
ਇਸ ਮੁਰਗੇ ਦੀ ਪ੍ਰਜਾਤੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ‘ਕਾਲ਼ਾ ਸੋਨਾ’ ਕਿਹਾ ਜਾਣ ਲੱਗਾ ਹੈ, ਕਿਉਂਕਿ ਇਸ ਪ੍ਰਜਾਤੀ ਦੀ ਮੁਰਗੀ ਦਾ ਇੱਕ-ਇੱਕ ਆਂਡਾ 70-70 ਰੁਪਏ...
ਨਵੀਂ ਦਿੱਲੀ : ਇਸ ਮੁਰਗੇ ਦੀ ਪ੍ਰਜਾਤੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ‘ਕਾਲ਼ਾ ਸੋਨਾ’ ਕਿਹਾ ਜਾਣ ਲੱਗਾ ਹੈ, ਕਿਉਂਕਿ ਇਸ ਪ੍ਰਜਾਤੀ ਦੀ ਮੁਰਗੀ ਦਾ ਇੱਕ-ਇੱਕ ਆਂਡਾ 70-70 ਰੁਪਏ ਤੇ ਮੁਰਗੇ ਦਾ ਮੀਟ 900 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇੱਕ ਕੰਪਨੀ ਸਣੇ ਕੁਝ ਲੋਕ ਇਸ ਮੁਰਗੇ ਜ਼ਰੀਏ ਲੱਖਾਂ ਦੀ ਕਮਾਈ ਕਰ ਰਹੇ ਹਨ। ਕਾਰੋਬਾਰੀਆਂ ਲਈ ਤਾਂ ਇਹ ਕੜਕਨਾਥ ਮੁਰਗਾ ‘ਕਾਲ਼ਾ ਸੋਨਾ’ ਬਣ ਗਿਆ ਹੈ।
Kadaknath Hen
ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਿੱਚ ਵੀ ਇਸ ਮੁਰਗੇ ਦੇ ਪਾਲਕ ਇਸ ਤੋਂ ਚੰਗੀ ਕਮਾਈ ਕਰ ਰਹੇ ਹਨ। ਕੜਕਨਾਥ ਮੁਰਗੇ ਦਾ ਪੋਲਟਰੀ ਫਾਰਮ ਖੋਲ੍ਹਣ ਲਈ ਇੰਡੀਆ ਮਾਰਟ ’ਤੇ ਮੌਜੂਦ ਸੇਰਲਸ ਤੋਂ ਸੌਦਾ ਕਰਕੇ ਇਹ ਮੁਰਗੇ ਹਾਂਸਲ ਕੀਤੇ ਜਾ ਸਕਦੇ ਹਨ। ਕਿਉਂ ਖ਼ਾਸ ਕੜਕਨਾਥ ਮੁਰਗਾ ਕੜਕਨਾਥ ਆਪਣੇ ਸਵਾਦ ਤੇ ਔਸ਼ਧੀ ਗੁਣਾਂ ਕਰਕੇ ਜਾਣਿਆ ਜਾਂਦਾ ਹੈ।
Kataknath Hen
ਇਸ ਦਾ ਖ਼ੂਨ, ਮਾਸ ਤੇ ਸਰੀਰ ਕਾਲੇ ਰੰਗ ਦਾ ਹੁੰਦਾ ਹੈ। ਹੋਰ ਮੁਰਗਿਆਂ ਦੀ ਤੁਲਨਾ ਵਿੱਚ ਇਸ ਦੇ ਮੀਟ ਵਿੱਚ ਪ੍ਰੋਟੀਨ ਕਾਫੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ 18 ਤਰ੍ਹਾਂ ਦੇ ਜ਼ਰੂਰੀ ਅਮੀਨੋ ਐਸਿਡ ਪਾਏ ਜਾਂਦੇ ਹਨ। ਇਸ ਦੇ ਮੀਟ ਵਿੱਚ ਵਿਟਾਮਿਨ ਬੀ-1, ਬੀ-2, ਬੀ-12, ਸੀ ਤੇ ਈ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਦਵਾਈ ਵਜੋਂ ਇਹ ਨਰਵਸ ਡਿਸਆਰਡਰ ਨੂੰ ਠੀਕ ਕਰਨ ਵਿੱਚ ਕਾਫੀ ਕਾਰਗਰ ਸਾਬਤ ਹੁੰਦਾ ਹੈ।
Kadaknath Hen
ਇਸ ਦੇ ਖ਼ੂਨ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ। ਮੁਰਗੇ ’ਤੇ ਕਿਉਂ ਹੋ ਰਿਹਾ ਵਿਵਾਦ ਕਿਸੇ ਪਸ਼ੂ ਜਾਂ ਜੀਵ-ਜੰਤੂ ’ਤੇ ਕੋਈ ਸੂਬਾ ਜੇ ਪੇਟੈਂਟ ਕਰਾ ਲੈਂਦਾ ਹੈ ਤਾਂ ਜ਼ਿਆਦਾਤਰ ਉਪਯੋਗਕਰਤਾ ਦੇ ਇਲਾਵਾ ਕੋਈ ਵੀ ਸਰਕਾਰ, ਵਿਅਕਤੀ ਜਾਂ ਸੰਸਥਾ ਇਸ ਉਤਪਾਦ ਦੇ ਨਾਂ ਨਹੀਂ ਵਰਤ ਸਕਦੀ। ਕੜਕਨਾਥ ਪ੍ਰਜਾਤੀ ਦਾ ਜੀਆਈ ਟੈਗ ਲੈਣ ਲਈ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਸਰਕਾਰਾਂ ਆਪਣਾ-ਆਪਣਾ ਦਾਅਵਾ ਪੇਸ਼ ਕਰ ਰਹੀਆਂ ਹਨ ਮੁੱਖ ਕਾਰਨ ਇਸ ਮੁਰਗੇ ਤੋਂ ਹੋਣ ਵਾਲੀ ਕਮਾਈ ਹੈ।
Kadaknath Hen Child
ਇਸੇ ਦੌਰਾਨ ਰਾਜਸਥਾਨ ਦੀ ਇੱਕ ਸੰਸਥਾ ਨੇ ਵੀ ਕਿਹਾ ਹੈ ਕਿ ਉਹ ਮੁਰਗੇ ਦੀ ਪ੍ਰਜਾਤੀ ਦੇਸੀ ਮੇਵਾੜੀ ਦਾ ਪੇਟੈਂਟ ਕਰਵਾ ਚੁੱਕੇ ਹਨ। ਇਸ ਮੁਰਗੇ ਦੀ ਚਰਚਾ ਦਿੱਲੀ ਤਕ ਹੋ ਰਹੀ ਹੈ।