2021-22 ਬਜਟ ਪ੍ਰਸਤਾਵਾਂ ਉਤੇ ਕਿਸਾਨ ਅੰਦੋਲਨ ਦਾ ਅਸਰ
Published : Mar 4, 2021, 1:13 am IST
Updated : Mar 4, 2021, 1:13 am IST
SHARE ARTICLE
image
image

2021-22 ਬਜਟ ਪ੍ਰਸਤਾਵਾਂ ਉਤੇ ਕਿਸਾਨ ਅੰਦੋਲਨ ਦਾ ਅਸਰ


ਖੇਤੀ ਫ਼ਸਲ ਲਈ ਢਾਂਚਾ ਉਸਾਰਨ ਲਈ ਚੋਖੀ ਰਕਮ ਰੱਖੀ ਜਾਵੇਗੀ

ਚੰਡੀਗੜ੍ਹ, 3 ਮਾਰਚ (ਜੀ.ਸੀ. ਭਾਰਦਵਾਜ): ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਪੰਜਾਬ ਤੇ ਹੋਰ ਸੂਬਿਆਂ ਦੇ ਕਿਸਾਨਾਂ ਵਲੋਂ ਛੇੜਿਆ ਜੋਸ਼ੀਲਾ ਅੰਦੋਲਨ ਭਾਵੇਂ ਸਰਕਾਰ ਦੀ ਜ਼ਿੱਦ ਤੇ ਅੜੀਅਲ ਰਵੱਈਏ ਕਾਰਨ ਹਾਲ ਦੀ ਘੜੀ ਹੱਲ ਹੋਣ ਦੇ ਆਸਾਰ ਢਿੱਲੇ ਤੇ ਮੱਠੇ ਪੈ ਗਏ ਹਨ ਪਰ ਇਸ ਕਿਸਾਨੀ ਅੰਦੋਲਨ ਦਾ ਮਜ਼ਬੂਤ ਪ੍ਰਭਾਵ, ਪੰਜਾਬ ਸਰਕਾਰ ਦੇ ਸਾਲ 2021-22 ਦੇ ਬਜਟ ਪ੍ਰਸਤਾਵਾਂ ਉਤੇ ਜ਼ਰੂਰ ਪੈਣ ਵਾਲਾ ਹੈ | 
ਰੋਜ਼ਾਨਾ ਸਪੋਕਸਮੈਨ ਵਲੋਂ ਖੇਤੀ ਮਾਹਰਾਂ, ਆਰਥਕ ਅੰਕੜਾ ਵਿਗਿਆਨੀਆਂ ਤੇ ਬਜਟ ਪ੍ਰਸਤਾਵਾਂ ਨਲਾ ਜੁੜੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਤੋ ਇਸ਼ਾਰਾ ਮਿਲਿਆ ਹੈ ਕਿ ਸ਼ੁਕਰਵਾਰ ਨੂੰ  ਵਿਧਾਨ ਸਭਾ ਵਿਚ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਜਾਣ ਵਾਲੇ ਪ੍ਰਸਤਾਵਾਂ ਵਿਚ ਫ਼ਸਲਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਢਾਂਚੇ ਉਸਾਰਨ ਲਈ 2500 ਕਰੋੜ ਦੀ ਰਕਮ ਰੱਖਣ ਦਾ ਐਲਾਨ ਹੋਣਾ ਹੈ | ਇਸੇ ਤਰ੍ਹਾਂ ਇਸ ਕਾਂਗਰਸ ਸਰਕਾਰ ਦੇ ਪਹਿਲੇ ਦੋ ਸਾਲਾਂ ਵਿਚ 4700 ਕਰੋੜ ਦੇ ਕਿਸਾਨੀ ਕਰਜ਼ੇ ਮੁਆਫ਼ ਕਰਨ ਤੋਂ ਇਲਾਵਾ ਸਾਲ 2021-22 ਵਿਚ ਇਨ੍ਹਾਂ ਕਰਜ਼ਿਆਂ ਦੀ ਮੁਆਫ਼ੀ ਵਾਸਤੇ 3000 ਕਰੋੜ ਦੀ ਰਕਮ ਦਾ ਐਲਾਨ ਹੋਣਾ ਹੈ | 
ਇਨ੍ਹਾਂ ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਪੰਜਾਬ ਮੰਡੀ ਬੋਰਡ ਦੀ ਸੈਂਕੜੇ ਏਕੜ ਵਿਹਲੀ ਪਈ ਜ਼ਮੀਨ ਤੋਂ ਸਾਲਾਨਾ ਕਿਰਾਇਆ ਲੈਣ ਜਾਂ ਥੋੜ੍ਹੇ ਸਮੇਂ ਲਈ ਲੀਜ਼ ਉਤੇ ਦੇ ਕੇ ਜਾਂ ਮੁੱਢੋਂ ਵੇਚ ਕੇ ਚੋਖੀ ਆਮਦਨ ਬਟੋਰੀ ਜਾਵੇਗੀ ਤੇ ਸਰਕਾਰ ਇਸ ਰਕਮ ਨਾਲ ਫ਼ਸਲਾਂ ਦੀ ਸਾਂਭ 

ਸੰਭਾਲ ਲਈ ਖ਼ੁਦ, ਸਟੋਰ ਤੇ ਜਾਇਜ਼ ਭਵਨ ਉਸਾਰੇਗੀ | ਇਹ ਸਾਰੇ ਐਲਾਨ ਕੇੇਂਦਰ ਐਕਟਾਂ ਨੂੰ  ਜ਼ੀਰੋ ਕਰਨ ਵਾਸਤੇ ਹੋਣਗੇ ਜਿਨ੍ਹਾਂ ਰਾਹੀਂ ਪਾਈਵੇਟ ਕੰਪਨੀਆਂ ਤੇ ਵਿਉਪਾਰੀਆਂ ਨੂੰ  ਪੰਜਬਾ ਵਿਚੋਂ ਅਨਾਜ ਖ਼ਰੀਦਣ ਤੇ ਭੰਡਾਰਣ ਦੀ ਇਜ਼ਾਜਤ ਦਿਤੀ ਗਈ ਹੈ | ਖੇਤੀ ਮਾਹਿਰਾਂ ਦੇ ਸੂਤਰਾਂ ਤੋਂ ਇਹ ਇਸ਼ਾਰਾਂ ਮਿਲਿਆ ਹੈ ਕਿ ਪਿਛਲੇ ਬਜਟ ਪ੍ਰਸਤਾਵਾਂ ਵਿਚ 200 ਕਰੋੜ ਦੀ ਰਕਮ, ਕੇਵਲ ਫ਼ਸਲੀ ਵਿਭਿੰਨਤਾ ਵਾਸਤੇ ਰੱਖਣ, ਨੂੰ  ਐਤਕੀ ਵਧਾ ਕੇ ਡੇਢ ਗੁਣਾ ਜਾਂ ਦੋ ਗੁਣਾ ਐਲਾਨਣ ਦਾ ਵਿਚਾਰ ਹੈ ਤਾਕਿ ਝੋਨਾ ਉਗਾਉਣ ਵਾਸਤੇ ਵਰਤਿਆ ਜਾਂਦਾ ਸਾਲਾਨਾ ਪਾਣੀ 65000 ਮਿਲੀਅਨ ਕਿਊਬਕ ਮੀਟਰ ਘਟਾਇਆ ਜਾ ਸਕੇ | 
ਆਰਥਕ ਅੰਕੜਾ ਮਾਹਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ  ਇਹ ਵੀ ਦਸਿਆ ਕਿ 2021-22 ਬਜਟ ਦਾ ਕੁਲ ਆਕਾਰ, ਪਿਛਲੇ ਸਾਲ ਦੇ 1,54,805 ਕਰੋੜ ਤੋਂ 10-15 ਫ਼ੀ ਸਦੀ ਵੱਧ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਇਹ ਆਕਾਰ 1,60,000 ਕਰੋੜ ਤਕ ਜਾ ਸਕਦਾ ਹੈ | ਇਸੇ  ਤਰ੍ਹਾਂ ਪੰਜਾਬ ਸਿਰ ਕੁਲ ਕਰਜ਼ਾ ਸਾਲ 2019-20 ਵਿਚ 2,28,906 ਕਰੋੜ ਤੋਂ ਵਧ ਕੇ 2020-21 ਵਿਚ 2,48,236 ਕਰੋੜ ਹੋਣ ਦੀ ਸੰਭਾਵਨਾ ਹੈ ਅਤੇ 2021-22 ਵਿਚ ਇਹ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਕੇ 2,80,000 ਕਰੋੜ ਦੇ ਨੇੜੇ ਪਹੁੰਚਣ ਦਾ ਖਦਸ਼ਾ ਹੈ | 


ਫ਼ੋਟੋ ਕਿਸਾਨ ਅੰਦਲੋਨ
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement