
ਦੇਸ਼ ਵਿਚ ਜਿੱਥੇ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮਚਾ ਰੱਖੀ ਹੈ, ਉਥੇ ਹੀ ਹੁਣ ਭਾਰਤ ਦੇ ਲੋਕਾਂ ਲਈ ਥੋੜੀ ਰਾਹਤ ਦੀ ਖ਼ਬਰ ਆਈ ਹੈ।
ਨਵੀਂ ਦਿੱਲੀ : ਦੇਸ਼ ਵਿਚ ਜਿੱਥੇ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮਚਾ ਰੱਖੀ ਹੈ, ਉਥੇ ਹੀ ਹੁਣ ਭਾਰਤ ਦੇ ਲੋਕਾਂ ਲਈ ਥੋੜੀ ਰਾਹਤ ਦੀ ਖ਼ਬਰ ਆਈ ਹੈ। ਜਿਸ ਵਿਚ ਪਿਛਲੇ 24 ਘੰਟੇ ਵਿਚ 1074 ਕਰੋਨਾ ਦੇ ਮਰੀਜ਼ ਠੀਕ ਹੋ ਗਏ ਹਨ। ਦੱਸ ਦੱਈਏ ਕਿ ਠੀਕ ਹੋਣ ਵਾਲਿਆ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਇਸੇ ਨਾਲ ਹੀ ਹੁਣ ਸਾਡਾ ਰਕਵਰੀ ਰੇਟ ਵੀ 27.52 % ਹੋ ਗਿਆ ਹੈ ਅਤੇ ਡਬਲਿੰਗ ਰੇਟ ਵੀ ਵੱਧ ਕੇ 12 ਹੋ ਗਿਆ ਹੈ, ਲੌਕਡਾਊਨ ਤੋਂ ਪਹਿਲਾਂ ਇਹ ਡਬਲਿੰਗ ਰੇਟ 3.4 ਸੀ। ਮਤਲਬ ਕੇ ਹੁਣ 12 ਦਿਨ ਬਾਅਦ ਕੇਸਾਂ ਦੀ ਗਿਣਤੀ ਦੂਗਣੀ ਹੋ ਰਹੀ ਹੈ।
coronavirus
ਇਹ ਜਾਣਕਾਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਕੁੱਲ ਮਰੀਜ਼ 42,533 ਹੋ ਗਏ ਹਨ ਅਤੇ ਹੁਣ ਤੱਕ 11,707 ਲੋਕ ਇਸ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟੇ ਵਿਚ 25,00 ਕੇਸ ਨਵੇਂ ਆਏ ਹਨ। ਇਸ ਨਾਲ ਹੀ ਉਨ੍ਹਾਂ ਦੱਸਿਆ ਕਿ ਹੁਣ ਦੇਸ਼ ਵਿਚ 426 ਲੈਬ ਕਰੋਨਾ ਦਾ ਟੈਸਟ ਕਰਨ ਲੱਗੀਆਂ ਹੋਈਆਂ ਹਨ।
Coronavirus
ਇਨ੍ਹਾਂ ਵਿਚੋਂ 315 ਸਰਕਾਰੀ ਹਨ ਅਤੇ 111 ਪ੍ਰਾਈਵੇਟ ਲੈਬ ਹਨ। ਨਾਲ ਹੀ ਉਨ੍ਹਾਂ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ ਤਾਂ ਸਰਕਾਰ ਵੱਲ਼ੋਂ ਦਿੱਤੀਆਂ ਰਾਇਤਾਂ ਨੂੰ ਵਾਪਿਸ ਵੀ ਲਿਆ ਜਾ ਸਕਦਾ ਹੈ ਇਸ ਲਈ ਸਮਾਜਿਕ ਦੂਰੀ ਬਣਾਉਂਦੇ ਹੋਏ ਲੋਕ ਸਰਕਾਰੀ ਆਦੇਸ਼ਾਂ ਦਾ ਪਾਲਣ ਕਰਨ।
coronavirus
ਦੱਸ ਦੱਈਏ ਕਿ ਰੇਲਵੇ ਟਿਕਟ ਦੇ ਵਿਵਾਦ ਤੇ ਲਵ ਅਗਰਵਾਲ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਜਦੋਂ ਰਾਜਾਂ ਨੇ ਕੇਂਦਰ ਨਾਲ ਸੰਪਰਕ ਕੀਤਾ, ਤਾਂ ਅਸੀਂ ਉਨ੍ਹਾਂ ਲਈ ਸਪੈਸ਼ਲ ਟ੍ਰੇਨਾ ਚਲਾਈਆਂ, ਪਰ ਕੇਂਦਰ ਨੇ ਇਨ੍ਹਾਂ ਮਜ਼ਦੂਰਾਂ ਤੋਂ ਕਦੇ ਵੀ ਪੈਸੇ ਲੈਣ ਦੀ ਗੱਲ ਨਹੀਂ ਕਹੀ, ਇਨ੍ਹਾਂ ਟ੍ਰੇਨਾ ਨੂੰ ਚਲਾਉਂਣ ਵਿਚ ਜੋ ਵੀ ਖਰਚ ਹੋਵੇਗਾ ਉਸ ਦਾ 85 ਫੀਸਦੀ ਰੇਲਵੇ ਵਿਭਾਗ ਕਰੇਗਾ ਅਤੇ ਬਾਕੀ 15 ਫੀਸਦੀ ਰਾਜਾਂ ਨੂੰ ਕਰਨ ਲਈ ਕਿਹਾ ਗਿਆ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।