ਖ਼ਬਰਾਂ |

ਤਾਜ਼ਾ |

ਨੇਪਾਲ 'ਚ ਪੰਜ ਮਾਰਚ ਨੂੰ ਪੈਣ ਵਾਲੀਆਂ ਵੋਟਾਂ ਲਈ 3 ਲੱਖ ਸੁਰੱਖਿਆ ਮੁਲਾਜ਼ਮ ਅਤੇ ਆਰਜ਼ੀ ਚੋਣ ਪੁਲਿਸ ਪੂਰੇ ਦੇਸ਼ ਅੰਦਰ ਤਾਇਨਾਤ
Published : Feb 4, 2026, 8:24 pm IST
Updated : Feb 4, 2026, 8:24 pm IST
SHARE ARTICLE
3 lakh security personnel and temporary election police deployed across the country for the elections Nepal on March 5
3 lakh security personnel and temporary election police deployed across the country for the elections Nepal on March 5

ਚੋਣਾਂ ਪਿਛਲੇ ਸਾਲ ਹੋਈਆਂ ਭ੍ਰਿਸ਼ਟਾਚਾਰ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਹੋ ਰਹੀਆਂ ਹਨ, ਜਿਨ੍ਹਾਂ ਵਿਚ 77 ਲੋਕਾਂ ਦੀ ਮੌਤ ਹੋਈ ਸੀ

ਕਾਠਮੰਡੂ : ਨੇਪਾਲ ਵਿਚ 5 ਮਾਰਚ 2026 ਨੂੰ ਹੋਣ ਵਾਲੇ ਆਮ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਲਗਭਗ 3 ਲੱਖ ਸੁਰੱਖਿਆ ਕਰਮਚਾਰੀ, ਜਿਸ ਵਿਚ ਫੌਜੀ ਜਵਾਨ ਅਤੇ ਅਸਥਾਈ ਚੋਣ ਪੁਲਿਸ ਸ਼ਾਮਲ ਹਨ, ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਚੋਣਾਂ ਪਿਛਲੇ ਸਾਲ ਹੋਈਆਂ ਭ੍ਰਿਸ਼ਟਾਚਾਰ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਹੋ ਰਹੀਆਂ ਹਨ, ਜਿਨ੍ਹਾਂ ਵਿਚ 77 ਲੋਕਾਂ ਦੀ ਮੌਤ ਹੋਈ ਸੀ ਅਤੇ ਸਰਕਾਰੀ ਇਮਾਰਤਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ।

ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਸਤੰਬਰ 2025 ਵਿਚ ਅਸਤੀਫ਼ੇ ਤੋਂ ਬਾਅਦ ਦੇਸ਼ ਅੰਤਰਿਮ ਸਰਕਾਰ ਦੇ ਹਵਾਲੇ ਹੈ। ਹੁਣ ਇਹ ਚੋਣਾਂ ਨੇਪਾਲ ਦੇ ਭਵਿੱਖੀ ਸਿਆਸੀ ਦਿਸ਼ਾ ਦਾ ਨਿਰਧਾਰਣ ਕਰਨਗੀਆਂ।

ਫੌਜ ਦੇ ਲਗਭਗ 80 ਹਜ਼ਾਰ ਜਵਾਨ ਹਵਾਈ ਗਸ਼ਤ, ਬੈਲਟ ਬਾਕਸਾਂ ਦੀ ਆਵਾਜਾਈ ਅਤੇ ਵੋਟਾਂ ਦੀ ਗਿਣਤੀ ਦੌਰਾਨ ਸੁਰੱਖਿਆ ਸੰਭਾਲਣਗੇ। ਇਸ ਤੋਂ ਇਲਾਵਾ, ਹਜ਼ਾਰਾਂ ਨੌਜੁਆਨਾਂ ਨੇ ਅਸਥਾਈ ਪੁਲਿਸ ਦੀਆਂ ਨੌਕਰੀਆਂ ਲਈ ਅਰਜ਼ੀਆਂ ਦਿਤੀ ਆਂ ਹਨ, ਜੋ ਚੋਣ ਦਿਨ ਕਤਾਰਾਂ ਨੂੰ ਸੰਭਾਲਣ ਅਤੇ ਪ੍ਰਬੰਧਕੀ ਕੰਮਾਂ ਵਿਚ ਸਹਾਇਤਾ ਕਰਨਗੇ।

ਚੋਣ ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ਹਿਮਾਲਿਆਈ ਇਲਾਕਿਆਂ ਵਿਚ ਮੌਸਮ ਦੀਆਂ ਚੁਨੌਤੀ ਆਂ ਦੇ ਬਾਵਜੂਦ ਚੋਣਾਂ ਸਮੇਂ ਉਤੇ  ਕਰਵਾਈਆਂ ਜਾਣਗੀਆਂ। ਨੇਪਾਲ ਦੀ ਲਗਭਗ 3 ਕਰੋੜ ਦੀ ਆਬਾਦੀ ’ਚੋਂ ਦੋ-ਤਿਹਾਈ ਵੋਟਰ ਬਣਨ ਦੇ ਯੋਗ ਹਨ। ਇਹ ਚੋਣਾਂ ਨਾ ਸਿਰਫ਼ ਲੋਕਤੰਤਰ ਲਈ ਮਹੱਤਵਪੂਰਨ ਹਨ, ਸਗੋਂ ਦੇਸ਼ ਦੀ ਸਥਿਰਤਾ ਅਤੇ ਭਵਿੱਖੀ ਵਿਕਾਸ ਲਈ ਵੀ ਫੈਸਲਾਕੁੰਨ ਸਾਬਤ ਹੋ ਸਕਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement