
''ਭਾਜਪਾ ਦੀ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ''
ਅਲੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਕ੍ਰਮ ਵਿੱਚ ਸ਼ੁੱਕਰਵਾਰ ਨੂੰ ਮੇਰਠ, ਗਾਜ਼ੀਆਬਾਦ, ਅਲੀਗੜ੍ਹ, ਹਾਪੁੜ ਅਤੇ ਨੋਇਡਾ ਵਿੱਚ ਇੱਕ ਵਰਚੁਅਲ ਰੈਲੀ ਕੀਤੀ। ਇਸ ਦੌਰਾਨ ਪੀਐਮ ਨੇ ਕਿਹਾ ਕਿ ਮੈਨੂੰ ਯਾਦ ਹੈ, ਇਸ ਸਾਲ ਦੇ ਸ਼ੁਰੂ ਵਿੱਚ ਮੇਰਾ ਪਹਿਲਾ ਦੌਰਾ ਮੇਰਠ ਦਾ ਹੀ ਸੀ। ਉਸ ਦਿਨ ਮੌਸਮ ਖ਼ਰਾਬ ਸੀ, ਇਸ ਲਈ ਮੈਨੂੰ ਸੜਕ ਰਾਹੀਂ ਆਉਣਾ ਪਿਆ ਪਰ ਮੇਰਠ ਐਕਸਪ੍ਰੈਸਵੇਅ ਕਾਰਨ ਮੈਂ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਦਿੱਲੀ ਤੋਂ ਮੇਰਠ ਪਹੁੰਚ ਗਿਆ।
PM Modi
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ਵਾਸੀਆਂ ਨੇ ਮੈਨੂੰ ਮੇਰਠ ਐਕਸਪ੍ਰੈਸਵੇਅ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਦਿੱਤਾ ਹੈ। ਇਹ ਇਸ ਗੱਲ ਦਾ ਵੀ ਸਬੂਤ ਹੈ ਕਿ ਭਾਜਪਾ ਸਰਕਾਰ ਜੋ ਕਹਿੰਦੀ ਹੈ, ਉਹੀ ਕਰਦੀ ਹੈ । ਅਸੀਂ ਜੋ ਕੰਮ ਸ਼ੁਰੂ ਕਰਦੇ ਹਾਂ, ਉਸ ਨੂੰ ਪੂਰਾ ਕਰਕੇ ਵੀ ਵਿਖਾਉਣੇ ਹਾਂ।
PM Modi
ਉਨ੍ਹਾਂ ਕਿਹਾ ਕਿ ਇਹ ਚੋਣਾਂ ਸੁਰੱਖਿਆ, ਸਨਮਾਨ ਅਤੇ ਖੁਸ਼ਹਾਲੀ ਦੀ ਪਛਾਣ ਨੂੰ ਬਰਕਰਾਰ ਰੱਖਣ ਲਈ ਹੈ। ਮੋਦੀ ਨੇ ਕਿਹਾ ਕਿ ਇਹ ਚੋਣਾਂ ਹਿਸਟ੍ਰੀ ਸ਼ੀਟਰਸ ਨੂੰ ਬਾਹਰ ਰੱਖਣ ਲਈ, ਨਵੀਂ ਹਿਸਟਰੀ ਬਣਾਉਣ ਲਈ ਹੈ। ਮੈਨੂੰ ਖੁਸ਼ੀ ਹੈ ਕਿ ਯੂਪੀ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਹੈ ਕਿ ਦੰਗਾਈਆਂ ਨੂੰ, ਮਾਫੀਆਂ ਨੂੰ, ਪਰਦੇ ਦੇ ਪਿੱਛੇ ਰਹਿ ਕੇ ਯੂਪੀ ਦੀ ਸੱਤਾ ਹਥਿਆਉਣ ਨਹੀਂ ਦੇਣਗੇ।
PM Modi