NIA ਵੱਲੋਂ ਦੁਨੀਆਂ ਭਰ ਦੇ 135 ਅਤਿਵਾਦੀਆਂ ਦੇ ਨਾਂਵਾਂ ਦਾ ਖ਼ੁਲਾਸਾ, ਸੂਚੀ ’ਚ ਪੰਜਾਬ ਦੇ 32 ਗਰਮਖਿਆਲੀਆਂ ਦੇ ਨਾਮ ਵੀ ਸ਼ਾਮਲ
Published : May 4, 2022, 11:35 am IST
Updated : May 4, 2022, 11:35 am IST
SHARE ARTICLE
NIA
NIA

ਰਾਸ਼ਟਰੀ ਜਾਂਚ ਏਜੰਸੀ ਦੀ ਸੂਚੀ 'ਚ ਦੁਨੀਆ ਭਰ ਦੇ 135 ਅਤਿਵਾਦੀਆਂ ਦੇ ਨਾਂਅ ਸਾਹਮਣੇ ਆਏ ਹਨ।

 

ਨਵੀਂ ਦਿੱਲੀ:  ਰਾਸ਼ਟਰੀ ਜਾਂਚ ਏਜੰਸੀ ਦੀ ਸੂਚੀ 'ਚ ਦੁਨੀਆ ਭਰ ਦੇ 135 ਅਤਿਵਾਦੀਆਂ ਦੇ ਨਾਂਅ ਸਾਹਮਣੇ ਆਏ ਹਨ। ਇਹਨਾਂ ਵਿਚ ਪੰਜਾਬ ਦੇ 32 ਗਰਮਖ਼ਿਆਲੀਆਂ ਦੇ ਨਾਂਅ ਸਭ ਤੋਂ ਉੱਪਰ ਹਨ। ਇਹਨਾਂ ਵਿਚ ਕੁਲਵਿੰਦਰ ਸਿੰਘ ਖਾਨਪੁਰੀਆ (5 ਲੱਖ), ਗੁਰਪਤਵੰਤ ਸਿੰਘ ਪੰਨੂ (20 ਲੱਖ), ਹਰਦੀਪ ਸਿੰਘ ਨਿੱਝਰ (5 ਲੱਖ), ਅਰਸ਼ਦੀਪ ਸਿੰਘ ਅਰਸ਼ (10 ਲੱਖ), ਲਖਬੀਰ ਸਿੰਘ ਰੋਡੇ (5 ਲੱਖ), ਗੁਰਚਰਨ ਚੰਨਾ (2 ਲੱਖ), ਸੂਰਤ ਸਿੰਘ ਉਰਫ ਸੂਰੀ (2 ਲੱਖ), ਇਕਬਾਲ ਸਿੰਘ (2 ਲੱਖ), ਸੂਰਤ ਸਿੰਘ, ਇਕਬਾਲ ਸਿੰਘ, ਸਵਰਨ ਸਿੰਘ ਸ਼ਾਮਲ ਹਨ।

NIA NIA

2021 'ਚ ਪੰਜਾਬ ਦੇ ਜਲਾਲਾਬਾਦ 'ਚ ਪੀਐਨਬੀ ਬੈਂਕ ਨੇੜੇ ਬਾਈਕ ਧਮਾਕੇ ਦੇ ਮਾਮਲੇ 'ਚ ਐਨਆਈਏ ਨੇ ਪਾਕਿਸਤਾਨ 'ਚ ਬੈਠੇ ਚਾਰ ਅਤਿਵਾਦੀਆਂ ਨੂੰ ਮੋਸਟ ਵਾਂਟੇਡ ਕਰਾਰ ਦਿੱਤਾ ਹੈ। ਜਿਸ ਵਿਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦੇ ਲਖਬੀਰ ਸਿੰਘ ਰੋਡੇ ਸਮੇਤ ਹਬੀਬ ਖ਼ਾਨ, ਗੁਰਚਰਨ ਸਿੰਘ ਉਰਫ਼ ਚੰਨਾ ਵਾਸੀ ਫਾਜ਼ਿਲਕਾ ਅਤੇ ਸੂਰਤ ਸਿੰਘ ਸੂਰੀ ਸ਼ਾਮਲ ਹਨ। ਐਨਆਈਏ ਨੇ ਇਹਨਾਂ ਚਾਰਾਂ 'ਤੇ ਪੰਜ ਅਤੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਹੈ।

NIA NIA

ਰਿਪੋਰਟ ਅਨੁਸਾਰ ਇਹਨਾਂ ਦੀ ਮਦਦ ਨਾਲ ਇਹ ਬੰਬ ਪਾਕਿਸਤਾਨ ਤੋਂ ਪੰਜਾਬ ਭੇਜਿਆ ਗਿਆ ਸੀ ਅਤੇ ਗ੍ਰਨੇਡ ਦੀ ਸਪਲਾਈ ਚੇਨ ਵੀ ਇਹਨਾਂ ਚਾਰਾਂ ਵੱਲੋਂ ਹੀ ਚਲਾਈ ਜਾ ਰਹੀ ਹੈ। ਏਜੰਸੀ ਵੱਲੋਂ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜਣ ਦੇ ਮਾਮਲੇ ਵਿਚ ਬੀ.ਟੈਕ. ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਠਾਨਕੋਟ ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਜਗਦੀਸ਼ ਸਿੰਘ ਉਰਫ ਜੱਗਾ ਵਾਸੀ ਪਿੰਡ ਫੱਤੋਚੱਕ ਵਜੋਂ ਹੋਈ ਹੈ। ਮੁਲਜ਼ਮ ਨੇ ਬੀ.ਟੈਕ. ਕੀਤੀ ਹੈ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement