
UP News : ਦੋਵੇਂ ਲੋਕੋ ਪਾਇਲਟ ਗੰਭੀਰ ਜ਼ਖ਼ਮੀ
Goods train collides with train standing at red signal in UP Latest News in Punjabi : ਉੱਤਰ ਪ੍ਰਦੇਸ਼ ਦੇ ਫ਼ਤਿਹਪੁਰ ਵਿਚ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ। ਇਕ ਮਾਲ ਗੱਡੀ ਪਟੜੀ 'ਤੇ ਖੜ੍ਹੀ ਸੀ ਜਦਕਿ ਦੂਸਰੀ ਮਾਲ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਗੇ ਖੜ੍ਹੀ ਮਾਲ ਗੱਡੀ ਦਾ ਇੰਜਣ ਅਤੇ ਗਾਰਡ ਦਾ ਡੱਬਾ ਪਟੜੀ ਤੋਂ ਹੇਠਾਂ ਡਿੱਗ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਰੇਲਵੇ ਸੂਤਰਾਂ ਨੇ ਦਸਿਆ ਕਿ ਟਰੈਕ 'ਤੇ ਲਾਲ ਸਿਗਨਲ ਸੀ। ਅਜਿਹੀ ਸਥਿਤੀ ਵਿਚ, ਇਕ ਮਾਲ ਗੱਡੀ ਲਾਲ ਸਿਗਨਲ 'ਤੇ ਖੜ੍ਹੀ ਸੀ। ਫਿਰ ਅਚਾਨਕ ਪਿੱਛੇ ਤੋਂ ਇਕ ਮਾਲ ਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਉਸ ਨੂੰ ਟੱਕਰ ਮਾਰ ਦਿਤੀ।
ਇਸ ਹਾਦਸੇ ਵਿਚ ਦੋਵਾਂ ਰੇਲਗੱਡੀਆਂ ਦੇ ਲੋਕੋ ਪਾਇਲਟ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਰੇਲਗੱਡੀਆਂ ਦੇ ਲੋਕੋ ਪਾਇਲਟਾਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਟਰੈਕ ਸਾਫ਼ ਕੀਤਾ ਜਾ ਰਿਹਾ ਹੈ। ਇਹ ਹਾਦਸਾ ਕਾਨਪੁਰ ਅਤੇ ਫ਼ਤਿਹਪੁਰ ਦੇ ਵਿਚਕਾਰ ਖਾਗਾ ਦੇ ਪੰਭੀਪੁਰ ਨੇੜੇ ਵਾਪਰਿਆ।
ਹਾਦਸੇ ਕਾਰਨ ਮਾਲ ਲਾਂਘੇ 'ਤੇ ਰੇਲ ਆਵਾਜਾਈ ਪ੍ਰਭਾਵਤ ਹੋਈ ਹੈ। ਕਈ ਮਾਲ ਗੱਡੀਆਂ ਰੋਕ ਦਿਤੀਆਂ ਗਈਆਂ ਹਨ। ਕੁੱਝ ਦੇ ਰਸਤੇ ਬਦਲ ਦਿਤੇ ਗਏ। ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਇਹ ਘਟਨਾ ਮੰਗਲਵਾਰ ਸਵੇਰੇ ਲਗਭਗ 8 ਵਜੇ ਡੀ.ਐਫ਼.ਸੀ ਯਾਨੀ ਸਮਰਪਤ ਮਾਲ ਕਾਰੀਡੋਰ 'ਤੇ ਵਾਪਰੀ। ਇਸ ਟਰੈਕ 'ਤੇ ਸਿਰਫ਼ ਮਾਲ ਗੱਡੀਆਂ ਹੀ ਚੱਲਦੀਆਂ ਹਨ। ਅਜਿਹੀ ਸਥਿਤੀ ਵਿਚ, ਇਸ ਘਟਨਾ ਦਾ ਯਾਤਰੀ ਰੇਲਗੱਡੀਆਂ 'ਤੇ ਕੋਈ ਅਸਰ ਨਹੀਂ ਪਿਆ। ਰੇਲਵੇ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ।
(For more Punjabi news apart from Goods train collides with train standing at red signal in UP Latest News in Punjabi stay tuned to Rozana Spokesman)