ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਹਾਲੇ ਵੀ ਕਰਫਿ਼ਊ, ਇੰਟਰਨੈੱਟ ਬੰਦ, ਟਰੇਨਾਂ ਰੱਦ
Published : Apr 4, 2018, 10:34 am IST
Updated : Apr 4, 2018, 10:34 am IST
SHARE ARTICLE
Curfew in several  Districts of  Madhya Pradesh
Curfew in several Districts of Madhya Pradesh

ਦਲਿਤ ਸੰਗਠਨਾਂ ਵਲੋਂ ਐਸਸੀ-ਐਸਟੀ ਐਕਟ ਨਾਲ ਛੇੜਛਾੜ ਦੇ ਮੁੱਦੇ 'ਤੇ ਮੱਧ ਪ੍ਰਦੇਸ਼ ਵਿਚ ਹਾਲਾਤ ਹਾਲੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ ਹਨ। ਮੱਧ ਪ੍ਰਦੇਸ਼ ਦੇ ਗਵਾਲੀਅਰ,

ਭੋਪਾਲ : ਦਲਿਤ ਸੰਗਠਨਾਂ ਵਲੋਂ ਐਸਸੀ-ਐਸਟੀ ਐਕਟ ਨਾਲ ਛੇੜਛਾੜ ਦੇ ਮੁੱਦੇ 'ਤੇ ਮੱਧ ਪ੍ਰਦੇਸ਼ ਵਿਚ ਹਾਲਾਤ ਹਾਲੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ ਹਨ। ਮੱਧ ਪ੍ਰਦੇਸ਼ ਦੇ ਗਵਾਲੀਅਰ, ਭਿੰਡ ਅਤੇ ਮੁਰੈਨਾ 'ਚ ਅਜੇ ਤਕ ਕਰਫਿ਼ਊ ਜਾਰੀ ਹੈ, ਜਿਸ 'ਚ ਅੱਜ ਬੁੱਧਵਾਰ ਨੂੰ 2 ਘੰਟੇ ਦੀ ਢਿੱਲ ਦਿਤੀ ਜਾਵੇਗੀ। ਇਨ੍ਹਾਂ ਇਲਾਕਿਆਂ 'ਚ ਇੰਟਰਨੈੱਟ ਸੇਵਾ ਬੰਦ ਹੋਣ ਦੇ ਨਾਲ ਹੀ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

Curfew in several  Districts of  Madhya PradeshCurfew in several Districts of Madhya Pradesh

ਸੋਮਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਗਵਾਲੀਅਰ ਵਿਚ ਇੰਟਰਨੈੱਟ ਸੇਵਾ ਬਹਾਲ ਕਰ ਦਿਤੀ ਗਈ ਹੈ, ਜਦੋਂ ਕਿ ਭਿੰਡ, ਮੁਰੈਨਾ, ਬਾਲਾਘਾਟ ਅਤੇ ਸਾਗਰ 'ਚ ਇਹ ਸੇਵਾ ਅਜੇ ਵੀ ਬੰਦ ਕੀਤੀ ਹੋਈ ਹੈ। ਗਵਾਲੀਅਰ, ਭਿੰਡ ਅਤੇ ਮੁਰੈਨਾ ਦੇ ਵੱਖ-ਵੱਖ ਇਲਾਕਿਆਂ 'ਚ ਸਵੇਰੇ 10 ਤੋਂ ਲੈ ਕੇ ਦੁਪਹਿਰ 12 ਵਜੇ ਤਕ ਕਰਫਿ਼ਊ 'ਚ ਢਿੱਲ ਦਿੱਤੀ ਜਾਵੇਗੀ। 

Curfew in several  Districts of  Madhya PradeshCurfew in several Districts of Madhya Pradesh

ਇਸ ਤੋਂ ਇਲਾਵਾ ਸੂਜ਼ਬੇ ਦੇ ਕਈ ਹੋਰ ਜ਼ਿਲ੍ਹਿਆਂ 'ਚ ਧਾਰਾ 144 ਲਾਗੂ ਕੀਤੀ ਗਈ ਹੈ। ਉੱਥੇ ਹੀ ਮੁਰੈਨਾ ਵਿਚ ਇਕ ਪੁਲਿਸ ਪਾਰਟੀ 'ਤੇ ਪੱਥਰਬਾਜ਼ੀ ਦੇ ਦੋਸ਼ 'ਚ 50 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹੀ ਨਹੀਂ, ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਮੰਗਲਵਾਰ ਨੂੰ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਦੰਗਾ ਪੀੜਤ ਇਲਾਕਿਆਂ 'ਚ ਫਲੈਗ ਮਾਰਚ ਵੀ ਕੀਤਾ। 

Curfew in several  Districts of  Madhya PradeshCurfew in several Districts of Madhya Pradesh

ਹਿੰਸਾ ਨੂੰ ਦੇਖਦੇ ਹੋਏ ਭਿੰਡ ਜ਼ਿਲ੍ਹੇ ਦੇ ਮੇਹਗਾਓਂ, ਗੋਹਾਦ ਅਤੇ ਮਛੰਦ ਇਲਾਕਿਆਂ 'ਚ ਹਥਿਆਰਾਂ ਦੇ ਲਾਇਸੈਂਸ ਸਸਪੈਂਡ ਕਰ ਦਿਤੇ ਗਏ ਹਨ। ਇਸ ਦੇ ਨਾਲ ਹੀ ਹਿੰਸਾ ਦਾ ਅਸਰ ਰੇਲ ਸੇਵਾ 'ਤੇ ਵੀ ਪਿਆ ਹੈ। ਰੇਲਵੇ ਨੇ ਬਿਆਨ ਜਾਰੀ ਕਰਦੇ ਹੋਏ ਦਸਿਆ ਕਿ ਬੁੱਧਵਾਰ ਨੂੰ ਚੱਲਣ ਵਾਲੀ ਪਟਨਾ-ਕੋਟਾ ਐਕਸਪ੍ਰੈੱਸ ਅਤੇ ਵੀਰਵਾਰ ਨੂੰ ਚੱਲਣ ਵਾਲੀ ਕੋਟਾ-ਪਟਨਾ ਐਕਸਪ੍ਰੈੱਸ ਨੂੰ ਰੱਦ ਕਰ ਦਿਤਾ ਗਿਆ ਹੈ।

Curfew in several  Districts of  Madhya PradeshCurfew in several Districts of Madhya Pradesh

ਮੱਧ ਪ੍ਰਦੇਸ਼ 'ਚ ਭਾਰਤ ਬੰਦ ਦੌਰਾਨ ਹੋਈ ਹਿੰਸਾ ਦੇ ਮਾਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ, ਜਦੋਂ ਕਿ ਇਨ੍ਹਾਂ ਘਟਨਾਵਾਂ 'ਚ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਜ਼ਖ਼ਮੀਆਂ 'ਚ 64 ਪੁਲਿਸ ਕਰਮਚਾਰੀ ਸ਼ਾਮਲ ਹਨ। ਭੋਪਾਲ 'ਚ ਆਈਜੀ ਕਾਨੂੰਨ ਵਿਵਸਥਾ ਮਕਰੰਦ ਦੇਉਸਕਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਜੇ ਤਕ ਕੁੱਲ 30 ਮੁਕੱਦਮੇ ਦਰਜ ਕੀਤੇ ਗਏ ਹਨ।

Curfew in several  Districts of  Madhya PradeshCurfew in several Districts of Madhya Pradesh

ਇਨ੍ਹਾਂ ਵਿਚ ਰਾਜਾ ਚੌਹਾਨ ਨਾਂ ਦਾ ਨੌਜਵਾਨ ਵੀ ਸ਼ਾਮਲ ਹੈ, ਜਿਸ ਦੀ ਗੋਲੀ ਚਲਾਉਂਦੇ ਹੋਇਆਂ ਫੋਟੋ ਵਾਇਰਲ ਹੋਈ ਸੀ। ਰਾਜਾ ਚੌਹਾਨ ਵਿਰੁਧ ਧਾਰਾ 308 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਇਕ ਵਿਸ਼ੇਸ਼ ਬੈਠਕ ਬੁਲਾਈ ਸੀ। ਇਸ ਬੈਠਕ 'ਚ ਮੰਤਰੀ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਅਫ਼ਸਰਾਂ ਅਤੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਅਫਵਾਹਾਂ ਨਾ ਫੈਲਣ ਨੂੰ ਯਕੀਨੀ ਬਣਾਉਣ ਤਾਂ ਜੋ ਸੂਬੇ ਵਿਚ ਅਮਨ ਸ਼ਾਂਤੀ ਸਥਾਪਿਤ ਹੋ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement