
ਬੰਗਲੌਰ, 24 ਜੁਲਾਈ : ਮੰਨੇ-ਪ੍ਰਮੰਨੇ ਪੁਲਾੜ ਵਿਗਿਆਨੀ ਅਤੇ ਇਸਰੋ ਦੇ ਸਾਬਕਾ ਮੁਖੀ ਉਡੂਪੀ ਰਾਮਚੰਦਰ ਰਾਉ ਦਾ ਵਡੇਰੀ ਉਮਰ ਦੀਆਂ ਬੀਮਾਰੀਆਂ ਕਾਰਨ ਅੱਜ ਦੇਹਾਂਤ ਹੋ ਗਿਆ।
ਬੰਗਲੌਰ, 24 ਜੁਲਾਈ : ਮੰਨੇ-ਪ੍ਰਮੰਨੇ ਪੁਲਾੜ ਵਿਗਿਆਨੀ ਅਤੇ ਇਸਰੋ ਦੇ ਸਾਬਕਾ ਮੁਖੀ ਉਡੂਪੀ ਰਾਮਚੰਦਰ ਰਾਉ ਦਾ ਵਡੇਰੀ ਉਮਰ ਦੀਆਂ ਬੀਮਾਰੀਆਂ ਕਾਰਨ ਅੱਜ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਇਸਰੋ ਦੇ ਲੋਕ ਸੰਪਰਕ ਡਾਇਰੈਕਟਰ ਦੇਵੀਪ੍ਰਸਾਦ ਕਾਰਣਿਕ ਨੇ ਦਸਿਆ ਕਿ ਰਾਉ ਨੇ ਵੱਡੇ ਤੜਕੇ 3 ਵਜੇ ਅੰਤਮ ਸਾਹ ਲਿਆ। ਉਨ੍ਹਾਂ ਦੇ ਪਰਵਾਰ ਵਿਚ ਪਤਨੀ, ਬੇਟਾ ਅਤੇ ਬੇਟੀ ਹਨ। ਕਰਨਾਟਕ ਦੇ ਉਡੂਪੀ ਜ਼ਿਲ੍ਹੇ ਦੇ ਅਡਾਮਾਰੂ ਖੇਤਰ ਵਿਚ ਜਨਮੇ ਰਾਉ ਹੁਣ ਤਕ ਇਸਰੋ ਦੇ ਸਾਰੇ ਅਭਿਆਨਾਂ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਮਲ ਰਹੇ। ਉਹ 1984 ਤੋਂ 1994 ਦਰਮਿਆਨ ਇਸਰੋ ਦੇ ਮੁਖੀ ਰਹੇ। (ਪੀਟੀਆਈ)