
ਅੱਗ ਦੀ ਚਪੇਟ 'ਚ ਆਏ ਚਾਰ ਲੋਕ ਬੁਰੀ ਤਰ੍ਹਾ ਝੁਲਸੇ
ਉਜੈਨ: ਮੱਧ ਪ੍ਰਦੇਸ਼ ਦੇ ਉਜੈਨ ਵਿਚ ਭਿਆਨਕ ਹਾਦਸਾ ਵਾਪਰਿਆ ਗਿਆ। ਦਰਅਸਲ, ਉਜੈਨ ਦੇ ਇਕ ਹਸਪਤਾਲ ਵਿਚ ਅੱਗ ਲੱਗ ਗਈ। ਅੱਗ ਐਤਵਾਰ ਸਵੇਰੇ ਸਾਢੇ 11 ਵਜੇ ਸ਼ਹਿਰ ਦੇ ਪਾਟੀਦਾਰ ਹਸਪਤਾਲ ਵਿਖੇ ਲੱਗੀ।
Madhya Pradesh: Fire that broke out at the ICCU Department of a hospital in Ujjain has been brought under control.
— ANI (@ANI) April 4, 2021
Around 80 patients who were admitted to his hospital have been shifted & rescued. pic.twitter.com/znVhBNUieT
ਹਸਪਤਾਲ ਵਿੱਚ ਦਾਖਲ ਮਰੀਜ਼ ਅੱਗ ਦੀ ਚਪੇਟ ਵਿੱਚ ਆ ਗਏ। ਇਸ ਦੌਰਾਨ ਹਸਪਤਾਲ ਦੇ ਆਈਸੀਯੂ ਵਾਰਡ ਦੇ ਬਿਸਤਰੇ ਸਣੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ-ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਸਾਰੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ।
Hospital fire in Madhya Pradesh
ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਵਿਚੋਂ ਕਈ ਮਰੀਜ਼ ਕੋਰੋਨਾ ਸੰਕਰਮਿਤ ਸਨ। ਅੱਗ ਦੀ ਚਪੇਟ ਵਿਚ ਆਏ ਚਾਰ ਮਰੀਜ਼ ਬੁਰੀ ਤਰ੍ਹਾਂ ਝੁਲਸ ਗਏ ਜਿਹਨਾਂ ਨੂੰ ਨੇੜਲੇ ਗੁਰੂ ਨਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਲਗਭਗ ਇੱਕ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।