
ਜਸਟਿਸ ਚੰਦਰਚੂੜ ਨੇ ਕਿਹਾ ਕਿ ਕੋਵਿਡ-19 ਦੌਰਾਨ ਭਾਰਤੀ ਨਿਆਂਪਾਲਿਕਾ ਨੇ ਵੀਡੀਓ ਕਾਨਫਰੰਸਿੰਗ ਸ਼ੁਰੂ ਕਰਨ ਦਾ ਵਧੀਆ ਕੰਮ ਕੀਤਾ
ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਫਰਜ਼ੀ ਖਬਰਾਂ ਦੇ ਯੁੱਗ ਵਿਚ ਸੱਚ "ਪੀੜਤ" ਹੋ ਗਿਆ ਹੈ ਅਤੇ ਸੋਸ਼ਲ ਮੀਡੀਆ ਦੇ ਪ੍ਰਸਾਰ ਨਾਲ ਸਥਿਤੀ ਅਜਿਹੀ ਬਣ ਗਈ ਹੈ ਕਿ ਕਈ ਵਾਰ ਜੋ ਕੁਝ ਕਿਹਾ ਜਾਂ ਸੁਣਿਆ ਜਾਂਦਾ ਹੈ, ਉਸ ਦੀ ਕਦੇ ਵੀ ਤਰਕ ਦੇ ਆਧਾਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਲੋਕਾਂ ’ਚ ਸਬਰ ਅਤੇ ਸਹਿਣਸ਼ੀਲਤਾ ਦੀ ਕਮੀ ਹੋ ਰਹੀ ਹੈ।
ਇਹ ਵੀ ਪੜ੍ਹੋ: ਭਾਈਚਾਰਕ ਸਾਂਝ ਦੀ ਮਿਸਾਲ: ਪਿੰਡ ਵਾਸੀਆਂ ਨੇ 1947 ਤੋਂ ਪਹਿਲਾਂ ਦੀ ਮਸਜਿਦ ਦੀ ਕੀਤੀ ਮੁੜ ਉਸਾਰੀ
ਸੀਜੇਆਈ ਨੇ ਕਿਹਾ, "ਅਸੀਂ ਇਕ ਅਜਿਹੇ ਯੁੱਗ ਵਿਚ ਰਹਿੰਦੇ ਹਾਂ ਜਿੱਥੇ ਲੋਕਾਂ ਵਿਚ ਸਬਰ ਅਤੇ ਸਹਿਣਸ਼ੀਲਤਾ ਦੀ ਕਮੀ ਹੈ, ਕਿਉਂਕਿ ਉਹ ਕਿਸੇ ਅਜਿਹੇ ਦ੍ਰਿਸ਼ਟੀਕੋਣ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਜੋ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਵੱਖ ਹੋਵੇ।" ਜਸਟਿਸ ਚੰਦਰਚੂੜ ਇੱਥੇ 'ਅਮਰੀਕਨ ਬਾਰ ਐਸੋਸੀਏਸ਼ਨ ਇੰਡੀਆ ਕਾਨਫਰੰਸ' 2023 'ਚ 'ਲਾਅ ਇਨ ਦਾ ਏਜ ਆਫ਼ ਗਲੋਬਲਾਈਜ਼ੇਸ਼ਨ: ਕਨਵਰਜੈਂਸ ਆਫ਼ ਇੰਡੀਆ ਐਂਡ ਦਿ ਵੈਸਟ' ਵਿਸ਼ੇ 'ਤੇ ਬੋਲ ਰਹੇ ਸਨ।
ਇਹ ਵੀ ਪੜ੍ਹੋ: ਵਿਰੋਧੀਆਂ ਦਾ ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਰੋਟੀਆਂ ਸੇਕਣ ਦਾ ਸੁਪਨਾ ਪੂਰਾ ਨਹੀਂ ਹੋਣ ਦੇਵਾਂਗੇ: ਸੀਐੱਮ
ਸੀਜੇਆਈ ਨੇ ਤਕਨਾਲੋਜੀ ਅਤੇ ਨਿਆਂਪਾਲਿਕਾ ਦੁਆਰਾ ਖਾਸ ਤੌਰ 'ਤੇ ਕੋਵਿਡ-19 ਮਹਾਂਮਾਰੀ ਦੌਰਾਨ ਇਸ ਦੀ ਵਰਤੋਂ, ਨਿਆਂਇਕ ਪੇਸ਼ੇ ਨੂੰ ਦਰਪੇਸ਼ ਮੁੱਦਿਆਂ ਅਤੇ ਮਹਿਲਾ ਜੱਜਾਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਗੱਲ ਕੀਤੀ । ਉਹਨਾਂ ਕਿਹਾ ਕਿ ਜਦੋਂ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ ਸੀ ਤਾਂ ਇਸ ਦੇ ਨਿਰਮਾਤਾਵਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਮਨੁੱਖਤਾ ਕਿਸ ਦਿਸ਼ਾ ਵਿਚ ਵਿਕਾਸ ਕਰੇਗੀ। ਉਹਨਾਂ ਕਿਹਾ, “ਸਾਡੇ ਕੋਲ ਨਿੱਜਤਾ ਦਾ ਵਿਚਾਰ ਨਹੀਂ ਸੀ ਕਿਉਂਕਿ ਉਦੋਂ ਇੰਟਰਨੈੱਟ ਨਹੀਂ ਸੀ। ਸਾਡੇ ਕੋਲ ਯਕੀਨੀ ਤੌਰ 'ਤੇ ਸੋਸ਼ਲ ਮੀਡੀਆ ਨਹੀਂ ਸੀ।"
ਇਹ ਵੀ ਪੜ੍ਹੋ: 50 ਸਾਲ ਤੋਂ ਸੰਘਰਸ਼ ਕਰ ਰਹੀ 80 ਸਾਲਾ ਫੌਜੀ ਵਿਧਵਾ ਨੂੰ ਮਿਲੀ ਪੈਨਸ਼ਨ, ਮਿਲੇਗਾ 12 ਹਜ਼ਾਰ ਪ੍ਰਤੀ ਮਹੀਨਾ
ਸੀਜੇਆਈ ਨੇ ਕਿਹਾ ਕਿ ਇਕ ਜੱਜ ਵਜੋਂ “ਅਸੀਂ ਉਹਨਾਂ ਚੀਜ਼ਾਂ ਤੋਂ ਅਪਵਾਦ ਨਹੀਂ ਹਾਂ ਜੋ ਤੁਸੀਂ ਕਰਦੇ ਹੋ। ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੁਆਰਾ ਟ੍ਰੋਲ ਕੀਤੇ ਜਾਣ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਤੁਹਾਡੇ ਦ੍ਰਿਸ਼ਟੀਕੋਣ ਨੂੰ ਸਾਂਝਾ ਨਹੀਂ ਕਰਦਾ।" ਜਸਟਿਸ ਚੰਦਰਚੂੜ ਨੇ ਕਿਹਾ ਕਿ ਕੋਵਿਡ-19 ਦੌਰਾਨ ਭਾਰਤੀ ਨਿਆਂਪਾਲਿਕਾ ਨੇ ਵੀਡੀਓ ਕਾਨਫਰੰਸਿੰਗ ਸ਼ੁਰੂ ਕਰਨ ਦਾ ਵਧੀਆ ਕੰਮ ਕੀਤਾ ਅਤੇ ਫਿਰ ਇਸ ਨੂੰ ਸਾਰੀਆਂ ਅਦਾਲਤਾਂ ਤੱਕ ਪਹੁੰਚਾਇਆ।