
2 ਵਾਰ ਟੀਕਾ ਲਗਣ ਕਾਰਨ ਮਰੀਜ਼ ਦੇ ਹੱਥ ’ਚ ਆ ਗਈ ਸੋਜ
ਕਾਨਪੁਰ : ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਅਜਿਹੇ ’ਚ ਇਸ ਮਹਾਂਮਾਰੀ ਦੀ ਰੋਕਥਾਮ ਲਈ ਦੇਸ਼ ’ਚ ਟੀਕਾਕਰਨ ਪ੍ਰਕਿਰਿਆ ਕਾਫ਼ੀ ਜੋਰਾਂ ਨਾਲ ਚੱਲ ਰਹੀ ਹੈ ਪਰ ਟੀਕਾਕਰਨ ਦੌਰਾਨ ਹੋਈ ਲਾਪਰਵਾਹੀ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਹ ਕਾਫ਼ੀ ਹੈਰਾਨ ਕਰਨ ਵਾਲੀ ਹੈ।
corona vaccine
ਉੱਤਰ ਪ੍ਰਦੇਸ਼ ਦੇ ਇਕ ਸਿਹਤ ਕੇਂਦਰ ’ਚ ਮੋਬਾਈਲ ’ਤੇ ਗੱਲ ਕਰਨ ਦੇ ਚੱਕਰ ’ਚ ਨਰਸ ਨੇ ਇਕ ਔਰਤ ਨੂੰ ਇਕ ਹੀ ਸਮੇਂ ’ਚ 2 ਵਾਰ ਕੋਵਿਡ ਦਾ ਟੀਕਾ ਲਗਾ ਦਿਤਾ। ਇਹ ਮਾਮਲਾ ਕਾਨਪੁਰ ਦੇ ਇਕ ਦੇਹਾਤ ਜ਼ਿਲ੍ਹੇ ਮੰਡੋਲੀ ਦਾ ਹੈ। ਇਥੇ ਪੀ.ਐਚ.ਸੀ. ’ਚ ਤਾਇਨਾਤ ਅਰਚਨਾ ਨੂੰ ਸਿਹਤ ਕੇਂਦਰ ’ਚ ਵੈਕਸੀਨ ਲਗਾਉਣ ਦੀ ਜ਼ਿੰਮੇਵਾਰੀ ਦਿਤੀ ਗਈ ਸੀ ਪਰ ਉਸ ਨੇ ਫੋਨ ’ਤੇ ਗੱਲ ਕਰਨ ਦੇ ਚੱਕਰ ’ਚ ਪਿੰਡ ਦੀ ਇਕ ਔਰਤ ਜਿਸ ਦਾ ਨਾਮ ਕਮਲੇਸ਼ ਹੈ, ਉਸ ਨੂੰ 2 ਵਾਰ ਟੀਕਾ ਲਗਾ ਦਿਤਾ।
Corona Vaccine
2 ਵਾਰ ਟੀਕਾ ਲਗਣ ਕਾਰਨ ਉਸ ਦੇ ਹੱਥ ’ਚ ਸੋਜ ਵੀ ਆ ਗਈ ਅਤੇ ਉਸ ਨੂੰ ਦਰਦ ਵੀ ਹੋ ਰਿਹਾ ਹੈ। ਅਜਿਹੇ ’ਚ ਜਦੋਂ ਔਰਤ ਨੇ ਨਰਸ ਅਰਚਨਾ ਤੋਂ ਪੁਛਿਆ ਕਿ ਉਸ ਨੇ 2 ਵਾਰ ਟੀਕਾ ਕਿਉਂ ਲੱਗਾ ਹੈ ਤਾਂ ਅਰਚਨਾ ਨੇ ਉਸ ਨੂੰ ਕਹਿ ਦਿਤਾ ਕਿ ਉਹ ਗ਼ਲਤੀ ਨਾਲ ਲੱਗ ਗਿਆ। ਇੰਨਾ ਹੀ ਨਹੀਂ ਉਸ ਨੇ ਪੀੜਤਾ ਨੂੰ ਫ਼ਟਕਾਰ ਵੀ ਲਗਾਈ।