
ਚੋਣ ਵਿਭਾਗ ਨੇ ਹੁਣ ਤੱਕ 377.511 ਕਰੋੜ ਜ਼ਬਤ ਕੀਤੇ ਹਨ
ਨਵੀਂ ਦਿੱਲੀ- ਚੋਣਾਂ ਦੇ ਮੌਸਮ ਵਿਚ ਕਾਲੇ ਧਨ ਵਾਲਿਆਂ ਤੇ ਸ਼ਿਕੰਜਾ ਜਾਰੀ ਹੈ। ਪ੍ਰਸ਼ਾਸ਼ਨ ਨੇ ਤਾਮਿਲਨਾਡੂ ਦੇ ਸਮੇਲ ਤੋਂ ਸਾਢੇ ਤਿੰਨ ਕਰੋੜ ਆਂਧਰਾ ਚ 70 ਲੱਖ ਅਤੇ ਚਿੱਤਰੂ ਚ 39 ਲੱਖ ਰੁਪਏ ਜਬਤ ਕੀਤੇ। ਚੋਣ ਵਿਭਾਗ ਨੇ ਹੁਣ ਤੱਕ 377.511 ਕਰੋੜ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ 157 ਕਰੋੜ ਦੀ ਸ਼ਰਾਬ, 7.5 ਕਰੋੜ ਦਾ ਨਸ਼ਾ ਅਤੇ 312 ਕਰੋੜ ਦੀਆਂ ਕੀਮਤੀ ਧਾਤਾਂ ਬਰਾਮਦ ਕੀਤੀਆਂ ਗਈਆਂ ਹਨ।
Black Money
ਤਮਿਲਨਾਡੁ ‘ਚ ਬਰਾਮਦ ਕੈਸ਼ ਦੀ ਜਾਂਚ ਕਰ ਵਿਭਾਗ ਕਰ ਰਿਹਾ ਹੈ। ਤਿੰਨ ਦਿ ਪਹਿਲਾਂ ਤਮਿਲਨਾਡੁ ਦੇ ਵੇਲੋਰ ਤੋਂ ਇੰਨਕਮ ਟੈਕਸ ਨੇ ਛਾਪੇਮਾਰੀ ਕਰ ਇੱਕ ਸੀਮੇਂਟ ਗੋਦਾਮ ਚੋਂ 15 ਕਰੋੜ ਰੁਪਏ ਬਰਾਮਦ ਕੀਤੇ ਸੀ ਉਧਰ ਚੋਣ ਜਾਬਤਾ ਲਾਗੂ ਕਰਵਾਉਣ ਦੇ ਮਕਸੱਦ ਨਾਲ ਬਣੀ ਸਟੇਟੀਕ ਸਰਵਿਲਾਂਸ ਟੀਮ ਨੇ ਬੁਧਵਾਰ ਨੂੰ ਚੈਕਿੰਗ ਦੌਰਾਨ ਨੋਇਡਾ ਤੋਂ ਇੱਕ ਕਾਰ ਚੋਂ 18 ਲੱਖ 40 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਜਿਸ ਦੀ ਜਾਣਕਾਰੀ ਟੇਕਟ ਡਿਪਾਰਟਮੈਂਟ ਨੂੰ ਦੇ ਦਿੱਤੀ ਗਈ ਹੈ।