ਵਿਅਕਤੀ ਜਵਾਬ ਨਹੀਂ ਦੇ ਸਕਿਆ ਕਿ ਉਹ ਗੋਲ਼ੀਆਂ ਲੈ ਕੇ ਕਿਉਂ ਜਾ ਰਿਹਾ ਸੀ
ਕੋਲਕਾਤਾ - ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਨੀਵਾਰ ਨੂੰ ਸੁਰੱਖਿਆ ਜਾਂਚ ਦੌਰਾਨ ਇੱਕ ਵਿਅਕਤੀ ਦੇ ਸਮਾਨ 'ਚੋਂ ਚਾਰ ਗੋਲ਼ੀਆਂ ਬਰਾਮਦ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀ ਨੂੰ ਉਸ ਦੀ ਮਾਂ ਦੇ ਨਾਲ ਬੈਂਗਲੁਰੂ ਜਾਣ ਵਾਲੀ ਫ਼ਲਾਈਟ ਵਿੱਚ ਸਵਾਰ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਫ਼ੜ ਲਿਆ ਗਿਆ।
ਅਧਿਕਾਰੀ ਨੇ ਕਿਹਾ, "ਸਾਨੂੰ ਉਸ ਦੇ ਹੈਂਡਬੈਗ ਵਿੱਚ ਚਾਰ ਗੋਲ਼ੀਆਂ ਮਿਲੀਆਂ। ਹਾਲਾਂਕਿ ਸਮਾਨ 'ਚ ਕੋਈ ਹਥਿਆਰ ਜਾਂ ਬੰਦੂਕ ਨਹੀਂ ਹੈ, ਪਰ ਬਿਹਾਰ ਨਿਵਾਸੀ ਵਿਅਕਤੀ ਇਸ ਗੱਲ ਦਾ ਜਵਾਬ ਨਹੀਂ ਦੇ ਸਕਿਆ ਕਿ ਉਹ ਗੋਲ਼ੀਆਂ ਲੈ ਕੇ ਕਿਉਂ ਜਾ ਰਿਹਾ ਸੀ।''
ਉਨ੍ਹਾਂ ਕਿਹਾ ਕਿ ਜਾਂਚ ਅੱਗੇ ਜਾਰੀ ਹੈ।