
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਚਲਾਏ ਗਏ...
ਨਵੀਂ ਦਿੱਲੀ: ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪੀਐਮ ਕੇਅਰ ਫੰਡ ਨੂੰ ਲੈ ਕੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਕ ਪਾਸੇ ਰੇਲਵੇ ਦੂਜੇ ਰਾਜਾਂ ਵਿਚ ਫਸੇ ਮਜ਼ਦੂਰਾਂ ਤੋਂ ਟਿਕਟਾਂ ਦੇ ਪੈਸੇ ਵਸੂਲ ਰਿਹਾ ਹੈ ਅਤੇ ਦੂਜੇ ਪਾਸੇ ਰੇਲ ਵਿਭਾਗ ਪੀਐਮ ਕੇਅਰ ਫੰਡ ਵਿਚ 151 ਕਰੋੜ ਰੁਪਏ ਦਾ ਦਾਨ ਦੇ ਰਿਹਾ ਹੈਛ। ਉਹਨਾਂ ਨੇ ਕਿਹਾ ਕਿ ਜ਼ਰਾ ਇਸ ਮਾਮਲੇ ਤੇ ਗੌਰ ਕੀਤੀ ਜਾਵੇ।
Rahul Gandhi Tweet
ਰਾਹੁਲ ਗਾਂਧੀ ਤੋਂ ਠੀਕ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਰੇਲ ਰਾਹੀਂ ਕਿਰਾਏ ਲਏ ਜਾਣ ਤੇ ਦੁੱਖ ਜਤਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਹੁਣ ਇਹਨਾਂ ਮਜ਼ਦੂਰਾਂ ਦੇ ਵਾਪਸ ਜਾਣ ਤੇ ਹੋਣ ਵਾਲੇ ਖਰਚ ਦੀ ਬੀੜਾ ਪਾਰਟੀ ਦੀਆਂ ਪ੍ਰਦੇਸ਼ ਇਕਾਈਆਂ ਚੁੱਕਣਗੀਆਂ।
Economic
ਉਹਨਾਂ ਇਹ ਸਵਾਲ ਵੀ ਕੀਤਾ ਕਿ ਜਦੋਂ ਰੇਲ ਵਿਭਾਗ ਪੀਐਮ ਕੇਅਰਸ ਫੰਡ ਵਿਚ 151 ਕਰੋੜ ਰੁਪਏ ਦਾ ਯੋਗਦਾਨ ਦੇ ਸਕਦਾ ਹੈ ਤਾਂ ਮਜ਼ਦੂਰਾਂ ਨੂੰ ਬਿਨਾਂ ਕਿਰਾਏ ਦੇ ਯਾਤਰਾ ਦੀ ਸੁਵਿਧਾ ਕਿਉਂ ਨਹੀਂ ਦੇ ਸਕਦਾ। ਸੋਨੀਆ ਗਾਂਧੀ ਨੇ ਇਕ ਬਿਆਨ ਵਿਚ ਕਿਹਾ ਕਿ ਮਜ਼ਦੂਰ ਅਤੇ ਹੋਰ ਲੇਬਰ ਦੇਸ਼ ਦੀ ਰੀੜ ਦੀ ਹੱਡੀ ਹਨ। ਉਹਨਾਂ ਦੀ ਮਿਹਨਤ ਤੇ ਹੀ ਰਾਸ਼ਟਰ ਨਿਰਮਾਣ ਦੀ ਨੀਂਹ ਖੜ੍ਹੀ ਹੈ।
Labours
ਸਿਰਫ ਚਾਰ ਘੰਟੇ ਦੇ ਨੋਟਿਸ ਤੇ ਲਾਕਡਾਊਨ ਕਰਨ ਕਰ ਕੇ ਲੱਖਾਂ ਮਜ਼ਦੂਰ ਘਰ ਵਾਪਸ ਜਾਣ ਤੋਂ ਵੰਚਿਤ ਹੋ ਗਏ। ਉਹਨਾਂ ਮੁਤਾਬਕ 1947 ਦੀ ਵੰਡ ਤੋਂ ਬਾਅਦ ਦੇਸ਼ ਨੇ ਪਹਿਲੀ ਵਾਰ ਇਹ ਦਿਲ ਦਿਹਲਾ ਦੇਣ ਵਾਲਾ ਮੰਜਰ ਦੇਖਿਆ ਕਿ ਹਜ਼ਾਰਾਂ ਮਜ਼ਦੂਰ ਅਤੇ ਕਾਮਗਰ ਸੈਕੜੇਂ ਕਿਲੋਮੀਟਰ ਪੈਦਲ ਚਲ ਕੇ ਘਰ ਵਾਪਸੀ ਲਈ ਮਜ਼ਬੂਰ ਹਨ ਗਏ ਹਨ। ਨਾ ਰਾਸ਼ਣ, ਨਾ ਪੈਸਾ, ਨਾ ਦਵਾਈ, ਨਾ ਸਾਧਨ, ਪਰ ਸਿਰਫ ਅਪਣੇ ਪਰਿਵਾਰ ਕੋਲ ਵਾਪਸ ਪਿੰਡ ਜਾਣ ਦੀ ਲਗਨ।
Rahul gandhi
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਚਲਾਏ ਗਏ ਆਰੋਗਿਆ ਸੇਤੁ ਐਪ ਤੇ ਵੀ ਸਵਾਲ ਚੁੱਕੇ ਸਨ। ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹ ਸੀ ਕਿ ਆਰੋਗਿਆ ਸੇਤੁ ਐਪ ਇਕ ਨਿਪੁੰਨ ਨਿਗਰਾਨੀ ਸਿਸਟਮ ਹੈ ਜੋ ਕਿ ਇਕ ਪ੍ਰਾਇਵੇਟ ਆਪਰੇਟਰ ਦੁਆਰਾ ਆਉਟਸੋਰਸ ਹੈ ਜਿਸ ਵਿਚ ਕੋਈ ਸੰਸਥਾਗਤ ਨਿਰੀਖਣ ਨਹੀਂ ਕੀਤਾ ਜਾ ਰਿਹਾ।
PM Modi
ਉਹਨਾਂ ਅੱਗੇ ਲਿਖਿਆ ਕਿ ਇਸ ਐਪ ਪ੍ਰਤੀ ਗੰਭੀਰ ਡੇਟਾ ਸੁਰੱਖਿਆ ਅਤੇ ਗੁਪਤ ਸਬੰਧ ਵਿਚ ਚਿੰਤਾਵਾਂ ਵੀ ਹਨ। ਟੈਕਨਾਲਾਜੀ ਸੁਰੱਖਿਅਤ ਰੱਖਣ ਵਿਚ ਮਦਦ ਕਰ ਸਕਦੀ ਹੈ ਪਰ ਇਕ ਯੂਜ਼ਰ ਦੀ ਸਹਿਮਤੀ ਤੋਂ ਬਿਨਾਂ ਨਾਗਰਿਕਾਂ ਨੂੰ ਟ੍ਰੈਕ ਨਹੀਂ ਕੀਤਾ ਜਾਣਾ ਚਾਹੀਦਾ। ਡਰ ਦੇ ਨਾਮ ਤੇ ਲਾਭ ਲੈਣਾ ਗਲਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।