
ਚੋਣਾਂ ਤੋਂ ਪਹਿਲਾਂ ਸਸਤੇ ਕਰਜ਼ੇ ਦੀ ਆਸ
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਉਮੀਦ ਦੇ ਮੁਤਾਬਿਕ ਹੀ ਗ੍ਰੋਥ ਨੂੰ ਪਹਿਲ ਦਿੰਦਿਆਂ ਦੂਸਰੀ ਵਾਰ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਤਿੰਨ ਦਿਨਾਂ ਤਕ ਚੱਲੀ ਬੈਠਕ ਤੋਂ ਬਾਅਦ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਵੱਲੋਂ ਰੈਪੋ ਰੇਟ 'ਚ 25 ਆਧਾਰ ਅੰਕਾਂ ਦੀ ਕਟੌਤੀ ਦਾ ਐਲਾਨ ਕਰਨ ਤੋਂ ਬਾਅਦ ਰੇਟ ਘਟਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਨੀਤੀਗਤ ਰੁੱਖ ਨੂੰ 'ਨਿਊਟ੍ਰਲ' 'ਤੇ ਹੀ ਬਰਕਰਾਰ ਰੱਖਿਆ ਹੈ।
RBI
ਮੌਦ੍ਰਿਕ ਨੀਤੀ ਸੰਮਤੀ (ਐੱਮਪੀਸੀ) ਨੇ 4-2 ਦੇ ਬਹੁਮਤ ਨਾਲ ਰੈਪੋ ਰੇਟ ਵਿਚ ਕਟੌਤੀ ਦਾ ਫੈਸਲਾ ਲਿਆ ਹੈ। ਪਿਛਲੀ ਬੈਠਕ ਵਿਚ ਆਰਬੀਆਈ ਨੇ ਰੈਪੋ 25 ਆਧਾਰ ਅੰਕਾਂ ਦੀ ਕਟੌਤੀ ਦਾ ਐਲਾਨ ਕਰਦਿਆਂ ਇਸ ਨੂੰ 6.50 ਫੀਸਦੀ ਘਟਾ ਕੇ 6.25 ਫੀਸਦੀ ਕਰ ਦਿੱਤਾ ਸੀ। ਉਥੇ ਹੀ ਮੌਦ੍ਰਿਕ ਰੁੱਖ ਨੂੰ ਸਖਤੀ ਨਾਲ ਬਦਲ ਕੇ ਨਿਊਟ੍ਰਲਕਰ ਦਿੱਤਾ ਗਿਆ ਸੀ। ਨੀਤੀਗਲ ਰੁੱਖ ਵਿਚ ਬਦਲਾਅ ਕੀਤੇ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਰਬੀਆਈ ਅੱਗੇ ਵੀ ਵਿਆਜ ਦਰਾਂ ਵਿਚ ਕਟੌਤੀ ਦੀ ਰਾਹਤ ਦੇ ਸਕਦਾ ਹੈ।
RBI
ਆਰਬੀਆਈ ਨੇ ਮਹਿੰਗਾਈ ਲਈ 4 ਫੀਸਦੀ (+2 ਫੀਸਦ) ਦੀ ਟੀਚਾ ਰੱਖਿਆ ਹੈ। ਪਿਛਲੇ ਸੱਤ ਮਹੀਨਿਆਂ ਵਿਚ ਮਹਿੰਗਾਈ ਦਰ ਆਰਬੀਆਈ ਨੇ ਤੈਅ ਟੀਤੇ ਤੋਂ ਕਾਫੀ ਹੇਠਾਂ ਰਹੀ ਹੈ। ਵਿਆਜ ਦਰਾਂ ਨੂੰ ਤੈਅ ਕਰਨ ਸਮੇਂ ਆਰਬੀਆਈ ਮਹਿੰਗਾਈ ਦਰ ਨੂੰ ਧਿਆਨ ਵਿਚ ਰੱਖਦਾ ਹੈ। ਦੱਸਣਯੋਗ ਹੈ ਕਿ ਦਿਸੰਬਰ ਤਿਮਾਹੀ ਵਿਚ ਭਾਰਤੀ ਅਰਥਵਿਵਸਥਾ ਦੀ ਰਫਤਾਰ ਨੂੰ ਝਟਕਾ ਲੱਗਿਆ ਹੈ।
ਦਿਸੰਬਰ ਤਿਮਾਹੀ ਦੇ ਜੀਡੀਪੀ ਅੰਕੜੇ ਆਉਣ ਤੋਂ ਬਾਅਦ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਜੀਡੀਪੀ ਅਨੁਮਾਨ ਨੂੰ ਘਟਾ ਕੇ 7 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਅੰਦਾਜ਼ਾ 7.2 ਫੀਸਦੀ ਦਾ ਸੀ। ਭਾਰਤ ਨੇ ਇਹ ਅੰਦਾਜ਼ਾ ਉਸ ਸਮੇਂ ਵਿਚ ਘਟਾਇਆ, ਜਦੋਂ ਲਗਾਤਾਰ ਦੂਸਰੀ ਤਿਮਾਹੀ ਵਿਚ ਜੀਡੀਪੀ 'ਚ ਗਿਰਾਵਟ ਆਈ ਹੈ। ਜੀਡੀਪੀ ਵਿਚ ਆਈ ਗਿਰਾਵਟ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅਗਲੀ ਬੈਠਕ ਵਿਚ ਆਰਬੀਆਈ ਦਾ ਪੂਰਾ ਫੋਕਸ ਮਹਿੰਗਾਈ ਦੀ ਬਜਾਏ ਗ੍ਰੋਥ 'ਤੇ ਹੋਵੇਗਾ।
RBI
ਲਗਾਤਾਰ ਦੋ ਬੈਠਕਾਂ ਵਿਚ ਰੈਪੋ 'ਚ ਕਟੌਤੀ ਤੋਂ ਬਾਅਦ ਬੈਂਕਾਂ 'ਤੇ ਵਿਆਜ ਦਰਾਂ ਨੂੰ ਘੱਟ ਕਰਨ ਤੋਂ ਬਾਅਦ ਵੱਧ ਗਿਆ ਹੈ। ਆਰਬੀਆਈ ਇਸ ਤੋਂ ਪਹਿਲਾਂ ਵੀ ਬੈਂਕਾਂ ਦੇ ਸਾਹਮਣੇ ਰੈਪੋ ਰੇਟ ਵਿਚ ਕਟੌਤੀ ਦਾ ਲਾਭ ਗਾਹਕਾਂ ਨੂੰ ਨਾ ਦਿੱਤੇ ਜਾਣ ’ਤੇ ਚਿੰਤਾ ਜਤਾ ਚੁੱਕੇ ਹਨ। ਇਸ ਕਟੌਤੀ ਤੋਂ ਬਾਅਦ ਗਾਹਕਾਂ ਨੂੰ ਈਐੱਮਆਈ ਵਿਚ ਵੱਡੀ ਰਾਹਤ ਮਿਲਣ ਦੀ ਉਮੀਦ ਹੈ।