
ਜਾਣੋ, ਕਿਸ ਪਾਰਟੀ ਨੇ ਕੀਤਾ ਕਿੰਨਾ ਕਿੰਨਾ ਖਰਚ
ਨਵੀਂ ਦਿੱਲੀ: ਗੁੂਗਲ ਵਿਚ ਵਿਗਿਆਪਨਾਂ 'ਤੇ ਖਰਚ ਕਰਨ ਦੇ ਮਾਮਲੇ ਵਿਚ ਭਾਜਪਾ ਨੇ ਸਾਰੇ ਰਾਜਨੀਤਿਕ ਦਲਾਂ ਨੂੰ ਪਿੱਛੇ ਛੱਡ ਦਿੱਤਾ ਹੈ। ਵਿਗਿਆਪਨਾਂ ’ਤੇ ਖਰਚ ਕਰਨ ਦੇ ਮਾਮਲੇ ਵਿਚ ਕਾਂਗਰਸ ਛੇਵੇਂ ਨੰਬਰ ’ਤੇ ਹੈ। ਭਾਰਤੀ ਪਾਰਦਰਸ਼ਿਤਾ ਰਿਪੋਰਟ ਅਨੁਸਾਰ ਰਾਜਨੀਤਿਕ ਦਲਾਂ ਅਤੇ ਇਹਨਾਂ ਦੇ ਸਾਥੀਆਂ ਨੇ ਫਰਵਰੀ 2019 ਤੱਕ ਵਿਗਿਆਪਨਾਂ ’ਤੇ 3.76 ਕਰੋੜ ਰੁਪਏ ਖਰਚ ਕੀਤੇ ਹਨ।
Google Advertisemant
ਭਾਰਤੀ ਜਨਤਾ ਪਾਰਟੀ ਵਿਗਿਆਪਨਾਂ ’ਤੇ 1.21 ਕਰੋੜ ਰੁਪਏ ਖਰਚ ਕਰਨ ਵਿਚ ਸਿਖਰ ’ਤੇ ਹੈ ਜਿਸ ਦਾ ਗੁੂਗਲ ’ਤੇ ਕੁਲ ਵਿਗਿਆਪਨਾਂ 'ਤੇ ਖਰਚਾ ਲਗਭਗ 32 ਪ੍ਰਤੀਸ਼ਤ ਹੈ। ਵਿਰੋਧੀ ਦਲ ਕਾਂਗਰਸ ਦੀ ਸੂਚੀ ਛੇਵੇਂ ਨੰਬਰ ’ਤੇ ਹੈ ਜਿਸ ਨੇ ਵਿਗਿਆਪਨਾਂ ’ਤੇ 54.100 ਰੁਪਏ ਖਰਚ ਕੀਤੇ ਹਨ। ਰਿਪੋਰਟ ਅਨੁਸਾਰ ਭਾਜਪਾ ਤੋਂ ਬਾਅਦ ਇਸ ਸੂਚੀ ਵਿਚ ਆਂਧਰਾ ਪ੍ਰਦੇਸ਼ ਦੀ ਜਗਨ ਮੋਹਨ ਰੈਡੀ ਦੀ ਅਗਵਾਈ ਵਾਲੀ ਵਾਈਐਸਆਰ ਕਾਂਗਰਸ ਪਾਰਟੀ ਹੈ ਜਿਸ ਨੇ ਵਿਗਿਆਪਨ ’ਤੇ ਕੁੱਲ 1.04 ਕਰੋੜ ਰੁਪਏ ਖਰਚ ਕੀਤੇ ਹਨ।
ਪੰਮੀ ਸਾਈਂ ਚਰਣ ਰੈਡੀ ਨੇ ਵਾਈਐਸਆਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ 26,400 ਰੁਪਏ ਖਰਚ ਕੀਤੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੇਲਗੁੂ ਦੇਸਮ ਪਾਰਟੀ ਅਤੇ ਉਸ ਦੇ ਮੁੱਖੀ ਚੰਦਰ ਬਾਬੂ ਨਾਇਡੂ ਦਾ ਪ੍ਰਚਾਰ ਕਰਨ ਵਾਲੀ ਪ੍ਰਮਾਣ ਸਟ੍ਰੈਟਜੀ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਇਸ ਸੂਚੀ ਵਿਚ ਤੀਸਰੇ ਨੰਬਰ 'ਤੇ ਹੈ। ਨਾਇਡੂ ਦਾ ਪ੍ਰਚਾਰ ਕਰਨ ਵਾਲੀ ਇਕ ਹੋਰ ਪਾਰਟੀ ਡਿਜੀਟਲ ਕੰਸਲਟਿੰਗ ਪ੍ਰਈਵੇਟ ਲਿਮਟਿਡ 63.43 ਲੱਖ ਰੁਪਏ ਦਾ ਖਰਚ ਕਰਨ ਵਿਚ ਚੌਥੇ ਨੰਬਰ ’ਤੇ ਹੈ। ਗੁੂਗਲ ਨੇ ਅਪਣੇ ਵਿਗਿਆਪਨ ਨੀਤੀ ਦੇ ਉਲੰਘਨ ਕਾਰਨ 11 ਵਿਚੋਂ ਚਾਰ ਰਾਜਨੀਤਿਕ ਵਿਗਿਆਪਨਾਂ ਨੂੰ ਬਲਾਕ ਕਰ ਦਿੱਤਾ ਹੈ।