ਖ਼ਬਰਾਂ |

ਤਾਜ਼ਾ |

ਮੁੰਬਈ ਹਵਾਈ ਅੱਡੇ 'ਤੇ ਟਲਿਆ ਵੱਡਾ ਹਾਦਸਾ

By : JAGDISH

Published : Feb 4, 2026, 9:07 am IST
Updated : Feb 4, 2026, 9:07 am IST
SHARE ARTICLE
Major accident averted at Mumbai airport
Major accident averted at Mumbai airport

ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ਾਂ ਦਾ ਖੰਭ ਆਪਸ 'ਚ ਟਕਰਾਏ

ਮੁੰਬਈ : ਮੁੰਬਈ ਹਵਾਈ ਅੱਡੇ ’ਤੇ ਮੰਗਲਵਾਰ ਨੂੰ ਸ਼ਾਮ ਲਗਭਗ 7:30 ਵਜੇ ਇਕ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਏਅਰ ਇੰਡੀਆ ਅਤੇ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ਾਂ ਦੇ ਖੰਭ ਆਪਸ ਵਿਚ ਟਕਰਾ ਗਏ । ਘਟਨਾ ਸਮੇਂ ਦੋਵੇਂ ਜਹਾਜ਼ ਯਾਤਰੀਆਂ ਨੂੰ ਲੈ ਕੇ ਜਾ ਰਹੇ ਸਨ ਜਦਕਿ ਕਿਸੇ ਵੀ ਯਾਤਰੂ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਨੁਸਾਰ ਏਅਰ ਇੰਡੀਆ ਦੀ ਉਡਾਣ AI2732 ਮੁੰਬਈ ਤੋਂ ਕੋਇੰਬਟੂਰ ਜਾਣ ਲਈ ਟੇਕਆਫ਼ ਤੋਂ ਪਹਿਲਾਂ ਟੈਕਸੀਵੇਅ 'ਤੇ ਖੜ੍ਹੀ ਸੀ। ਇਸੇ ਦੌਰਾਨ ਹੈਦਰਾਬਾਦ ਤੋਂ ਮੁੰਬਈ ਆਈ ਇੰਡੀਗੋ ਦੀ ਉਡਾਣ 6E791 ਲੈਂਡਿੰਗ ਤੋਂ ਬਾਅਦ ਟੈਕਸੀ ਕਰ ਰਹੀ ਸੀ। ਪਾਰਕਿੰਗ ’ਚ ਜਾਣ ਸਮੇਂ ਦੋਵਾਂ ਜਹਾਜ਼ਾਂ ਦੇ ਖੰਭਾਂ ਦੇ ਸਿਰੇ ਸੰਪਰਕ ਵਿੱਚ ਆ ਗਏ।

ਦੋਵੇਂ ਜਹਾਜ਼ ਏਅਰਬੱਸ A320 ਸਨ ਅਤੇ ਘਟਨਾ ਤੋਂ ਤੁਰੰਤ ਬਾਅਦ ਦੋਵਾਂ ਜਹਾਜ਼ਾਂ ਨੂੰ ਸੰਚਾਲਨ ਤੋਂ ਹਟਾ ਕੇ ਪਾਰਕਿੰਗ ’ਚ ਭੇਜ ਦਿੱਤਾ ਗਿਆ ਤਾਂ ਜੋ ਜਹਾਜ਼ਾਂ ਦੀ ਤਕਨੀਕੀ ਜਾਂਚ ਕੀਤੀ ਜਾ ਸਕੇ। ਏਅਰ ਇੰਡੀਆ ਅਨੁਸਾਰ ਫਲਾਈਟ AI2732 ਦੇ ਖੰਭ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਸਾਰੇ 200 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ ਤਕਨੀਕੀ ਜਾਂਚ ਲਈ ਜਹਾਜ਼ ਨੂੰ ਜ਼ਮੀਨ 'ਤੇ ਰੱਖਿਆ ਗਿਆ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement