
ਬਾਲੀਵੁੱਡ ਦੀ ਮਸ਼ਹੂਰ ਸਿੰਗਰ ਕਨਿਕਾ ਕਪੂਰ ਦੀ ਪਿਛਲੇ ਦਿਨੀ ਕਰੋਨਾ ਦੀ ਰਿਪੋਰਟ ਪਾਜਟਿਵ ਆਉਣ ਤੋਂ ਬਾਅਦ ਜਿੱਥੇ ਇਕ ਵਾਰ ਪੂਰੇ ਬਾਲੀਵੁੱਡ ਵਿਚ ਹੰਗਾਮਾ ਹੋ ਗਿਆ ਸੀ
ਲਖਨਊ : ਬਾਲੀਵੁੱਡ ਦੀ ਮਸ਼ਹੂਰ ਸਿੰਗਰ ਕਨਿਕਾ ਕਪੂਰ ਦੀ ਪਿਛਲੇ ਦਿਨੀ ਕਰੋਨਾ ਦੀ ਰਿਪੋਰਟ ਪਾਜਟਿਵ ਆਉਣ ਤੋਂ ਬਾਅਦ ਜਿੱਥੇ ਇਕ ਵਾਰ ਪੂਰੇ ਬਾਲੀਵੁੱਡ ਵਿਚ ਹੰਗਾਮਾ ਹੋ ਗਿਆ ਸੀ ਉਥੇ ਹੀ ਹੁਣ ਕਨਿਕਾ ਦੇ ਲਈ ਰਾਹਤ ਦੀ ਖਬਰ ਆਈ ਹੈ ਜਿਸ ਵਿਚ ਉਸ ਦੀ ਰਿਪੋਰਟ ਨੈਗਟਿਵ ਆਈ ਹੈ। ਦੱਸ ਦੱਈਏ ਕਿ ਕਨਿਕਾ 9 ਮਾਰਚ ਨੂੰ ਲੰਡਨ ਤੋਂ ਲਖਨਊ ਆਈ ਸੀ । ਜਿਸ ਤੋਂ ਬਾਅਦ ਉਹ ਕਈ ਪਾਰਟੀਆਂ ਵਿਚ ਗਈ ਸੀ।
Coronavirus Girl
ਜਦੋਂ ਉਸ ਦੀ ਰਿਪਰੋਟ ਪੌਜਟਿਵ ਆਈ ਤਾਂ ਪੂਰੇ ਦੇਸ਼ ਵਿਚ ਹੰਗਾਮਾਂ ਹੋ ਗਿਆ ਸੀ। ਇਸ ਤੋਂ ਇਲਾਵਾ ਲਖਨਊ ਜਿਸ ਫਲੈਟ ਵਿਚ ਕਨਿਕਾ ਰਹਿੰਦੀ ਸੀ ਉਸ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਇਲਾਜ਼ ਲਈ ਉਸ ਨੂੰ ਐੱਸ.ਪੀ.ਜੀ.ਆਈ ਵਿਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਜੋ ਵੀ ਲੋਕ ਕਨਿਕਾ ਦੇ ਸੰਪਰਕ ਵਿਚ ਆਏ ਸਨ ਉਨ੍ਹਾਂ ਦੀ ਜਾਂਚ ਪੜਤਾਲ ਕਰਕੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ।
Coronavirus
ਇਸ ਤੋਂ ਇਲਾਵਾ ਕਨਿਕਾ ਨੇ ਵੀ ਕੁਝ ਦਿਨ ਪਹਿਲਾਂ ਇਸਟਾਗ੍ਰਾਮ ਦੇ ਆਪਣੀ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਗਿਆ ਸੀ ਕਿ ਉਸ ਦੀ ਹਲਾਤ ਵਿਚ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ ਅਤੇ ਉਸ ਨੂੰ ਉਮੀਦ ਹੈ ਕਿ ਉਸ ਦਾ ਅਗਲਾ ਕਰੋਨਾ ਟੈਸਟ ਨੈਗਟਿਵ ਆਵੇਗਾ।
coronavirus
ਇਸ ਤੋਂ ਇਲਾਵਾ ਕਨਿਕਾ ਦੀ ਸਿਹਤ ਬਾਰੇ ਸੰਜੇ ਗਾਂਧੀ ਇੰਸਟੀਚਿਊਟ ਆਫ ਮੈਡਕਲ ਸਾਇੰਸ ਦੇ ਡਾਇਰੈਕਟਰ ਡਾ. ਆਰ.ਕੇ ਧੀਮਾਨ ਨੇ ਵੀ ਦੱਸਿਆ ਸੀ ਕਿ ਉਸ ਵਿਚ ਕਰੋਨਾ ਦੇ ਹੁਣ ਕੋਈ ਵੀ ਲੱਛਣ ਨਜ਼ਰ ਨਹੀਂ ਆ ਰਹੇ ਅਤੇ ਉਨ੍ਹਾਂ ਦੀ ਸਿਹਤ ਹੁਣ ਪਹਿਲਾਂ ਨਾਲੋਂ ਕਾਫੀ ਚੰਗੀ ਹੋ ਗਈ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।