
BJP ਲਈ ਕਰਨਗੇ ਚੋਣ ਪ੍ਰਚਾਰ
ਚੰਡੀਗੜ੍ਹ : ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਉਹ ਇੱਥੇ ਭਾਜਪਾ ਵਰਕਰਾਂ ਵਿੱਚ ਜੋਸ਼ ਭਰਨਗੇ। ਰਾਜਨਾਥ ਸਿੰਘ ਵਿਧਾਨ ਸਭਾ ਦਸੂਹਾ, ਸੁਜਾਨਪੁਰ ਤੇ ਗੁਰਦਾਸਪੁਰ 'ਚ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ।
Rajnath singh
ਪ੍ਰਾਪਤ ਜਾਣਕਾਰੀ ਅਨੁਸਾਰ ਰੱਖਿਆ ਮੰਤਰੀ ਸਭ ਤੋਂ ਪਹਿਲਾਂ ਸਵੇਰੇ 11:20 ਵਜੇ ਪਠਾਨਕੋਟ ਦੇ ਸਿਵਲ ਹਵਾਈ ਅੱਡੇ ‘ਤੇ ਪੁੱਜਣਗੇ। ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ।
rajnath singh
ਦੁਪਹਿਰ 1.30 ਵਜੇ ਰੱਖਿਆ ਮੰਤਰੀ ਪਠਾਨਕੋਟ ਦੇ ਸਿਵਲ ਹਵਾਈ ਅੱਡੇ ਤੋਂ ਸੜਕੀ ਰਸਤੇ ਸੁਜਾਨਪੁਰ ਦੇ ਜੀ.ਐਸ.ਗਾਰਡਨ ਵਿਖੇ ਪਹੁੰਚਣਗੇ ਅਤੇ ਸੁਜਾਨਪੁਰ, ਪਠਾਨਕੋਟ ਅਤੇ ਭੋਆ ਤਿੰਨੋਂ ਵਿਧਾਨ ਸਭਾਵਾਂ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗਣਗੇ ਅਤੇ ਵਰਕਰਾਂ ਵਿੱਚ ਜੋਸ਼ ਭਰਨਗੇ। ਇਸ ਤੋਂ ਬਾਅਦ ਰੱਖਿਆ ਮੰਤਰੀ ਸਿਵਲ ਏਅਰਪੋਰਟ ਪਠਾਨਕੋਟ ਤੋਂ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਲਈ ਰਵਾਨਾ ਹੋਣਗੇ। ਉਹ ਸ਼ਾਮ 5 ਵਜੇ ਪਠਾਨਕੋਟ ਸਿਵਲ ਹਵਾਈ ਅੱਡੇ ਤੋਂ ਦਿੱਲੀ ਪਰਤਣਗੇ।