ਲੁਧਿਆਣਾ 'ਚ ਸੈਕਸ ਰੈਕੇਟ ਦਾ ਪਰਦਾਫਾਸ਼, 3 ਹੋਟਲਾਂ 'ਚੋਂ ਫੜੇ 13 ਕੁੜੀਆਂ-4 ਏਜੰਟ

By : GAGANDEEP

Published : Feb 4, 2023, 11:01 am IST
Updated : Feb 4, 2023, 11:01 am IST
SHARE ARTICLE
photo
photo

ਵਿਆਹੇ ਨੂੰ 1 ਹਜ਼ਾਰ ਤੇ ਅਣਵਿਆਹੇ ਨੂੰ 2 ਹਜ਼ਾਰ

 

ਲੁਧਿਆਣਾ: ਲੁਧਿਆਣਾ ਵਿੱਚ ਪੁਲਿਸ ਨੇ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 13 ਲੜਕੀਆਂ ਅਤੇ 4 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰ ਸ਼ਹੀਦ ਸੁਖਦੇਵ ਅੰਤਰਰਾਜੀ ਬੱਸ ਟਰਮੀਨਲ ਦੇ ਤਿੰਨ ਹੋਟਲਾਂ ਵਿੱਚ ਛਾਪੇਮਾਰੀ ਕੀਤੀ ਗਈ। ਇਨ੍ਹਾਂ ਵਿੱਚ ਹੋਟਲ ਪਾਰਕ ਬਲੂ, ਹੋਟਲ ਰੀਗਲ ਕਲਾਸਿਕ ਅਤੇ ਹੋਟਲ ਪਾਮ ਸ਼ਾਮਲ ਹਨ।

ਪੜ੍ਹੋ ਪੂਰੀ ਖਬਰ:  ਚੀਨ-ਜਾਪਾਨ 'ਚ ਘਟ ਰਹੀ ਜਨਮ ਦਰ, ਮਹਿੰਗਾਈ ਕਾਰਨ ਬੱਚਿਆਂ ਨੂੰ ਨਹੀਂ ਦੇ ਰਹੇ ਹਨ ਜਨਮ

ਪੁਲਿਸ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਇਨ੍ਹਾਂ ਹੋਟਲਾਂ ’ਤੇ ਛਾਪੇਮਾਰੀ ਕੀਤੀ। ਕਈ ਨੌਜਵਾਨ ਤਾਂ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਭੱਜ ਗਏ। ਇਸ ਸਬੰਧੀ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਹੀ ਪੁਲਿਸ ਨੇ ਛਾਪਾ ਮਾਰ ਕੇ ਇਹ ਕਾਰਵਾਈ ਕੀਤੀ। ਇਸ ਦੌਰਾਨ ਸੰਯੁਕਤ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ ਵੀ ਮੌਜੂਦ ਸਨ।

 

ਪੜ੍ਹੋ ਪੂਰੀ ਖਬਰ:  ਤਰਨਤਾਰਨ: ਬਿਜਲੀ ਚੋਰੀ ਫੜਨ ਗਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਧਕ

 

ਫੜੇ ਗਏ ਮੁਲਜ਼ਮਾਂ ਦੀ ਪਛਾਣ (ਸਾਰੇ ਫਰਜ਼ੀ ਨਾਂ) ਅਰਮੀਨਾ, ਰਵੀਨਾ, ਰੇਖਾ ਵਾਸੀ ਦੁੱਗਰੀ, ਗੀਤਾ, ਸੋਨੀਆ ਵਾਸੀ ਮੋਗਾ, ਰੋਨਿਕਾ ਉਰਫ਼ ਅਮਨਦੀਪ ਕੌਰ ਵਾਸੀ ਬਸੰਤ ਨਗਰ, ਕੁਲਦੀਪ ਕੌਰ ਵਾਸੀ ਸੰਗਰੂਰ, ਸਾਰੇ ਸਰੋਜਨੀ ਨਗਰ ਨਵੀਂ ਦਿੱਲੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਪਟਿਆਲਾ ਦੀ ਲਵਲੀਨ ਕੌਰ, ਫਰੀਦਕੋਟ ਦੀ ਅਮਨਪ੍ਰੀਤ ਕੌਰ, ਮੋਗਾ ਦੀ ਸਹਿਜਪ੍ਰੀਤ ਕੌਰ, ਮਲੇਰਕੋਟਲਾ ਦੇ ਹਰਦੀਪ ਸਿੰਘ, ਟਿੱਬਾ ਰੋਡ ’ਤੇ ਸਟਾਰ ਸਿਟੀ ਕਲੋਨੀ ਦੇ ਅਸ਼ੋਕ ਕੁਮਾਰ, ਪਿੰਡ ਈਸੇਵਾਲ ਦੇ ਇੰਦਰਜੀਤ ਸਿੰਘ, ਯੂਪੀ ਦੇ ਅਮਿਤ ਕੁਮਾਰ ਅਤੇ ਹੋਟਲ ਰੀਗਲ ਕਲਾਸਿਕ ਦੇ ਰਾਹੁਲ ਸ਼ਾਮਲ ਹਨ। 

ਪੜ੍ਹੋ ਪੂਰੀ ਖਬਰ: ਖੰਨਾ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ 

 

 

ਸੂਤਰਾਂ ਅਨੁਸਾਰ ਪੁਲਿ ਵੱਲੋਂ ਫੜੇ ਗਏ ਏਜੰਟ ਵਟਸਐਪ ’ਤੇ ਕੁੜੀਆਂ ਦੀਆਂ ਤਸਵੀਰਾਂ ਗਾਹਕਾਂ ਨੂੰ ਭੇਜਦੇ ਹਨ। ਉਹ ਕੁੜੀਆਂ ਦੀ ਉਮਰ ਦੇ ਹਿਸਾਬ ਨਾਲ ਰੇਟ ਤੈਅ ਕਰਦੇ ਹਨ। ਵਿਆਹੀ ਔਰਤ ਲਈ 1 ਹਜ਼ਾਰ ਅਤੇ ਅਣਵਿਆਹੀ ਲੜਕੀ ਲਈ 1500 ਤੋਂ 2000 ਰੁਪਏ। ਫੜੀਆਂ ਗਈਆਂ ਸਾਰੀਆਂ ਲੜਕੀਆਂ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement