
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਪੀਐਮ ਮੋਦੀ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਹੁਣ ਪੀਐਮ ਦਾ ਨਾਹਰਾ ਬਦਲ ਕੇ 'ਬੇਟੀ ...
ਬੰਗਲੁਰੂ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਪੀਐਮ ਮੋਦੀ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਹੁਣ ਪੀਐਮ ਦਾ ਨਾਹਰਾ ਬਦਲ ਕੇ 'ਬੇਟੀ ਬਚਾਓ ਭਾਜਪਾ ਵਿਧਾਇਕ ਤੋਂ' ਹੋ ਗਿਆ ਹੈ। ਕਰਨਾਟਕ ਦੇ ਕਲਗੀ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ਨੇ ਕਠੂਆ ਕਾਂਡ 'ਤੇ ਇਕ ਵੀ ਸ਼ਬਦ ਨਹੀਂ ਬੋਲਿਆ।
PM Modi's new slogan 'Beti Bachao from BJP MLA': Rahul Gandhi
ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀਐਸ ਯੇਦੀਯੁਰੱਪਾ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਕਦੇ ਕਿਸੇ 'ਤੇ ਨਿੱਜੀ ਹਮਲਾ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਅਹੁਦੇ ਦਾ ਆਦਰ ਕਰਦਾ ਹਾਂ, ਇਸ ਲਈ ਉਹ ਮੇਰੇ ਬਾਰੇ ਕੁੱਝ ਵੀ ਬੋਲਣ, ਮੈਂ ਨਹੀਂ ਬੋਲਾਂਗਾ ਪਰ ਮੈਂ ਉਨ੍ਹਾਂ ਤੋਂ ਦਲਿਤਾਂ, ਔਰਤਾਂ, ਭ੍ਰਿਸ਼ਟਾਚਾਰ ਅਤੇ ਕਿਸਾਨਾਂ ਦੇ ਮੁੱਦੇ 'ਤੇ ਸਵਾਲ ਜ਼ਰੂਰ ਪੁਛਾਂਗਾ।
PM Modi's new slogan 'Beti Bachao from BJP MLA': Rahul Gandhi
ਰਾਹੁਲ ਨੇ ਕਿਹਾ ਕਿ ਨੌਕਰੀ ਦੇ ਮੁੱਦੇ 'ਤੇ ਪੀਐਮ ਮੋਦੀ ਨੇ ਝੂਠ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕਰਨਾਟਕ ਦੀ ਜਨਤਾ ਦੇ ਪੈਸੇ ਨੂੰ ਵਾਪਸ ਦਿਵਾਉਣ ਦੀ ਲੜਾਈ ਹੈ। ਰਾਹੁਲ ਨੇ ਕਿਹਾ ਕਿ ਜਿੰਨਾ ਪੈਸਾ ਅਸੀਂ ਮਨਰੇਗਾ ਵਿਚ ਦਿਤਾ ਸੀ, ਓਨਾ ਤਾਂ ਗ਼ੈਰਕਾਨੂੰਨੀ ਮਾਈਨਿੰਗ ਵਿਚ ਰੈਡੀ ਭਰਾ ਲੈ ਕੇ ਚਲੇ ਗਏ। ਅਸੀਂ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਦਾਖ਼ਲ ਨਹੀਂ ਹੋਣ ਦੇਵਾਂਗੇ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਪਟਰੌਲ ਦੇ ਭਾਅ ਡਿਗ ਰਹੇ ਹਨ ਤਾਂ ਇਸ ਦਾ ਫ਼ਾਇਦਾ ਭਾਰਤ ਦੇ ਲੋਕਾਂ ਨੂੰ ਕਿਉਂ ਨਹੀਂ ਮਿਲ ਰਿਹਾ ਹੈ।
PM Modi's new slogan 'Beti Bachao from BJP MLA': Rahul Gandhi
ਉਨ੍ਹਾਂ ਕਿਹਾ ਕਿ ਜੋ ਪੈਸਾ ਪਟਰੌਲ ਖ਼ਰੀਦ ਵਿਚ ਬਚ ਰਿਹਾ ਹੈ, ਉਸ ਨੂੰ ਹਿੰਦੁਸਤਾਨ ਦੇ ਨੌਜਵਾਨਾਂ, ਔਰਤਾਂ ਅਤੇ ਗ਼ਰੀਬਾਂ ਨੂੰ ਕਿਉਂ ਨਹੀਂ ਦੇ ਰਹੇ। ਰਾਹੁਲ ਨੇ ਕਿਹਾ ਕਿ ਅਮਿਤ ਸ਼ਾਹ ਨੇ ਖ਼ੁਦ ਕਿਹਾ ਹੈ ਕਿ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਹੈ। ਦਰਅਸਲ ਰਾਹੁਲ ਅਮਿਤ ਸ਼ਾਹ ਦੀ ਉਸ ਗੱਲ ਦਾ ਜ਼ਿਕਰ ਕਰ ਰਹੇ ਸਨ, ਜੋ ਉਨ੍ਹਾਂ ਨੇ ਗ਼ਲਤੀ ਨਾਲ ਕਹਿ ਦਿਤਾ ਸੀ।