
65 ਕੰਪਨੀਆਂ ਨੇ ਮੰਨਿਆ, ਆਮਦਨ ’ਚ ਆਵੇਗੀ 40 ਫ਼ੀ ਸਦੀ ਤੋਂ ਵੱਧ ਦੀ ਗਿਰਾਵਟ
ਨਵੀਂ ਦਿੱਲੀ, 3 ਮਈ : ਭਾਰਤੀ ਉਦਯੋਗ ਪਰੀਸੰਘ (ਸੀਆਈਆਈ) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਲਾਕਡਾਊਨ ਨਾਲ ਆਰਥਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਸੀਆਈਆਈ ਨੇ ਐਤਵਾਰ ਨੂੰ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਦਾ ਇਕ ਸਰਵੇ ਜਾਰੀ ਕੀਤਾ। ਸਰਵੇ ’ਚ ਸ਼ਾਮਲ 65 ਕੰਪਨੀਆਂ ਦਾ ਕਹਿਣਾ ਹੈ ਕਿ ਅਪ੍ਰੈਲ-ਜੂਨ ਦੀ ਤਿਮਾਹੀ ’ਚ ਉਨ੍ਹਾਂ ਦੀ ਆਮਦਨ ’ਚ 40 ਫ਼ੀ ਸਦੀ ਤੋਂ ਵੱਧ ਦੀ ਗਿਰਾਵਟ ਆਏਗੀ।
ਸਰਵੇ ਦੇ ਨਤੀਜਿਆਂ ਤੋਂ ਸਿੱਟਾ ਨਿਕਲਦਾ ਹੈ ਕਿ ਦੇਸ਼ ਦੀ ਅਰਥਵਿਵਸਥਾ ’ਚ ਸੁਸਤੀ ਲੰਮੀ ਰਹਿਣ ਵਾਲੀ ਹੈ। ਸਰਵੇ ’ਚ ਸ਼ਾਮਲ 45 ਫ਼ੀ ਸਦੀ ਸੀਈਓ ਨੇ ਕਿਹ ਕਿ ਦੇਸ਼ਵਿਆਪੀ ਬੰਦ ਹੱਟਣ ਤੋਂ ਬਾਅਦ ਅਰਥਵਿਵਸਥਾ ਨੂੰ ਆਮ ਸਥਿਤੀ ’ਚ ਲਿਆਉਣ ਲਈ ਇਕ ਸਾਲ ਤੋਂ ਵੱਧ ਦਾ ਸਮਾਂ ਲਗੇਗਾ। ਸੀ.ਈ.ਓ ਨੇ ਕਿਹਾ ਕਿ ਬੰਦ ਨਾਲ ਆਰਥਕ ਗਤੀਵਿਧੀਆ ’ਤੇ ਗੰਭੀਰ ਅਸਰ ਪਏਗਾ।
File photo
ਪੂਰੇ ਵਿੱਤੀ ਸਾਲ ਦੀ ਗੱਲ ਕੀਤੀ ਜਾਏ ਤਾਂ ਸਵਰੇ ’ਚ ਸ਼ਾਮਲ 33 ਫ਼ੀ ਸਦੀ ਕੰਪਨੀਆਂ ਦੀ ਰਾਏ ਹੈ ਕਿ ਪੂਰੇ ਸਾਲ ’ਚ ਉਨ੍ਹਾਂ ਦੀ ਆਮਦਨੀ ’ਚ 40 ਫ਼ੀ ਸਦੀ ਤੋਂ ਵੱਧ ਦੀ ਗਿਰਾਵਟ ਆਏਗੀ। 32 ਫ਼ੀ ਸਦੀ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ’ਚ 20 ਤੋਂ 40 ਫ਼ੀ ਸਦੀ ਗਿਰਾਵਟ ਆਏਗੀ। ਸੀ.ਆਈ.ਆਈ ਦੇ ਡਲਾਇਰੈਕਟਰ ਜਨਰਨ ਚੰਦਰਜੀਤ ਬੇਨਰਜੀ ਨੇ ਕਿਹਾ, ‘‘ਕੋਰੋਨਾ ਵਾਇਰਸ ’ਤੇ ਕਾਬੂ ਲਈ ਲਾਕਡਾਊਨ ਜ਼ਰੂਰੀ ਹੈ।
ਪਰ ਇਸ ਨਾਲ ਆਰਥਕ ਗਤੀਵਿਧੀਆਂ ਪ੍ਰਭਾਵਤ ਹੋਈਆਂ ਹਨ। ਅੱਜ ਸਮੇਂ ਦੀ ਮੰਗ ਹੈ ਕਿ ਉਦਯੋਗ ਨੂੰ ਉਤਸ਼ਾਹਤ ਪੈਕੇਜ ਦਿਤਾ ਜਾਵੇ, ਜਿਸ ਨਾਲ ਆਰਥਕ ਗਤੀਵਿਧੀਆਂ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਨੌਕਰੀਆਂ ਨੂੰ ਬਚਾਇਆ ਜਾ ਸਕੇ।’’ ਬੇਨਰਜੀ ਨੇ ਕਿਹਾ ਕਿ ਇਸ ਦੇ ਇਲਾਵਾ ਲਾਕਡਾਊਨ ਤੋਂ ਸੋਚ ਸਮਝਦ ਕੇ ਬਾਹਰ ਨਿਕਲਣ ਦੀ ਤਿਆਰੀ ਕਰਨੀ ਚਾਹੀਦੀ ਹੈ। (ਪੀਟੀਆਈ)
ਲਾਕਡਾਊਨ ਤੋਂ ਬਾਅਦ 30 ਫ਼ੀ ਸਦੀ ਕਰਮਚਾਰੀਆਂ ਦੀ ਜਾਏਗੀ ਨੌਕਰੀ
ਇਸ ਸਰਵੇ ’ਚ 300 ਤੋਂ ਵੱਧ ਮੁੱਖ ਕਾਰਜਕਾਰੀ ਅਧਿਕਾਰੀਆ ਦੀ ਸਲਾਹ ਲਈ ਗਈ। ਇਨ੍ਹਾਂ ਵਿਚੋਂ 66 ਫ਼ੀ ਸਦੀ ਤੋਂ ਵੱਧ ਸੀਈਓ ਸੂਖਮ, ਛੋਟ ਅਤੇ ਦਰਮਿਆਨੇ ਉਦਮ (ਐਮ.ਐਸ.ਐਮ.ਈ) ਖੇਤਰ ਦੇ ਹਨ।
ਜਿਥੇ ਤਕ ਕਰੀਅਰ ਅਤੇ ਨੌਕਰੀ ਦਾ ਸਵਾਲ ਹੈ, ਅੱਧੀ ਤੋਂ ਵੱਧ ਕੰਪਨੀਆਂ ਦਾ ਕਹਿਣਾ ਹੈ ਕਿ ਲਾਕਡਾਊਨ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਦੇ ਸੰਬਧਿਤ ਖੇਤਰਾਂ ’ਚ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ। ਕਰੀਬ 45 ਫ਼ੀ ਸਦੀ ਨੇ ਕਿਹਾ ਕਿ 15 ਤੋਂ 30 ਫ਼ੀ ਸਦੀ ਕਰਮਚਾਰੀਆਂ ਨੂੰ ਨੌਕਰੀ ਗੁਆਨੀ ਪਏਗੀ। ਸਰਵੇ ’ਚ ਸ਼ਾਮਲ 66 ਫ਼ੀ ਸਦੀ ਯਾਨੀ ਦੋ ਤਿਹਾਈ ਲੋਕਾਂ ਦਾ ਕਹਿਣਾ ਸੀ ਕਿ ਹਾਲੇ ਤਕ ਉਨ੍ਹਾਂ ਦੀ ਕੰਪਨੀ ’ਚ ਤਨਖ਼ਾਹ ਮਜ਼ਦੂਰੀ ’ਚ ਕਟੌਤੀ ਨਹੀਂ ਹੋਈ ਹੈ।