਪਾਈ ਦੇ ਨਿਰਦੇਸ਼ਨ ਵਿਚ ਕੰਮ ਕੀਤਾ ਅਤੇ ਹੁਣ ਮੋਦੀ ਦੀ ਅਗਵਾਈ ਵਿਚ ਕੰਮ ਕਰ ਰਹੀ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜਿਸ ਦਿਨ ਪ੍ਰਧਾਨ ਸੇਵਕ ਨਰਿੰਦਰ ਮੋਦੀ ਰਾਜਨੀਤੀ ਛੱਡਣ ਦਾ ਫ਼ੈਸਲਾ ਲੈਣਗੇ ਉਸ ਦਿਨ ਮੈਂ ਵੀ ਭਾਰਤੀ ਰਾਜਨੀਤੀ ਛੱਡ ਦਵਾਂਗੀ । ਭਾਜਪਾ ਨੇਤਾ ਸਮ੍ਰਿਤੀ ਈਰਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਅਗਲੀ ਲੋਕਸਭਾ ਚੋਣਾਂ ਵਿਚ ਕੀ ਉਹ ਕਾਂਗਰਸ ਪ੍ਰਧਾਨ
General Election 2019
ਰਾਹੁਲ ਗਾਂਧੀ ਦਾ ਅਮੇਠੀ ਵਿਚ ਸਾਹਮਣਾ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਫ਼ੈਸਲਾ ਉਨ੍ਹਾਂ ਦੀ ਪਾਰਟੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਕਰਨਗੇ। ਹਾਲਾਂਕਿ ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ 2014 ਵਿਚ ਜਦੋਂ ਮੈਂ ਚੋਣ ਲੜੀ ਸੀ ਤਾਂ ਲੋਕਾਂ ਨੇ ਪੁੱਛਿਆ ਸੀ ਕਿ ਸਮ੍ਰਿਤੀ ਕੌਣ ਹੈ। 2019 ਵਿਚ ਲੋਕ ਉਹ ਜਾਣਦੇ ਹਨ ਕਿ ਮੈਂ ਕੌਣ ਹਾਂ। ਦੱਸ ਦਈਏ ਕਿ ਸਮ੍ਰਿਤੀ ਈਰਾਨੀ 2014 ਦੀਆਂ ਲੋਕਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਤੋਂ ਅਮੇਠੀ ਸੀਟ 'ਤੇ ਹਾਰ ਗਏ ਸਨ ।