ਸੰਘਰਸ਼ ਕਮੇਟੀ ਵਲੋਂ ਭੁੱਖ ਹੜਤਾਲ ਕਰਨ ਦਾ ਫ਼ੈਸਲਾ
Published : Jul 24, 2017, 4:43 pm IST
Updated : Apr 4, 2018, 1:26 pm IST
SHARE ARTICLE
Hunger strike
Hunger strike

ਸ਼ਹਿਰ ਦੀ ਪਾਸ਼ ਕਲੋਨੀ ਬੀ ਬਲਾਕ ਵਿਖੇ ਸ਼ਹਿਰੀਆਂ ਦੇ ਸਹਿਯੋਗ ਅਤੇ ਮਾਇਆ ਨਾਲ ਵਿਕਸਤ ਹੋਏ ਰਾਜੀਵ ਪਾਰਕ ਦਾ ਮਸਲਾ ਇਸ ਵੇਲੇ ਪੂਰਾ ਭਖਿਆ ਹੋਇਆ ਹੈ ਅਤੇ......

ਸਿਰਸਾ, 24 ਜੁਲਾਈ (ਕਰਨੈਲ ਸਿੰਘ,.ਸ.ਸ ਬੇਦੀ): ਸ਼ਹਿਰ ਦੀ ਪਾਸ਼ ਕਲੋਨੀ ਬੀ ਬਲਾਕ ਵਿਖੇ ਸ਼ਹਿਰੀਆਂ ਦੇ ਸਹਿਯੋਗ ਅਤੇ ਮਾਇਆ ਨਾਲ ਵਿਕਸਤ ਹੋਏ ਰਾਜੀਵ ਪਾਰਕ ਦਾ ਮਸਲਾ ਇਸ ਵੇਲੇ ਪੂਰਾ ਭਖਿਆ ਹੋਇਆ ਹੈ ਅਤੇ ਮੁਹੱਲਾ ਵਾਸੀਆਂ ਵਲੋਂ ਬਣਾਈ ਗਈ ਸੰਘਰਸ਼ ਕਮੇਟੀ ਨੇ ਕੱਲ ਰਾਤੀਂ ਲਏ ਗਏ ਇਕ ਫ਼ੈਸਲੇ ਮੁਤਾਬਕ ਇਕ ਵੱਡਾ ਸੰਘਰਸ਼ ਵਿੱਢਣ ਦੀ ਯੋਜਨਾ ਬਣਾਈ ਹੈ। ਇਸ ਮੁਹੱਲਾ ਪੰਚਾਇਤ ਵਿਚ ਵੱਡੀ ਗਿਣਤੀ ਵਿਚ ਬੀ-ਬਲਾਕ ਵਾਸੀ ਬੀਬੀਆਂ ਅਤੇ ਬੱਚਿਆਂ ਨੇ ਇਸ ਪਾਰਕ ਨੂੰ ਸੁਰੱਖਿਅਤ ਰੱਖਣ ਵਾਸਤੇ ਅਪਣਾ ਰੋਹ ਪ੍ਰਗਟ ਕੀਤਾ। ਮੁਹੱਲਾ ਪੰਚਾਇਤ ਦੀ ਪ੍ਰਧਾਨਤਾ ਆਤਮਪ੍ਰਕਾਸ਼ ਵਧਵਾ, ਵੀਰਭਾਨ ਮੇਹਿਤਾ ,  ਬਿਸ਼ਨਦਾਸ, ਬੰਸੀਲਾਲ, ਚੰਦਰਭਾਨ ਮੇਹਿਤਾ, ਸੋਮਨਾਥ ਮਿਗਲਾਨੀ, ਕ੍ਰਿਸ਼ਣ ਮੇਹਤਾ, ਮਨੋਹਰ ਮੇਹਿਤਾ ਅਤੇ ਗਿਆਨ ਮੇਹਿਤਾ ਨੇ ਸਾਂਝੇ ਤੌਰ 'ਤੇ ਕੀਤੀ।
ਮੁਹੱਲਾ ਵਾਸੀ ਪਤਵੰਤੇ ਸ਼੍ਰੀ ਵੀਰਭਾਨ ਮਹਿਤਾ ਨੇ ਕਿਹਾ ਤੀਹ ਸਾਲ ਪਹਿਲਾਂ ਹੋਂਦ ਵਿਚ ਆਏ ਇਸ ਪਾਰਕ ਨੂੰ ਭਾਜਪਾ ਵਾਲੇ ਖਾਲੀ ਥਾਂ ਦੱਸ ਰਹੇ ਹਨ ਅਤੇ ਉਨ੍ਹਾਂ ਵਲੋਂ ਇੱਥੇ ਦਫ਼ਤਰ ਬਣਾਉਣ ਦਾ ਫ਼ੈਸਲਾ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀ ਭਾਜਪਾ ਦੀ ਇਸ ਯੋਜਨਾ ਨੂੰ ਕਦੇ ਸਿਰੇ ਨਹੀਂ ਚੜ੍ਹਨ ਦੇਣਗੇ ਅਤੇ ਇਸ ਸੰਘਰਸ਼ ਨੂੰ ਲੋੜ ਅਨੁਸਾਰ ਹੋਰ ਤੇਜ਼ ਕੀਤਾ ਜਾਏਗਾ। ਕਮੇਟੀ  ਦੇ ਮਹਾਂਸਕੱਤਰ ਪ੍ਰਦੀਪ ਸਚਦੇਵ ਨੇ ਕਿਹਾ ਕਿ ਲਗਾਤਾਰ ਬੇਨਤੀਆਂ ਕਰਨ ਦੇ ਬਾਵਜੂਦ ਭਾਜਪਾ ਵਲੋਂ ਇਸ ਸਬੰਧ ਵਿਚ ਅਪਣੇ ਗ਼ਲਤ ਫ਼ੈਸਲੇ ਨੂੰ ਵਾਪਸ ਨਾ ਲਿਆ ਜਾਣਾ ਜਨਭਾਵਨਾਵਾਂ ਦੀ ਅਨਦੇਖੀ ਹੈ, ਜਿਸ ਕਰ ਕੇ ਇਸ ਇਲਾਕੇ ਦੇ ਰਹਿਣ ਵਾਲਿਆਂ ਅੰਦਰ ਰੋਹ ਹੈ।
ਉਨ੍ਹਾਂ ਨੇ ਮਹੱਲਾ ਪੰਚਾਇਤ ਵਿਚ ਮੰਗਲਵਾਰ ਤੋਂ ਭੁੱਖ ਹੜਤਾਲ ਸ਼ੁਰੂ ਕਰਨ  ਦੇ ਫ਼ੈਸਲੇ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਮੌਜੂਦ ਸੈਂਕੜੇ ਪੁਰਸ਼ਾਂ ਅਤੇ ਔਰਤਾਂ ਨੇ ਸਰਵਸੰਮਤੀ ਨਾਲ ਪਾਸ ਕਰ ਦਿਤਾ ਅਤੇ ਇਸ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਵਾਸਤੇ ਹਾਮੀ ਭਰੀ। ਜੇਕਰ ਇਕ ਹਫ਼ਤੇ ਵਿਚ ਸਰਕਾਰ ਅਤੇ ਭਾਜਪਾ ਨੇ ਇਸ ਪਾਰਕ ਨੂੰ ਛੱਡਣ ਦਾ  ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਕਮੇਟੀ ਅੰਦੋਲਨ ਨੂੰ ਹੋਰ ਤੇਜ਼ ਕਰ ਦੇਵੇਗੀ ਅਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਦੀ ਐਲਾਨ ਕਰੇਗੀ।  ਇਸ ਮੁਹੱਲਾ ਪੰਚਾਇਤ ਨੂੰ ਬਿਸ਼ਨਦਾਸ, ਰਿੰਕੂ ਛਾਬੜਾ, ਸੁਰੇਸ਼ ਮਿੱਤਲ ,  ਲੱਕੀ ਫੁਟੇਲਾ, ਕੰਚਨ ਸੁਖੀਜਾ, ਕਿਰਨ ਮਦਾਨ, ਚੰਦਰਭਾਨ ਮੇਹਿਤਾ, ਸੋਮਨਾਥ ਮਿਗਲਾਨੀ ਆਦਿ ਨੇ ਵੀ ਸੰਬੋਧਤ ਕੀਤਾ।
ਅਤੇ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਨੂੰ ਬੇਹੱਦ ਸਾਰਥਕ ਕਰਾਰ ਦਿੰਦੇ ਹੋਏ ਇਸਦੇ ਫ਼ੈਸਲਿਆਂ ਨੂੰ ਇਕਜੁੱਟਤਾ ਨਾਲ ਲਾਗੂ ਕਰਣ ਦਾ ਐਲਾਨ ਕੀਤਾ।
ਇਸ ਮੌਕੇ ਉੱਤੇ ਪਵਨ ਨਾਗਪਾਲ,  ਮੋਹਨ ਲਾਲ ਸਲੂਜਾ, ਵੇਦਪ੍ਰਕਾਸ਼ ਰਹੇਜਾ,  ਸੰਜੀਵ ਗਰੋਵਰ, ਲਲਿਤ ਮੇਹਿਤਾ,  ਮਨੋਹਰ ਲਾਲ ਕਾਮਰਾ, ਤਰਸੇਮ ਲਾਲ ਸੁਖੀਜਾ,  ਲਲਿਤਾ ਕੁੱਕੜ, ਅਨਿਤਾ ਸਚਦੇਵਾ,  ਰਜਤ ਕਾਮਰਾ ਆਦਿ ਹਾਜ਼ਰ ਸਨ।
ਨਰੇਂਦਰ ਕਾਮਰਾ ,  ਜਗਦੀਸ਼ ਸ਼ਰਮਾ  ਅਤੇ ਲਾਲਚੰਦ ਸਹਿਤ ਅਨੇਕ ਮੋਹੱਲਾ ਨਿਵਾਸੀ ਮੌਜੂਦ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement