
ਦੀਕਸ਼ਾ ਸਿੰਘ ਨੇ ਔਰਤਾਂ ਰਾਖਵੀਂ ਸੀਟ ਤੋਂ ਇਸ ਵਾਰ ਜ਼ਿਲ੍ਹਾ ਪੰਚਾਇਤ ਮੈਂਬਰ ਲਈ ਚੋਣ ਲੜੀ ਸੀ।
ਜੌਨਪੁਰ (ਉੱਤਰ ਪ੍ਰਦੇਸ਼): ਜੌਨਪੁਰ ਜ਼ਿਲੇ ਦੇ ਬਸਖਾ ਵਿਚ ਕੁਝ ਦਿਨ ਪਹਿਲਾਂ ਪੰਚਾਇਤ ਚੋਣਾਂ ਦਾ ਦੌਰ ਚੱਲ ਰਿਹਾ ਸੀ ਤੇ ਜਿਸ ਦੇ ਨਤੀਜੇ ਬੀਤੇ ਦਿਨੀ ਜਾਰੀ ਕੀਤੇ ਗਏ ਹਨ। ਇਸ ਚੋਣਾਂ ਦੌਰਾਨ ਮਿਸ ਇੰਡੀਆ ਦੀ ਉਪ ਜੇਤੂ ਦੀਕਸ਼ਾ ਸਿੰਘ ਜੌਨਪੁਰ ਜ਼ਿਲੇ ਦੇ ਬਸਖਾ ਤੋਂ ਪੰਚਾਇਤ ਚੋਣ ਹਾਰ ਗਈ ਹੈ। ਦੀਕਸ਼ਾ ਸਿੰਘ ਨੇ ਔਰਤਾਂ ਰਾਖਵੀਂ ਸੀਟ ਤੋਂ ਇਸ ਵਾਰ ਜ਼ਿਲ੍ਹਾ ਪੰਚਾਇਤ ਮੈਂਬਰ ਲਈ ਚੋਣ ਲੜੀ ਸੀ।
Model Diksha Singh
ਸਿਆਸੀ ਪਾਰੀ ਸ਼ੁਰੂ ਕਰਦਿਆਂ ਹੀ ਦੀਕਸ਼ਾ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਸੀਟ ਤੋਂ ਭਾਜਪਾ ਸਮਰਥਕ ਉਮੀਦਵਾਰ ਨਗੀਨਾ ਸਿੰਘ ਨੇ 5,000 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਚੋਣਾਂ ਵਿਚ ਦੀਕਸ਼ਾ ਪੰਜਵੇਂ ਸਥਾਨ ’ਤੇ ਸੀ।
Elections