ਖ਼ਬਰਾਂ |

ਤਾਜ਼ਾ |

ਮਹਾਰਾਸ਼ਟਰ ਕੌਂਸਲ ਪੈਨਲ ਨੇ ਕੁਨਾਲ ਕਾਮਰਾ ਨੂੰ ਸੰਮਨ ਜਾਰੀ ਕੀਤਾ
Published : Feb 4, 2026, 8:16 pm IST
Updated : Feb 4, 2026, 8:16 pm IST
SHARE ARTICLE
Maharashtra Council Panel issues summons to Kunal Kamra
Maharashtra Council Panel issues summons to Kunal Kamra

ਉਪ ਮੁੱਖ ਮੰਤਰੀ ਸ਼ਿੰਦੇ ਵਿਰੁਧ ਟਿਪਣੀਆਂ ਦਾ ਮਾਮਲਾ

ਮੁੰਬਈ : ਮਹਾਰਾਸ਼ਟਰ ਵਿਧਾਨ ਕੌਂਸਲ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਅਤੇ ਸ਼ਿਵ ਸੈਨਾ-ਯੂ.ਬੀ.ਟੀ. ਨੇਤਾ ਸੁਸ਼ਮਾ ਅੰਧਾਰੇ ਨੂੰ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਰੁਧ ਕਥਿਤ ਅਪਮਾਨਜਨਕ ਟਿਪਣੀਆਂ ਉਤੇ ਸੁਣਵਾਈ ਲਈ ਤਲਬ ਕੀਤਾ ਹੈ।

ਕਾਮਰਾ ਅਤੇ ਅੰਧਾਰੇ ਨੂੰ ਸ਼ੁਰੂ ਵਿਚ 5 ਫ਼ਰਵਰੀ ਨੂੰ ਦੁਪਹਿਰ 2 ਵਜੇ ਪੈਨਲ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਕਮੇਟੀ ਦੇ ਚੇਅਰਪਰਸਨ ਅਤੇ ਭਾਜਪਾ ਵਿਧਾਇਕ ਪ੍ਰਸਾਦ ਲਾਡ ਨੇ ਦਸਿਆ ਕਿ ਅੰਧਰੇ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਪ੍ਰਚਾਰ ਕਾਰਨ ਹਾਜ਼ਰ ਨਾ ਹੋਣ ਦੀ ਅਸਮਰੱਥਾ ਜ਼ਾਹਰ ਕਰਨ ਤੋਂ ਬਾਅਦ ਸੁਣਵਾਈ 17 ਫ਼ਰਵਰੀ ਤਕ ਮੁੜ ਤੈਅ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਇਹ ਨੋਟਿਸ 15 ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ।

ਲਾਡ ਨੇ ਕਿਹਾ, ‘‘ਜੇ ਉਹ ਦੋ ਸੰਮਨ ਭੇਜਣ ਤੋਂ ਬਾਅਦ ਆਉਣ ਵਿਚ ਅਸਫਲ ਰਹਿੰਦੇ ਹਨ, ਤਾਂ ਕਮੇਟੀ ਉਨ੍ਹਾਂ ਵਿਰੁਧ ਕਾਰਵਾਈ ਬਾਰੇ ਫੈਸਲਾ ਕਰੇਗੀ।’’ ਭਾਜਪਾ ਦੇ ਵਿਧਾਇਕ ਪ੍ਰਵੀਨ ਦਾਰੇਕਰ ਨੇ ਸ਼ਿਵ ਸੈਨਾ ਨੇਤਾ ਸ਼ਿੰਦੇ ਵਿਰੁਧ ਅਪਮਾਨਜਨਕ ਟਿਪਣੀਆਂ ਕਰਨ ਲਈ ਕਾਮਰਾ ਅਤੇ ਅੰਧਰੇ ਵਿਰੁਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਾਇਰ ਕੀਤਾ ਸੀ।

ਕਾਮਰਾ, ਜੋ ਅਕਸਰ ਅਪਣੇ ਸਥਾਪਤੀ ਵਿਰੋਧੀ ਵਿਚਾਰਾਂ ਲਈ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ, ਨੇ ਪਿਛਲੇ ਸਾਲ ਇਕ ਗੀਤ ਦੀ ਪੈਰੋਡੀ ਵਿਚ ਸ਼ਿੰਦੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਉਸ ਨੂੰ ਗੱਦਾਰ ਕਿਹਾ ਗਿਆ ਸੀ। ਵਿਰੋਧੀ ਸ਼ਿਵ ਸੈਨਾ-ਯੂ.ਬੀ.ਟੀ. ਦੇ ਨੇਤਾ ਅੰਧਾਰੇ ਨੇ ਕਾਮਰਾ ਦਾ ਸਮਰਥਨ ਕੀਤਾ ਸੀ।

ਸ਼ਿੰਦੇ ਨੇ ਜੂਨ 2022 ਵਿਚ ਊਧਵ ਠਾਕਰੇ ਦੀ ਅਗਵਾਈ ਦੇ ਵਿਰੁਧ ਬਗਾਵਤ ਕੀਤੀ, ਜਿਸ ਨਾਲ ਸ਼ਿਵ ਸੈਨਾ ਵਿਚ ਫੁੱਟ ਪੈ ਗਈ ਅਤੇ ਤਤਕਾਲੀ ਮਹਾ ਵਿਕਾਸ ਅਘਾੜੀ ਸਰਕਾਰ ਦਾ ਪਤਨ ਹੋ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement