
First beggar-free city Indore: ਦੇਸ਼ ਦਾ ਪਹਿਲਾ ਭਿਖਾਰੀ-ਮੁਕਤ ਸ਼ਹਿਰ ਬਣਾਉਣ ਲਈ ਇੰਦੌਰ ’ਚ ਭੀਖ ਮੰਗਣ ਅਤੇ ਦੇਣ ’ਤੇ ਹੈ ਪਾਬੰਦੀ
First beggar-free city Indore: ਮੱਧ ਪ੍ਰਦੇਸ਼, ਇੰਦੌਰ ਵਿਚ ਇਕ ਮੰਦਰ ਦੇ ਸਾਹਮਣੇ ਬੈਠੇ ਭਿਖਾਰੀ ਨੂੰ 10 ਰੁਪਏ ਦੀ ਭੀਖ ਦੇਣ ਵਾਲੇ ਇਕ ਅਣਪਛਾਤੇ ਕਾਰ ਸਵਾਰ ਦੇ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ ਅਤੇ ਇਹ ਸ਼ਹਿਰ ’ਚ 15 ਦਿਨਾਂ ਵਿਚ ਭੀਖ ਮੰਗਣ ਵਿਰੁਧ ਦੂਜੀ ਕਾਰਵਾਈ ਹੈ। ਇਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਇਕ ਅਧਿਕਾਰੀ ਨੇ ਦਸਿਆ ਕਿ ਲਸੂੜੀਆ ਥਾਣਾ ਖੇਤਰ ਵਿਚ ਹਨੂੰਮਾਨ ਮੰਦਰ ਦੇ ਸਾਹਮਣੇ ਬੈਠੇ ਇਕ ਪੁਰਸ਼ ਭਿਖਾਰੀ ਨੂੰ 10 ਰੁਪਏ ਦੀ ਭੀਖ ਦੇਣ ਵਾਲੇ ਇਕ ਅਣਪਛਾਤੇ ਕਾਰ ਸਵਾਰ ਵਿਰੁਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ ਇਕ ਐਫ਼ਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਹ ਐਫ਼ਆਈਆਰ ਪ੍ਰਸ਼ਾਸਨ ਦੀ ਬੇਗਰੀ ਇਰੀਡੀਕੇਸ਼ਨ ਟੀਮ ਦੇ ਅਧਿਕਾਰੀ ਫੂਲ ਸਿੰਘ ਕਾਰਪੇਂਟਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ।
ਇੰਦੌਰ ਨੂੰ ਦੇਸ਼ ਦਾ ਪਹਿਲਾ ਭਿਖਾਰੀ-ਮੁਕਤ ਸ਼ਹਿਰ ਬਣਾਉਣ ਦਾ ਟੀਚਾ ਰੱਖਣ ਵਾਲੇ ਪ੍ਰਸ਼ਾਸਨ ਨੇ ਭਿਖਾ ਲੈਣ ਦੇ ਨਾਲ ਹੀ ਭਿਖ ਦੇਣ ਅਤੇ ਭਿਖਾਰੀਆਂ ਤੋਂ ਕੋਈ ਸਾਮਾਨ ਖ਼੍ਰੀਦਣ ’ਤੇ ਵੀ ਕਾਨੂੰਨੀ ਪਾਬੰਦੀ ਲਗਾਈ ਹੋਈ ਹੈ। ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁਧ ਐਫ਼ਆਈਆਰ ਦਰਜ ਕੀਤੀ ਜਾ ਰਹੀ ਹੈ।