Petrol Diesel Price Today : ਸਸਤਾ ਹੋਇਆ ਪੈਟਰੋਲ-ਡੀਜ਼ਲ ! ਇੱਥੇ ਵਧੀਆਂ ਤੇਲ ਦੀਆਂ ਕੀਮਤਾਂ
Published : Apr 4, 2024, 11:01 am IST
Updated : Apr 4, 2024, 11:01 am IST
SHARE ARTICLE
 Petrol-Diesel Price
Petrol-Diesel Price

Petrol Diesel Price Today: ਇਸ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ , ਦੇਖੋ ਨਵੀਆਂ ਦਰਾਂ ਦੀ ਸੂਚੀ

Petrol Diesel Price Today 4 April 2024 : ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2-2 ਰੁਪਏ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਕੀਮਤ 'ਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ। ਜਦੋਂਕਿ,  ਰਾਜਾਂ ਅਤੇ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਹੁੰਦਾ ਰਹਿੰਦਾ ਹੈ , ਜਿਸ ਦਾ ਕਾਰਨ ਰਾਜਾਂ ਦੁਆਰਾ ਲਗਾਏ ਜਾਣ ਵਾਲੇ ਟੈਕਸ ਹੁੰਦਾ ਹੈ। ਇਨ੍ਹਾਂ ਵਿੱਚ ਲੋਕਲ ਟੈਕਸ ਵੀ ਸ਼ਾਮਲ ਹੁੰਦਾ ਹੈ, ਜਿਸ ਕਾਰਨ ਵੱਖ-ਵੱਖ ਤੇਲ ਕੰਪਨੀਆਂ ਅਤੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਆਓ, ਅੱਜ ਯਾਨੀ ਵੀਰਵਾਰ, 4 ਅਪ੍ਰੈਲ ਨੂੰ ਈਂਧਨ ਦੇ ਨਵੇਂ ਰੇਟ ਕੀ ਹਨ ? ਜਾਣੋ।

 

ਇੱਥੇ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ 


ਲਖਨਊ 'ਚ ਤੇਲ ਦੀਆਂ ਕੀਮਤਾਂ 'ਚ ਕੁਝ ਪੈਸੇ ਦੀ ਕਮੀ ਆਈ ਹੈ। ਇੱਥੇ ਪੈਟਰੋਲ ਦੀ ਕੀਮਤ 94.65 ਰੁਪਏ ਤੋਂ ਘੱਟ ਕੇ 94.47 ਰੁਪਏ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 87.76 ਰੁਪਏ ਤੋਂ ਘੱਟ ਕੇ 87.55 ਰੁਪਏ ਹੋ ਗਈ ਹੈ। ਗਾਜ਼ੀਆਬਾਦ 'ਚ ਵੀ ਤੇਲ ਦੀ ਕੀਮਤ 'ਚ ਬਦਲਾਅ ਹੋਇਆ ਹੈ। ਤਾਜ਼ਾ ਰੇਟ ਮੁਤਾਬਕ ਇੱਥੇ ਪੈਟਰੋਲ ਦੀ ਕੀਮਤ 94.36 ਰੁਪਏ ਅਤੇ ਡੀਜ਼ਲ ਦੀ ਕੀਮਤ 87.41 ਰੁਪਏ ਹੈ। ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤ 94.65 ਰੁਪਏ ਅਤੇ ਡੀਜ਼ਲ ਦੀ ਕੀਮਤ 87.75 ਰੁਪਏ ਸੀ। ਗਾਜ਼ੀਆਬਾਦ ਵਿੱਚ ਵੀ ਤੇਲ ਦੀ ਕੀਮਤ ਵਿੱਚ ਕੁਝ ਪੈਸੇ ਦੀ ਕਮੀ ਆਈ ਹੈ।

 

ਇੱਥੇ ਮਹਿੰਗਾ ਹੋਇਆ ਤੇਲ 


ਨੋਇਡਾ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇੱਥੇ ਪੈਟਰੋਲ ਦੀ ਕੀਮਤ 94.71 ਰੁਪਏ ਤੋਂ ਵਧ ਕੇ 94.74 ਰੁਪਏ ਹੋ ਗਈ ਹੈ। ਉਥੇ ਹੀ ਡੀਜ਼ਲ ਦੀ ਨਵੀਂ ਕੀਮਤ 87.81 ਰੁਪਏ ਤੋਂ ਵਧ ਕੇ 87.86 ਰੁਪਏ ਹੋ ਗਈ ਹੈ। ਉਥੇ ਹੀ ਮੇਰਠ 'ਚ ਪੈਟਰੋਲ ਦੀ ਕੀਮਤ 94.55 ਰੁਪਏ ਤੋਂ ਵਧ ਕੇ 94.74 ਰੁਪਏ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 87.86 ਰੁਪਏ ਤੋਂ ਵਧ ਕੇ 87.64 ਰੁਪਏ ਹੋ ਗਈ ਹੈ। ਕੀਮਤ 'ਚ ਕੁਝ ਪੈਸੇ ਦਾ ਬਦਲਾਅ ਹੋਇਆ ਹੈ।

 

ਦਿੱਲੀ 'ਚ ਪੈਟਰੋਲ ਦੀ ਕੀਮਤ 94.72 , ਡੀਜ਼ਲ ਦੀ ਕੀਮਤ 87.62 

ਮੁੰਬਈ 'ਚ ਪੈਟਰੋਲ ਦੀ ਕੀਮਤ 104.19 , ਡੀਜ਼ਲ ਦੀ ਕੀਮਤ 92.13 

ਕੋਲਕਾਤਾ 'ਚ ਪੈਟਰੋਲ ਦੀ ਕੀਮਤ 103.93 , ਡੀਜ਼ਲ ਦੀ ਕੀਮਤ 90.74

ਚੇਨਈ  'ਚ ਪੈਟਰੋਲ ਦੀ ਕੀਮਤ 100.73 ,ਡੀਜ਼ਲ ਦੀ ਕੀਮਤ 92.32

 

ਕਿਵੇਂ ਜਾਣੀਏ ਘਰ ਬੈਠੇ ਤੇਲ ਦੀਆਂ ਕੀਮਤਾਂ ?


ਜੇਕਰ ਤੁਸੀਂ ਇੰਡੀਅਨ ਆਇਲ ਦੇ ਗਾਹਕ ਹੋ ਤਾਂ RSP ਅਤੇ ਸਿਟੀ ਪਿਨ ਕੋਡ ਲਿਖ ਕੇ 9224992249 'ਤੇ SMS ਕਰੋ। ਜੇਕਰ ਤੁਸੀਂ BPCL ਦੇ ਗਾਹਕ ਹੋ ਤਾਂ RSP ਅਤੇ ਸਿਟੀ ਕੋਡ ਲਿਖ ਕੇ 9223112222 'ਤੇ ਮੈਸੇਜ ਭੇਜੋ। HPCL ਗਾਹਕ ਨੂੰ HPPprice ਅਤੇ ਸਿਟੀ ਕੋਡ ਨੂੰ 9222201122 'ਤੇ SMS ਕਰਨਾ ਹੋਵੇਗਾ। ਇਸ ਤਰ੍ਹਾਂ ਤੁਸੀਂ ਪੈਟਰੋਲ ਅਤੇ ਡੀਜ਼ਲ ਦੀ ਨਵੀਂ ਕੀਮਤ ਜਾਣ ਸਕਦੇ ਹੋ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement