ਅੱਠ ਵਿਅਕਤੀਆਂ ਵਲੋਂ ਨਾਬਾਲਗ਼ ਨਾਲ ਕਥਿਤ ਸਮੂਹਕ ਬਲਾਤਕਾਰ
Published : May 4, 2018, 12:25 pm IST
Updated : May 4, 2018, 12:26 pm IST
SHARE ARTICLE
Rape
Rape

ਪੀੜਤਾ ਨੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ, 3 ਮਈ: ਦੇਸ਼ ਵਿਚ ਬਲਾਤਕਾਰੀਆਂ ਲਈ ਭਾਵੇਂ ਫਾਂਸੀ ਦੀ ਸਜ਼ਾ ਨੂੰ ਮਨਜ਼ੂਰੀ ਮਿਲ ਚੁਕੀ ਹੈ ਪਰ ਇਸ ਦੇ ਬਾਵਜੂਦ ਇੰਜ ਜਾਪਦਾ ਹੈ ਕਿ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਵੀ ਕੋਈ ਡਰ ਨਹੀਂ ਹੈ। ਹਰਿਆਣਾ ਵਿਚ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਹਰਿਆਣਾ ਦੇ ਨੂਹ ਵਿਚ ਇਕ 17 ਸਾਲ ਦੀ ਲੜਕੀ ਨੇ ਕਥਿਤ ਸਮੂਹਕ ਬਲਾਤਕਾਰ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਦਸਿਆ ਜਾ ਰਿਹਾ ਹੈ ਕਿ ਉਸ ਦੇ ਨਾਲ 8 ਲੋਕਾਂ ਨੇ ਮਿਲ ਕੇ ਕਥਿਤ ਤੌਰ ਤੇ ਸਮੂਹਕ ਬਲਾਤਕਾਰ ਕੀਤਾ ਸੀ। ਡੀ.ਸੀ.ਪੀ. ਵਿਰੇਂਦਰ ਸਿੰਘ ਵਲੋਂ ਇਸ ਮਾਮਲੇ ਵਿਚ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਉਥੇ ਹੀ ਆਂਧਰ ਪ੍ਰਦੇਸ਼ ਦੇ ਗੁੰਟੁਰ ਵਿਚ 9 ਸਾਲ ਦੀ ਇਕ ਬੱਚੀ ਨਾਲ ਬਲਾਤਕਾਰ ਦੀ ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਨੈਸ਼ਨਲ ਹਾਈਵੇਅ 'ਤੇ ਕਰੀਬ 6 ਘੰਟੇ ਤਕ ਜਾਮ ਲਾ ਦਿਤਾ। ਇਸ ਕਾਰਨ ਕਰੀਬ 15 ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਪ੍ਰਦਰਸ਼ਨਕਾਰੀ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ ਜੋ 50 ਸਾਲਾਂ ਦਾ ਇਕ ਰਿਕਸ਼ਾ ਚਾਲਕ ਦਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਹੁਣ ਪੁਲਿਸ ਨੂੰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਦੁਪਹਿਰ 3 ਵਜੇ ਤਕ ਦਾ ਸਮਾਂ ਦਿਤਾ ਹੈ। 

RapeRape

ਜਦਕਿ ਮਥੁਰਾ ਦੇ ਗੋਵਿੰਦ ਨਗਰ ਵਿਚ ਚਾਰ ਦਿਨ ਪਹਿਲਾਂ ਗ਼ਾਇਬ ਹੋਈ ਵਿਦਿਆਰਥਣ ਦੀ ਲਾਸ਼ ਯਮਨਾ ਕਿਨਾਰੇ ਤੋਂ ਮਿਲੀ। ਇਸ ਤੋਂ ਨਾਰਾਜ਼ ਪਰਵਾਰਕ ਮੈਂਬਰਾਂ ਨੇ ਗੋਵਿੰਦਨਗਰ ਥਾਣਾ ਪਹੁੰਚ ਕੇ ਜੰਮ ਕੇ ਹੰਗਾਮਾ ਕੀਤਾ ਅਤੇ ਜਾਮ ਲਗਾ ਦਿਤਾ। ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰਵਾਰਕ ਮੈਂਬਰਾਂ ਨੇ ਦਸਿਆ ਕਿ ਵਿਦਿਆਰਥਣ ਚਾਰ ਦਿਨ ਪਹਿਲਾਂ ਬਾਜ਼ਾਰ 'ਚੋਂ ਕਿਤਾਬ ਲੈਣ ਗਈ ਸੀ ਪਰ ਉਹ ਵਾਪਸ ਨਹੀਂ ਆਈ। ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਨੋਇਡਾ ਪੁਲਿਸ ਨੇ ਇਕ ਲੜਕੀ ਦੇ ਨਾਲ ਵਾਰ-ਵਾਰ ਸਮੂਹਕ ਬਲਾਤਕਾਰ, ਉਸ ਦਾ ਅਸ਼ਲੀਲ ਵੀਡੀਉ ਬਣਾਉਣ, ਉਸ ਨੂੰ ਬਲੈਕਮੇਲ ਅਤੇ ਉਸ ਦਾ ਸੋਸ਼ਣ ਕਰਨ ਦੇ ਦੋਸ਼ ਵਿਚ ਤਿੰਨ ਨੌਜਵਾਨਾਂ ਵਿਰੁਧ ਮਾਮਲਾ ਦਰਜ ਕਰ ਕੇ ਦੋ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement