
ਸਰਫਰਾਜ਼ ਅਹਿਮਦ ਭੱਟ ਕਸ਼ਮੀਰ ਜਾ ਰਹੇ ਸਨ।
ਜੰਮੂ: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਇਕ ਕਾਰ ਫਿਸਲ ਕੇ ਡੂੰਘੀ ਖਾਈ ਵਿਚ ਡਿੱਗ ਗਈ, ਜਿਸ ਕਾਰਨ ਹਵਾਈ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਫੋਰਸ ਹੈੱਡਕੁਆਰਟਰ ਦੇ ਡਾਇਰੈਕਟੋਰੇਟ ਆਫ ਮਕੈਨੀਕਲ ਟਰਾਂਸਪੋਰਟ ਦੇ ਸਾਰਜੈਂਟ ਸਰਫਰਾਜ਼ ਅਹਿਮਦ ਭੱਟ ਕਸ਼ਮੀਰ ਜਾ ਰਹੇ ਸਨ।
ਇਹ ਵੀ ਪੜ੍ਹੋ: ASI ਨੇ ਪਤਨੀ ਅਤੇ ਬੇਟੇ ਦਾ ਕੀਤਾ ਕਤਲ, ਪਾਲਤੂ ਕੁੱਤੇ ਨੂੰ ਵੀ ਮਾਰੀ ਗੋਲੀ
ਇਸ ਦੌਰਾਨ ਉਹਨਾਂ ਦੀ ਕਾਰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੜਕ 'ਤੇ ਫਿਸਲ ਕੇ ਡੂੰਘੀ ਖਾਈ 'ਚ ਡਿੱਗ ਗਈ। ਉਹਨਾਂ ਕਿਹਾ ਕਿ ਕਾਰ ਦੇ 300 ਫੁੱਟ ਡੂੰਘੀ ਖਾਈ ਵਿਚ ਡਿੱਗਣ ਤੋਂ ਤੁਰੰਤ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਭੱਟ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭੱਟ ਦੀ ਲਾਸ਼ ਟੋਏ 'ਚੋਂ ਬਰਾਮਦ ਹੋਈ ਹੈ। ਉਹਨਾਂ ਮੁਤਾਬਕ ਭੱਟ ਕੁਲਗਾਮ ਜ਼ਿਲ੍ਹੇ ਨਾਲ ਸਬੰਧਤ ਸੀ।