
ਬੇਟੀਆਂ ਵੱਲੋਂ ਇੱਛਾ ਜ਼ਾਹਿਰ ਕਰਨ 'ਤੇ ਦਿਖਾਇਆ ਅਦਾਲਤ ਕੰਪਲੈਕਸ
ਨਵੀਂ ਦਿੱਲੀ - ਸੁਪਰੀਮ ਕੋਰਟ ਦੇ ਵਕੀਲ ਸ਼ੁੱਕਰਵਾਰ ਸਵੇਰੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਆਪਣੀਆਂ ਦੋ ਬੇਟੀਆਂ ਨਾਲ ਅਦਾਲਤ ਕੰਪਲੈਕਸ 'ਚ ਪਹੁੰਚੇ।
ਚੀਫ਼ ਜਸਟਿਸ ਧੀਆਂ ਨੂੰ ਕੰਮ ਵਾਲੀ ਥਾਂ ਦਿਖਾਉਣ ਲਈ ਸੁਪਰੀਮ ਕੋਰਟ ਵਿੱਚ ਲੈ ਕੇ ਆਏ ਸੀ।
ਸੂਤਰਾਂ ਅਨੁਸਾਰ ਜਸਟਿਸ ਚੰਦਰਚੂੜ ਸਵੇਰੇ 10 ਵਜੇ ਦੇ ਕਰੀਬ ਅਦਾਲਤ ਕੰਪਲੈਕਸ ਵਿਖੇ ਪਹੁੰਚੇ ਅਤੇ ਵਿਜ਼ਿਟਰਜ਼ ਗੈਲਰੀ ਰਾਹੀਂ ਬੇਟੀਆਂ ਨੂੰ ਆਪਣੇ ਕੋਰਟ ਰੂਮ (ਪਹਿਲੀ ਅਦਾਲਤ) ਵਿੱਚ ਲੈ ਗਏ ਅਤੇ ਉਨ੍ਹਾਂ ਨੂੰ ਕਿਹਾ, "ਦੇਖੋ, ਮੈਂ ਇੱਥੇ ਬੈਠਦਾ ਹਾਂ।"
ਸੂਤਰਾਂ ਨੇ ਦੱਸਿਆ ਕਿ ਚੀਫ਼ ਜਸਟਿਸ ਆਪਣੇ ਕੰਮ ਵਾਲੀ ਥਾਂ ਬਾਰੇ ਦੱਸਣ ਤੋਂ ਬਾਅਦ ਧੀਆਂ ਨੂੰ ਆਪਣੇ ਚੈਂਬਰ ਵਿਚ ਲੈ ਗਏ ਅਤੇ ਉਨ੍ਹਾਂ ਨੂੰ ਉਹ ਜਗ੍ਹਾ ਦਿਖਾਈ ਜਿੱਥੇ ਜੱਜ ਬੈਠਦੇ ਹਨ ਅਤੇ ਜਿੱਥੋਂ ਵਕੀਲ ਆਪਣੇ ਮਾਮਲਿਆਂ ਦੀ ਪੈਰਵੀ ਕਰਦੇ ਹਨ।
ਸੂਤਰਾਂ ਦੇ ਦੱਸਣ ਅਨੁਸਾਰ ਬੇਟੀਆਂ ਨੇ ਪਿਤਾ ਦੇ ਕੰਮ ਵਾਲੀ ਥਾਂ ਦੇਖਣ ਦੀ ਇੱਛਾ ਜ਼ਾਹਰ ਕੀਤੀ, ਜਿਸ ਤੋਂ ਬਾਅਦ ਜਸਟਿਸ ਚੰਦਰਚੂੜ ਆਪਣੀਆਂ ਗੋਦ ਲਈਆਂ ਬੇਟੀਆਂ ਨੂੰ ਅਦਾਲਤ ਦਾ ਕੰਮਕਾਜ ਦਿਖਾਉਣ ਲਈ ਲੈ ਕੇ ਆਏ।