
60 ਸਾਲਾ ਮਾਤਾ ਨੇ ਪੰਜਾਬੀ ਮਾਤ ਭਾਸ਼ਾ ਨੂੰ ਪਿਆਰ ਕਰਦਿਆਂ ਧਰਨੇ ਦੌਰਾਨ ਪੈਂਤੀ ਸਿੱਖੀ ਤੇ ਗਾਉਣ ਦਾ ਹੁਨਰ ਵੀ ਪ੍ਰਾਪਤ ਕੀਤਾ
ਨਵੀਂ ਦਿੱਲੀ, ਸੈਸ਼ਵ ਨਾਗਰਾ: ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਹਜ਼ਾਰਾਂ ਕਿਸਾਨ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਧਰਨਾ ਦੇ ਰਹੇ ਹਨ । ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਦੇ ਖ਼ਿਲਾਫ਼ ਕਈ ਮਹੀਨਿਆਂ ਤੋਂ ਪੱਕੇ ਮੋਰਚੇ ਲਾਈ ਬੈਠੇ ਹਨ । ਇਨ੍ਹਾਂ ਸੰਘਰਸ਼ ਦੇ ਮੈਦਾਨਾਂ ਵਿੱਚ ਬਹੁਤ ਕੁਝ ਨਿਵੇਕਲਾ ਅਤੇ ਸਿੱਖਣ ਵਾਲਾ ਹੈ। ਅਜਿਹੀ ਹੀ ਇੱਕ ਮਿਸ਼ਾਲ ਸਿੰਘੂ ਬਾਰਡਰ ‘ਤੇ ਦੇਖਣ ਨੂੰ ਮਿਲੀ ।
farmer protestਇਕ 60 ਸਾਲਾ ਬਜ਼ੁਰਗ ਮਾਤਾ ਨੇ ਪੰਜਾਬੀ ਮਾਤ ਭਾਸ਼ਾ ਨੂੰ ਪਿਆਰ ਕਰਦਿਆਂ ਧਰਨੇ ਦੌਰਾਨ ਊੜਾ ਆੜਾ ਸਿੱਖਿਆ ਅਤੇ ਸੁਰੀਲੀ ਆਵਾਜ਼ ਵਿਚ ਗਾਉਣ ਦਾ ਹੁਨਰ ਵੀ ਪ੍ਰਾਪਤ ਕਰ ਲਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਵੀ ਚਲਾਉਣਾ ਸਿੱਖ ਲਿਆ ਹੈ । ਜਿਸ ਕਰਕੇ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਅਲੱਗ ਮਹਿਸ਼ੂਸ ਕਰ ਰਹੀ ਹਾਂ ।
farmer protestਮਾਤਾ ਸਵਰਨ ਕੌਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅਨਪੜ੍ਹ ਹੈ, ਉਸ ਨੇ ਕਿਸੇ ਵੀ ਕਲਾਸ ਤੱਕ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ । ਉਨ੍ਹਾਂ ਦੱਸਿਆ ਕਿ ਉਸ ਨੇ ਕਿਸਾਨੀ ਅੰਦੋਲਨ ਵਿਚ ਹੀ ਪੰਜਾਬੀ ਨੂੰ ਪੜਨਾ ਅਤੇ ਲਿਖਣਾ ਸਿੱਖਿਆ ਹੈ । ਪੰਜਾਬੀ ਸਿੱਖ ਕੇ ਮੈਨੂੰ ਬਹੁਤ ਹੀ ਖਸ਼ੀ ਮਿਲ ਰਹੀ ਹੈ ।
farmer protestਮਾਤਾ ਨੇ ਦੱਸਿਆ ਕਿ ਇੱਥੇ ਧਰਨੇ ਵਿਚ ਪੜ੍ਹੇ ਲਿਖੇ ਨੌਜਵਾਨ ਸਾਨੂੰ ਪੜ੍ਹਨਾ ਲਿਖਣਾ ਸਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਮੈ ਧਰਨੇ ਵਿਚ ਰਹਿ ਕੇ ਇੰਸਟਾਗ੍ਰਾਂਮ ਵੀ ਸਿੱਖ ਲਿਆ ਹੈ, ਸੰਘਰਸ਼ ਨਾਲ ਜੁੜੀ ਜਾਣਕਾਰੀ ਵੀ ਇੰਸਟਾਗ੍ਰਾਂਮ 'ਤੇ ਸਾਂਝੀ ਕਰ ਦਿੰਦੀ ਹਾਂ ਅਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਭੀੜ ਦਾ ਰੂਪ ਦੱਸ ਰਹੀ , ਜੋ ਬਹੁਤ ਹੀ ਗਲਤ ਅਤੇ ਨਿੰਦਣਯੋਗ ਹੈ । ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਆਏ ਹਾਂ ਅਤੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ।