ਆਲਮੀ ਕੀਮਤਾਂ ਦਾ ਭਾਰਤੀ ਬਜ਼ਾਰ ਤੇ ਬਹੁਤ ਜ਼ਿਆਦਾ ਅਸਰ ਪਵੇਗਾ...
ਨਵੀਂ ਦਿੱਲੀ: ਚੀਨ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਨੇ ਦੂਜੇ ਦੇਸ਼ਾਂ ਵਿਚ ਵੀ ਜੜ੍ਹਾਂ ਫੈਲਾ ਲਈਆਂ ਹਨ। ਕੋਰੋਨਾ ਵਾਇਰਸ ਕਾਰਨ ਦੁਨੀਆਭਰ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਵਾਲੀ ਹੈ। ਖਾਣ ਵਾਲੇ ਤੇਲ ਦੀਆਂ ਕੀਮਤਾਂ ਅਗਲੇ ਹਫ਼ਤੇ ਤੋਂ 10 ਫ਼ੀਸਦੀ ਘਟ ਸਕਦੀਆਂ ਹਨ। ਅਜਿਹਾ ਇੰਡਸਟ੍ਰੀ ਦੇ ਐਕਸਪਰਟਸ ਦਾ ਕਹਿਣਾ ਹੈ।
ਆਲਮੀ ਕੀਮਤਾਂ ਦਾ ਭਾਰਤੀ ਬਜ਼ਾਰ ਤੇ ਬਹੁਤ ਜ਼ਿਆਦਾ ਅਸਰ ਪਵੇਗਾ ਕਿਉਂ ਕਿ ਦੇਸ਼ ਵਿਚ ਸਾਲਾਨਾ ਇਸਤੇਮਾਲ ਕੀਤੇ ਜਾਣ ਵਾਲੇ 235 ਲੱਖ ਟਨ ਖਾਣ ਵਾਲੇ ਤੇਲ ਦੇ ਲਗਭਗ 70 ਫ਼ੀਸਦੀ ਹਿੱਸੇ ਦੀ ਸਪਲਾਈ ਹੁੰਦੀ ਹੈ। ਅਡਾਨੀ ਵਿਲਸਰ ਦੇ ਡਿਪਟੀ ਚੀਫ ਐਗਜ਼ੀਕਿਊਟਿਵ ਨੇ ਕਿਹਾ ਕਿ ਅੰਗਰੇਜ਼ੀ ਸਾਈਟ ET ਨੂੰ ਦਸਿਆ ਕਿ ਚੀਨ ਖਾਣ ਵਾਲੇ ਤੇਲ ਦੇ ਵੱਡੇ ਕੰਜ਼ਿਊਮਰਸ ਵਿਚੋਂ ਇਕ ਹੈ।
ਉੱਥੇ ਮੰਗ ਘਟਣ ਕਾਰਨ ਅਲਾਮੀ ਬਜ਼ਾਰਾਂ ਨਾਲ ਹੀ ਘਰੇਲੂ ਬਜ਼ਾਰ ਵਿਚ ਵੀ ਕੀਮਤਾਂ ਵਿਚ ਕਮੀ ਆ ਰਹੀ ਹੈ। ਇਸ ਗਿਰਾਵਟ ਦਾ ਫ਼ਾਇਦਾ ਕੰਪਨੀ ਕੰਜ਼ਿਊਮਰਸ ਨੂੰ ਵੀ ਦੇਣਾ ਚਾਹੀਦਾ ਹੈ। ਆਗਾਮੀ ਹਫ਼ਤੇ ਬ੍ਰਾਂਡੇਡ ਕੁਕਿੰਗ ਆਇਲ ਦੇ ਪੈਕੇਟ ਤੇ ਛਪੀਆਂ ਕੀਮਤਾਂ ਵਿਚ ਇਹ ਦੇਖਿਆ ਜਾਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਕੰਜ਼ਿਊਮਰ ਨੂੰ ਆਇਲ ਅਤੇ ਸੋਆਬੀਨ ਤੇਲ ਲਈ 10 ਪ੍ਰਤੀਸ਼ਤ ਯਾਨੀ 8 ਰੁਪਏ ਪ੍ਰਤੀ ਲੀਟਰ ਘਟ ਕੀਮਤ ਦੇਣੀ ਪਵੇਗੀ।
ਸੂਰਜਮੁਖੀ ਦੇ ਤੇਲ ਲਈ 7 ਫ਼ੀ ਸਦੀ ਯਾਨੀ 5 ਰੁਪਏ ਪ੍ਰਤੀ ਲੀਟਰ ਘਟ ਦੇਣੇ ਪੈਣਗੇ। ਬ੍ਰੈਂਡੇਡ ਸੋਇਆਬੀਨ ਅਤੇ ਪਾਮ ਆਇਲ ਦੀਆਂ ਮੌਜੂਦਾ ਥੋਕ ਕੀਮਤਾਂ 78 ਰੁਪਏ ਪ੍ਰਤੀ ਲੀਟਰ ਹੈ ਜਦਕਿ ਸੂਰਜਮੁੱਖੀ ਦੀ ਕੀਮਤ 82 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਦੁਨੀਆ ਦੇ ਹੋਰ ਹਿੱਸਿਆਂ ਵਿਚ ਵੀ ਕੋਰੋਨਾ ਵਾਇਰਸ ਦੇ ਫੈਲਣ ਨਾਲ ਕੀਮਤਾਂ ਵਿਚ ਅੱਗੇ 3 ਰੁਪਏ ਪ੍ਰਤੀ ਲੀਟਰ ਦੀ ਅਤੇ ਗਿਰਾਵਟ ਹੋਣ ਦੀ ਉਮੀਦ ਹੈ।
ਪਿਛਲੇ ਦੋ ਮਹੀਨਿਆਂ ਵਿਚ ਸਰ੍ਹੋਂ ਤੇਲ ਦੀਆਂ ਕੀਮਤਾਂ 13 ਫ਼ੀ ਸਦੀ ਤਕ ਅਤੇ ਚੌਲਾਂ ਦੀਆਂ ਕੀਮਤਾਂ 20 ਫ਼ੀ ਸਦੀ ਤਕ ਹੇਠਾਂ ਆ ਗਈਆਂ ਹਨ। ਕੀਮਤਾਂ ਦੇ ਹੇਠਾਂ ਆਉਣ ਨਾਲ ਮੰਗ ਵਧਣੀ ਚਾਹੀਦੀ ਹੈ। ਕੰਪਨੀਆਂ ਨੂੰ ਬ੍ਰਾਂਡੇਡ ਤੇਲ ਦੀ ਖ਼ਪਤ ਵਿਚ ਵੀ ਵਾਧਾ ਹੋਣ ਦੀ ਉਮੀਦ ਹੈ। ਐਨਾਲਿਸਟਾਂ ਦਾ ਕਹਿਣਾ ਹੈ ਕਿ ਦੁਨੀਆਭਰ ਵਿਚ ਕੋਰੋਨਾ ਵਾਇਰਸ ਕਾਰਨ ਅਤੇ ਐਕਿਵਟੀ ਮਾਰਕਿਟ ਤੋਂ ਕਮਜ਼ੋਰ ਸੰਕੇਤ ਮਿਲਣ ਨਾਲ ਸੋਆਬੀਨ ਤੇਲ ਅਤੇ ਪਾਮ ਆਇਲ ਦੀਆਂ ਕੀਮਤਾਂ ਘਟਣੀਆਂ ਜਾਰੀ ਰਹਿਣਗੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।