
ਕਾਂਗਰਸ ਦਿੱਗਜ਼ਾਂ ਨਾਲ ਰਾਮਪੁਰ ਲਈ ਰਵਾਨਾ ਹੋਈ ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਚਲਦਿਆਂ ਕਾਂਗਰਸ ਲਗਾਤਾਰ ਕੇਂਦਰ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਇਸ ਦੌਰਾਨ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਜਾਨ ਗਵਾਉਣ ਵਾਲੇ ਨਵਰੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਰਾਮਪੁਰ ਲਈ ਰਵਾਨਾ ਹੋਈ।
Priyanka Gandhi
ਉੱਤਰ ਪ੍ਰਦੇਸ਼ ਦੇ ਦਿਬਦਿਬਾ ਪਿੰਡ ਪਹੁੰਚ ਕੇ ਪ੍ਰਿਯੰਕਾ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਦੇਵੇਗੀ। ਪ੍ਰਿਯੰਕਾ ਗਾਂਧੀ ਦੇ ਨਾਲ ਕਾਂਗਰਸ ਦੇ ਕਈ ਦਿੱਗਜ਼ ਨੇਤਾ ਵੀ ਰਾਮਪੁਰ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਵਿਚ ਸ਼ਾਮਲ ਨਵਰੀਤ ਸਿੰਘ ਦੀ ਮੌਤ ਟਰੈਕਟਰ ਦੇ ਪਲਟਣ ਤੋਂ ਬਾਅਦ ਉਸ ਦੇ ਹੇਠਾਂ ਦੱਬ ਜਾਣ ਨਾਲ ਹੋਈ ਸੀ।
Priyanka Gandhi To Meet Family of navreet singh
ਘਟਨਾ ਸਮੇਂ ਉਹ ਕੇਂਦਰੀ ਦਿੱਲੀ ਦੇ ਆਈ ਟੀ ਓ ’ਤੇ ਇਕ ਪੁਲਿਸ ਰੁਕਾਵਟ ਨੂੰ ਭੰਨਣ ਦੀ ਕੋਸ਼ਿਸ਼ ਕਰ ਰਿਹਾ ਸੀ। ਵਿਦੇਸ਼ ਵਿਚ ਵਿਆਹ ਤੋਂ ਬਾਅਦ 27 ਸਾਲਾ ਨਵਰੀਤ ਸਿੰਘ ਅਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਦਾਵਤ ਦੇਣ ਲਈ ਹਾਲ ਹੀ ਵਿਚ ਆਸਟਰੇਲੀਆ ਤੋਂ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿਚ ਸਥਿਤ ਅਪਣੇ ਘਰ ਆਇਆ ਸੀ।