ਬੇਕਾਬੂ ਹੋਈ ਉੱਤਰਾਖੰਡ ਦੇ ਜੰਗਲਾਂ 'ਚ ਲੱਗੀ ਅੱਗ, ਏਅਰ ਫੋਰਸ ਦੇ ਦੋ ਚੌਪਰ ਤੈਨਾਤ 
Published : Apr 4, 2021, 1:36 pm IST
Updated : Apr 4, 2021, 1:36 pm IST
SHARE ARTICLE
 Uttarakhand Forest Fre
Uttarakhand Forest Fre

24 ਘੰਟਿਆਂ ਦੌਰਾਨ 62 ਹੈਕਟੇਅਰ ਜੰਗਲ ਖੇਤਰ ਵਿਚ ਲੱਗੀ ਅੱਗ ਨਾਲ 4 ਵਿਅਕਤੀਆਂ ਅਤੇ 7 ਜਾਨਵਰਾਂ ਦੀ ਮੌਤ ਹੋ ਗਈ ਹੈ।

ਦੇਹਰਾਦੂਨ - ਉਤਰਾਖੰਡ ਵਿਚ ਜੰਗਲ ਦੀ ਅੱਗ ਬੇਕਾਬੂ ਹੋ ਗਈ ਹੈ। ਗੜ੍ਹਵਾਲ ਤੋਂ ਕੁਮਾਉਂ ਤੱਕ ਅੱਗ ਫੈਲ ਗਈ ਹੈ। ਰਾਜ ਸਰਕਾਰ ਹੁਣ ਅੱਗ ਬੁਝਾਉਣ ਲਈ ਹਵਾਈ ਸੈਨਾ ਦੀ ਮਦਦ ਲੈਣ ਜਾ ਰਹੀ ਹੈ। ਹਵਾਈ ਫੌਜ ਨੇ ਰਾਜ ਸਰਕਾਰ ਵੱਲੋਂ ਬੇਨਤੀ ਕਰਨ 'ਤੇ ਦੋ ਚੌਪਰ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਚੌਪਰ ਆਨ ਡਿਮਾਂਡ ਹਰ ਸਮੇਂ ਤੈਨਾਤ ਰਹਿਣਗੇ।

 photo

ਜੰਗਲਾਤ ਦੇ ਮੁੱਖ ਪ੍ਰਬੰਧਕ ਜੰਗਲਾਤ ਫਾਇਰ ਮਾਨ ਸਿੰਘ ਦਾ ਕਹਿਣਾ ਹੈ ਕਿ ਅਸੀਂ ਜ਼ਮੀਨੀ ਯੋਜਨਾ ਤਿਆਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਚੌਪਰ ਕਿੱਥੇ ਉਤਾਰਿਆ ਜਾਵੇ। ਚੌਪਰ ਕਿੱਥੋਂ ਪਾਣੀ ਭਰਨ ਵਿਚ ਸਫਲ ਹੋਣ ਤਾਂ ਜੋ ਜਲਦ ਤੋਂ ਜਲਦ ਅੱਗ 'ਤੇ ਕਾਬੂ ਪਾਇਆ ਜਾਵੇ। ਇਸ ਦੇ ਨਾਲ ਹੀ ਦੱਸ ਦਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਉਤਰਾਖੰਡ ਦੇ ਜੰਗਲਾਂ ਵਿਚ ਲੱਗੀ ਅੱਗ ਬਾਰੇ ਉਹਨਾਂ ਨੇ ਰਾਜ ਦੇ ਸੀਐਮ ਤੀਰਥ ਸਿੰਘ ਰਾਵਤ ਨਾਲ ਗੱਲਬਾਤ ਕੀਤੀ।

photo

photo

ਅੱਗ 'ਤੇ ਕਾਬੂ ਪਾਉਣ ਅਤੇ ਜਾਨੀ ਨੁਕਸਾਨ ਤੋਂ ਬਚਾਅ ਲਈ ਕੇਂਦਰ ਸਰਕਾਰ ਨੇ ਤੁਰੰਤ ਐਨ ਡੀ ਆਰ ਐਫ ਟੀਮਾਂ ਅਤੇ ਹੈਲੀਕਾਪਟਰ ਉਤਰਾਖੰਡ ਸਰਕਾਰ ਨੂੰ ਉਪਲੱਬਧ ਕਰਾਉਣ ਦੇ ਨਿਰਦੇਸ਼ ਦੇ ਦਿੱਤੇ ਹਨ। ਇਸ ਦੇ ਨਾਲ ਹੀ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਰਾਜ ਵਿਚ ਜੰਗਲ ਦੀ ਅੱਗ ਦੀਆਂ ਘਟਨਾਵਾਂ ਬਾਰੇ ਇੱਕ ਐਮਰਜੈਂਸੀ ਮੀਟਿੰਗ ਵੀ ਬੁਲਾਈ ਹੈ। 

photo

ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 62 ਹੈਕਟੇਅਰ ਜੰਗਲ ਖੇਤਰ ਵਿਚ ਲੱਗੀ ਅੱਗ ਨਾਲ 4 ਵਿਅਕਤੀਆਂ ਅਤੇ 7 ਜਾਨਵਰਾਂ ਦੀ ਮੌਤ ਹੋ ਗਈ ਹੈ। ਰਾਜ ਦੇ ਜੰਗਲਾਤ ਵਿਭਾਗ ਦੇ 12,000 ਗਾਰਡ ਅਤੇ ਫਾਇਰ ਨਿਗਰਾਨ ਅੱਗ ਬੁਝਾਉਣ ਲਈ ਤਾਇਨਾਤ ਹਨ। ਅੱਗ ਨੇ ਹੁਣ ਤੱਕ 37 ਲੱਖ ਰੁਪਏ ਦੀ ਜਾਇਦਾਦ ਨੂੰ ਨਸ਼ਟ ਕਰ ਦਿੱਤਾ ਹੈ। 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement