ਸਾਬਤ ਸੂਰਤ ਸਿੱਖ ਸੁਸਾਇਟੀ ਦੀ ਇਕਤੱਤਰਾ
Published : Jul 24, 2017, 4:39 pm IST
Updated : Apr 4, 2018, 1:45 pm IST
SHARE ARTICLE
Meeting
Meeting

ਸਿੱਖਾਂ ਵਿਚ ਵੱਧ ਰਹੀ ਪਤੀਤ ਪੁਣੇ ਦੀ ਆਦਤ ਨੂੰ ਰੋਕਣ ਲਈ ਸ਼ਾਹਬਾਦ ਵਿਚ ਬਣੀ ਸਾਬਤ ਸੂਰਤ ਸਿੱਖ ਸੋਸਾਇਟੀ ਦੀ ਮਹੀਨੇਵਾਰ ਇਕਤੱਤਰਾ ਬੀਤੇ ਦਿਨੀ......

ਸ਼ਾਹਬਾਦ ਮਾਰਕੰਡਾ, 24 ਜੁਲਾਈ (ਅਵਤਾਰ ਸਿੰਘ): ਸਿੱਖਾਂ ਵਿਚ ਵੱਧ ਰਹੀ ਪਤੀਤ ਪੁਣੇ ਦੀ ਆਦਤ ਨੂੰ ਰੋਕਣ ਲਈ ਸ਼ਾਹਬਾਦ ਵਿਚ ਬਣੀ ਸਾਬਤ ਸੂਰਤ ਸਿੱਖ ਸੋਸਾਇਟੀ ਦੀ ਮਹੀਨੇਵਾਰ ਇਕਤੱਤਰਾ ਬੀਤੇ ਦਿਨੀ ਪ੍ਰਧਾਨ ਸ੍ਰਦਾਰ ਮਨਜੀਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਫ਼ੈਸਲਾ ਲਿਆ ਗਿਆ ਕਿ ਜਿਹੜੇ ਸਿੱਖ ਬੱਚਿਆਂ ਨੇ ਕਿਸੇ ਅਗਿਆਨਤਾ ਦੇ ਕਾਰਨ ਅਪਣੇ ਕੇਸ ਕਤਲ ਕਰਵਾ ਦਿਤੇ ਹਨ, ਉਨ੍ਹਾਂ ਨੂੰ ਪ੍ਰੇਰਿਤ ਕਰ ਕੇ ਦੁਬਾਰਾ ਤੋਂ ਸਾਬਤ ਸੂਰਤ ਸਿੱਖ ਸਜਾਂਿਂÂਆ ਜਾਵੇਗਾ। ਬੈਠਕ ਵਿਚ ਬੀਤੇ ਦਿਨੀ ਮੁਲਾਨਾ ਦੇ ਕੋਲ ਚਲਦੀ ਬਸ ਵਿਚ ਕੁਟੱਮਾਰ ਦਾ ਸ਼ਿਕਾਰ ਹੋਏ ਗੁਰਸਿਖ ਹਰਜੀਤ ਸਿੰਘ ਨੂੰ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿਤੀ ਗਈ ਨੌਕਰੀ ਦੀ ਅਤੇ ਪੁਲੀਸ ਨੂੰ ਮਿਲ ਕੇ ਦੋਸ਼ੀ ਵਿਰੁਧ ਕੀਤੀ ਗਈ ਕਾਰਵਾਈ ਦੀ ਪ੍ਰਸ਼ੰਸਾ ਕੀਤੀ। ਬੈਠਕ ਵਿਚ ਸ਼ਾਮਲ ਸੁਰਜੀਤ ਸਿੰਘ ਜੁਨੇਜਾ, ਜਗਜੀਤ ਸਿੰਘ ਮੱਕੜ, ਸੁਰਜਾ ਸਿੰਘ ਮੱਕੜ, ਮੋਹਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਜੀਤ ਸਿੰਘ, ਹਰੀਦੰਰ ਸਿੰਘ ਮਲਿਕ, ਮੋਹਨ ਸਿੰਘ ਆਨੰਦ ਅਤੇ ਦਰਸ਼ਨ ਸਿੰਘ ਸਰਾਫ਼ ਆਦਿ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ  ਵਿਚ ਚਲਣ ਵਾਲੇ ਗੁਰੂ ਦੇ ਲੰਗਰ ਨੂੰ ਜੀ ਐਸ ਟੀ ਤੋਂ ਮੁਕਤ ਕੀਤਾ ਜਾਵੇ। ਸਾਬਤ ਸੂਰਤ  ਸੋਸਾਇਟੀ ਨੇ ਅਗੇ ਕਿਹਾ ਕਿ ਹੁਣ ਸਰਕਾਰ ਨੇ ਜੀਵਨੀ ਨੂੰ ਦਸਵਂਂੀ ਕਲਾਸ ਦੇ ਪੰਜਾਬੀ ਸਿਲੇਬਸ ਵਿਚੋਂ ਗੁਰੂ ਤੇਗ ਬਹਾਦੁਰ ਸਾਹਬਿ ਦੀ ਜੀਵਣੀ ਨੂੰ ਬਾਹਰ ਕੱਢ ਦਿਤਾ ਹੈ ਜੋ ਕਿ ਸਿੱਖਾ ਨਾਲ ਧੋਖਾ  ਹੈ।  ਮੁਖ ਮੰਤਰੀ ਨੂੰ ਚਾਹੀਦਾ ਹੈ ਕਿ ਜੀਵਨੀ ਨੂੰ ਦੁਬਾਰਾ ਤੋਂ ਸ਼ਾਮਲ ਕਰਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement