
ਦਿੱਲੀ ਵਿੱਚ ਹੋਈਆ ਘਟਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ....
ਨਵੀਂ ਦਿੱਲੀ: ਦਿੱਲੀ ਵਿੱਚ ਹੋਈਆ ਘਟਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ ਰਾਜਧਾਨੀ ਦੇ ਉੱਤਰ -ਪੂਰਬ ਅਤੇ ਸ਼ਾਹਦਰਾ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਲਗਭਗ 38 ਲੱਖ ਦਾ ਮੁਆਵਜ਼ਾ ਦੇਣ ਦਾ ਫੈ਼ਸਲਾ ਕੀਤਾ ਹੈ।
Photo
ਦਿੱਲੀ ਦੇ ਉੱਤਰ-ਪੂਰਬੀ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਦੁਆਰਾ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ, ਉੱਤਰ ਪੂਰਬੀ ਜਿਲ੍ਹੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਕੁੱਲ 19 ਲੱਖ ਤੇ ਜਖ਼ਮੀਆ ਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।ਇਸ ਹਿੰਸਾ ਦੀ ਘਟਨਾ ਦੌਰਾਨ ਜਾਇਦਾਦ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ। ਇਸ ਲਈ, ਦਿੱਲੀ ਸਰਕਾਰ ਨੇ ਪੀੜਤਾਂ ਨੂੰ 6 ਲੱਖ 25 ਹਜ਼ਾਰ ਰੁਪਏ ਵੰਡੇ ਹਨ।
Photo
ਇਸ ਦੇ ਨਾਲ ਹੀ ਸ਼ਾਹਦਰਾ ਜ਼ਿਲ੍ਹੇ ਵਿਚ, ਪੀੜਤ ਦੀ ਮੌਤ ਤੋਂ ਬਾਅਦ, ਪਰਿਵਾਰ ਨੂੰ 3 ਲੱਖ, ਜ਼ਖਮੀਆਂ ਨੂੰ 4 ਲੱਖ ਅਤੇ ਜਿੰਨਾ ਦੀ ਸੰਪਤੀ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 7ਲੱਖ ਤੋਂ ਵੱਧ ਮੁਆਵਜ਼ਾ ਜਾਰੀ ਕੀਤਾ ਗਿਆ ਹੈ। ਇਹ ਵੀ ਖਬਰਾਂ ਸੁਣਨ ਵਿੱਚ ਆ ਰਹੀਆ ਹਨ ਕਿ ਦਿੱਲੀ ਸਰਕਾਰ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕੈਂਪਾ ਦੀ ਸ਼ੁਰੂਆਤ ਵੀ ਕੀਤੀ, ਇਹਨਾਂ ਕੈਂਪਾ ਦੇ ਕਾਫੀ ਸਕਾਰਾਤਮਕ ਸਿੱਟੇ ਪ੍ਰਾਪਤ ਹੋਏ ਸਨ।
Photo
ਸੂਚਨਾ ਦੇ ਅਨੁਸਾਰ ਮੁਸਤਫਾਬਾਦ ਕੈਂਪ ਵਿੱਚ ਪਿਛਲੇ 24 ਘੰਟਿਆਂ ਵਿੱਚ 1 ਹਜਾਰ ਤੋਂ ਜਿਆਦਾ ਹਿੰਸਾ ਪੀੜਤਾਂ ਦੁਆਰਾ ਸ਼ਰਨ ਲਈ ਗਈ। ਇਸ ਤੋਂ ਇਲਾਵਾ ਸ਼ਿਵਪੁਰੀ , ਕਰਾਵਲ ਆਦਿ ਇਲਾਕਿਆਂ ਵਿੱਚ ਵੀ ਪੀੜਤਾਂ ਨੂੰ ਸੁਰੱਖਿਆ ਮੁਹੱਈਆਂ ਕੀਤੀ ਜਾ ਰਹੀ ਹੈ। ਦਿੱਲੀ ਸਰਕਾਰ ਦੁਆਰਾ ਵੱਡੀ ਮਾਤਰਾ ਵਿੱਚ ਵਲੰਟੀਅਰਾਂ ਨੂੰ ਵੀ ਹਿੰਸਾਗ੍ਰਸਤ ਇਲਾਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।
Photo
ਹਿੰਸਾ ਪੀੜਤ ਵਿਅਕਤੀਆਂ ਨੂੰ ਮੁਆਵਜ਼ਾ ਜਲਦੀ ਤੋਂ ਜਲਦੀ ਅਤੇ ਅਸਾਨੀ ਨਾਲ ਮੁਹੱਈਆਂ ਕਰਵਾਉਣ ਲਈ ਦਿੱਲੀ ਸਰਕਾਰ ਦੁਆਰਾ ਹੈਲਪ ਡਿਸਕ ਬਣਾਏ ਗਏ ਹਨ। ਜਿਨ੍ਹਾਂ ਦੁਆਰਾ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਪ੍ਰਾਪਤ ਕਰਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ।ਹੈਲਪ ਡਿਸਕ ਤੇ ਸੇਵਾ ਨਿਭਾਉਣ ਵਾਲਿਆਂ ਵਿਚ ਆਪ ਪਾਰਟੀ ਦੇ ਵਰਕਰ ਦੇਖਣ ਨੂੰ ਮਿਲ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।