ਪੰਜਾਬੀ ਲੋਕ ਮੰਚ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਕਰਵਾਈ
Published : Jul 23, 2017, 4:49 pm IST
Updated : Apr 4, 2018, 4:38 pm IST
SHARE ARTICLE
Punjabi folk
Punjabi folk

ਪੰਜਾਬੀ ਲੋਕ ਮੰਚ ਦੀ ਮਾਸਿਕ ਸਾਹਿਤਕ ਇਕੱੱਤਰਤਾ ਬਾਬਾ ਨਾਮਦੇਵ ਲਾਇਬਰੇਰੀ, ਪਹਾੜ ਗੰਜ ਵਿਖੇ ਹੋਈ। ਇਸ ਦੇ ਮੁੱੱਖ ਮਹਿਮਾਨ ਡਾ. ਹਰਮੀਤ ਸਿੰਘ ਤੇ ਵਿਸ਼ੇਸ਼ ਮਹਿਮਾਨ....

ਨਵੀਂ ਦਿੱਲੀ, 23 ਜੁਲਾਈ (ਸੁਖਰਾਜ ਸਿੰਘ): ਪੰਜਾਬੀ ਲੋਕ ਮੰਚ ਦੀ ਮਾਸਿਕ ਸਾਹਿਤਕ ਇਕੱੱਤਰਤਾ ਬਾਬਾ ਨਾਮਦੇਵ ਲਾਇਬਰੇਰੀ, ਪਹਾੜ ਗੰਜ ਵਿਖੇ ਹੋਈ। ਇਸ ਦੇ ਮੁੱੱਖ ਮਹਿਮਾਨ ਡਾ. ਹਰਮੀਤ ਸਿੰਘ ਤੇ ਵਿਸ਼ੇਸ਼ ਮਹਿਮਾਨ ਡਾ. ਮੋਹਨਜੀਤ ਸਨ। ਡਾ. ਕੁਲਦੀਪ ਕੌਰ ਪਾਹਵਾ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਸਾਹਿਤਕ ਇਕੱਤਰਤਾ ਨੂੰ ਦੋ ਹਿੱੱਸਿਆਂ ਵਿਚ ਵੰਡਿਆ ਗਿਆ ਸੀ। ਪਹਿਲਾ ਹਿੱਸਾ ਸਾਵਨ ਕਵੀ-ਦਰਬਾਰ ਨੂੰ ਸਮਰਪਤ ਸੀ।
ਇਸ ਵਿਚ ਗੁਰਚਰਨ ਸਿੰਘ ਚਰਨ, ਸਤਨਾਮ ਕੌਰ ਸੱੱਤੇ, ਸਤੀਸ਼ ਠੁਕਰਾਲ, ਇੰਦਰਜੀਤ ਕੌਰ, ਰਾਮ ਸਿੰਘ ਰਾਹੀ, ਬਲਵਿੰਦਰ ਕੌਰ, ਚਰਨ ਲਿਖਾਰੀ ਅਤੇ ਡਾ. ਚੰਦਰ ਮੋਹਨ ਸੁਨੇਜਾ ਨੇ ਨਜ਼ਮਾਂ ਤੇ ਗੀਤ ਪੇਸ਼ ਕੀਤੇ।ਤਰਨ ਤਾਰਨ ਤੋਂ ਮਹਿਮਾਨ ਸ਼ਾਇਰ ਚਰਨ ਲਿਖਾਰੀ ਦੇ ਗੀਤਾਂ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਸਾਹਿਤਕ ਇਕੱਤਰਤਾ ਦੇ ਦੂਜੇ ਹਿੱੱਸੇ ਵਿਚ ਡਾ. ਸਤੀਸ਼ ਸੋਨੀ/ਠੁਕਰਾਲ ਦੇ ਨਾਟ-ਸੰਗ੍ਰਹਿ ਤੇ ਕਾਵਿ-ਸੰਗ੍ਰਹਿ ਦੀਆਂ ਦੇ ਵਹਿਣ ਉੱਪਰ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਆਪਣਾ ਪੇਪਰ ਪੇਸ਼ ਕਰਦਿਆਂ ਡਾ. ਸੰਦੀਪ ਕੌਰ ਨੇ ਸ਼ਾਇਰੀ ਦੇ ਮਾਨਵੀ ਪੱੱਖਾਂ ਨੂੰ ਆਧਾਰ ਬਣਾ ਕੇ ਅਪਣੇ ਵਿਚਾਰ ਪੇਸ਼ ਕੀਤੇ। ਡਾ. ਪ੍ਰਿਥਵੀ ਰਾਜ ਥਾਪਰ ਨੇ ਨਾਟ-ਸੰਗ੍ਰਹਿ ਵਿਚਲੇ ਨਾਟਕਾਂ ਚੋਣ ਨਿਸ਼ਾਨ,'ਧੀਆਂ 'ਤੇ ਜ਼ੁਲਮ ਕਮਾਉਨਾ' ਅਤੇ 'ਮੈਂ ਕੈਨੇਡਾ ਜਾਣਾ' ਬਾਰੇ ਪੇਪਰ ਪੜ੍ਹਿਆ। ਨਾਟਕਕਾਰ ਵਰਿਆਮ ਮਸਤ ਨੇ ਰੰਗਮੰਚੀ ਦ੍ਰਿਸ਼ਟੀ ਤੋਂ ਇਨ੍ਹਾਂ ਨਾਟਕਾਂ ਦੀ ਪੁਣ ਛਾਣ ਕੀਤੀ। ਵਿਸ਼ੇਸ਼ ਮਹਿਮਾਨ ਡਾ. ਮੋਹਨਜੀਤ ਨੇ ਪ੍ਰੋਗਰਾਮ ਵਿਚ ਪੇਸ਼ ਕਵਿਤਾਵਾਂ ਨੂੰ ਸੰਵੇਦਨਸ਼ੀਲ ਕਰਾਰ ਦਿਤਾ। ਡਾ. ਕੁਲਦੀਪ ਕੌਰ ਪਾਹਵਾ ਨੇ ਕਿਹਾ ਕਿ ਸਾਵਣ ਕਵੀ ਦਰਬਾਰ ਦੀ ਪਰੰਪਰਾ ਸਾਨੂੰ ਸਾਡੇ ਵਿਰਸੇ ਨਾਲ ਜੋੜੀ ਰੱੱਖਣ ਵਿਚ ਸਹਾਈ ਹੋਵੇਗੀ। ਪੰਜਾਬੀ ਪ੍ਰਚਾਰਨੀ ਸਭਾ ਦੇ ਪ੍ਰਧਾਨ ਭਾਈ ਮਨਿੰਦਰਪਾਲ ਸਿੰਘ ਨੇ ਸਾਹਿਤਕ ਪ੍ਰੋਗਰਾਮ ਵਿਚ ਆਏ ਪਤਵੰਤਿਆਂ ਨੂੰ ਖ਼ੁਸ਼ਬੂ ਦੇ ਤੋਹਫ਼ੇ ਦੇ ਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ।
ਉਪਰੋਕਤ ਸ਼ਖ਼ਸੀਅਤਾਂ ਤੋਂ ਇਲਾਵਾ ਇਸ ਇਕੱੱਤਰਤਾ ਵਿਚ ਰਣਜੀਤ ਸਿੰਘ, ਪ੍ਰਿੰ. ਅੰਮ੍ਰਿਤ ਲਾਲ ਮੰਨਣ, ਜਸਵੰਤ ਸੇਖਵਾਂ, ਪ੍ਰਕਾਸ਼ ਸਿੰਘ ਗਿੱੱਲ, ਜਗਦੀਸ਼ ਕੌਰ, ਦਇਆ ਸਿੰਘ ਚਾਨਣਾ, ਮਨਪ੍ਰੀਤ ਸਿੰਘ, ਡਾ. ਹਰਵਿੰਦਰ ਔਲਖ, ਅਸ਼ੋਕ ਵਾਸ਼ਿਸ਼ਠ, ਡਾ. ਮਨੀਸ਼ਾ ਬੱੱਤਰਾ, ਸੰਗੀਤਾ, ਭਾਈ ਮਨਿੰਦਰਪਾਲ ਸਿੰਘ, ਖਿਆਤੀ, ਚੰਦਰ ਸ਼ੇਖ਼ਰ ਮਹਾਜਨ, ਪ੍ਰੋ. ਹਰਮਿੰਦਰ ਸਿੰਘ, ਸੀਮਾਬ ਸੁਲਤਾਨਪੁਰੀ, ਕੁਲਬੀਰ ਸਿੰਘ, ਡਾ. ਅਮਰਜੀਤ ਸਿੰਘ ਉਮਰ, ਮਹੇਸ਼ ਸੁਜੀਵ ਰੋਜ਼, ਮਦਨਪਾਲ ਸਿੰਘ ਚਿੰਤਕ, ਹਰਪ੍ਰੀਤ ਸਿੰਘ ਸਹੋਤਾ, ਸੁਨੀਤਾ ਤੇ ਰੂਪ ਕੌਰ ਆਦਿ ਵੀ ਹਾਜ਼ਰ ਸਨ।
ਨਾਟਕਕਾਰ ਵਰਿਆਮ ਮਸਤ ਵਿਚਾਰ ਪੇਸ਼ ਕਰਦੇ ਹੋਏ ਤੇ ਸਟੇਜ ਤੇ ਬੈਠੇ ਡਾ. ਪ੍ਰਿਥਵੀ ਰਾਜ ਥਾਪਰ, ਡਾ. ਸੰਦੀਪ ਕੌਰ, ਡਾ. ਕੁਲਦੀਪ ਪਾਹਵਾ, ਮੋਹਨਜੀਤ, ਡਾ. ਹਰਮੀਤ ਸਿੰਘ ਤੇ ਭਾਈ ਮਨਿੰਦਰਪਾਲ ਸਿੰਘ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement