
ਇਹ ਗਿਰੋਹ ਰੋਜਾਨਾ ਕਰੋੜਾਂ ਰੁਪਏ ਦਾ ਲੈਣ-ਦੇਣ ਕਰਦਾ ਸੀ
ਮੁੰਬਈ : ਮੁੰਬਈ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇੱਕ ਦਿਨ ਵਿਚ 5-10 ਕਰੋੜ ਰੁਪਏ ਕਮਾ ਲੈਂਦਾ ਸੀ। ਮੁਲਜ਼ਮ ਨੇ ਸਿਰਫ਼ 12ਵੀਂ ਜਮਾਤ ਤਕ ਪੜ੍ਹਾਈ ਕੀਤੀ ਹੈ।
ਉਸ ਦੇ ਗਿਰੋਹ ਦੇ ਮੈਂਬਰ ਕਈ ਸ਼ਹਿਰਾਂ ਵਿਚ ਫੈਲੇ ਹੋਏ ਸਨ। ਗਿਰੋਹ ਮਰਦਾਂ ਨਾਲੋਂ ਵੱਧ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਉਹਨਾਂ ਨੂੰ ਗਲਤ ਕੇਸਾਂ ਵਿਚ ਫਸਾਉਣ ਦੀ ਧਮਕੀ ਦੇ ਕੇ ਠੱਗੀ ਮਾਰਦੇ ਸਨ। ਇਹ ਗਿਰੋਹ ਰੋਜਾਨਾ ਕਰੋੜਾਂ ਰੁਪਏ ਦਾ ਲੈਣ-ਦੇਣ ਕਰਦਾ ਸੀ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਫ ਪੁਲਿਸ (ਜ਼ੋਨ-11) ਅਜੇ ਕੁਮਾਰ ਬਾਂਸਲ ਨੇ ਦੱਸਿਆ ਕਿ ਮਾਸਟਰਮਾਈਂਡ ਸ਼੍ਰੀਨਿਵਾਸ ਰਾਓ (49) ਨੂੰ ਬੰਗੂਰ ਨਗਰ ਪੁਲਿਸ ਸਟੇਸ਼ਨ ਦੀ ਟੀਮ ਨੇ ਹੈਦਰਾਬਾਦ ਦੇ ਇਕ ਆਲੀਸ਼ਾਨ ਹੋਟਲ ਤੋਂ ਹਿਰਾਸਤ 'ਚ ਲਿਆ ਹੈ। ਉਸ ਨੇ ਸਿਰਫ਼ 12ਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ, ਪਰ ਉਹ ਟੈਕਨਾਲੋਜੀ ਵਿੱਚ ਬਹੁਤ ਜਾਣੂ ਹੈ। ਪੁਲਿਸ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸ੍ਰੀਨਿਵਾਸ ਦੇ ਨਾਲ ਉਸਦੇ ਗਿਰੋਹ ਦੇ ਚਾਰ ਹੋਰ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਨੂੰ ਠਾਣੇ ਤੋਂ ਅਤੇ ਦੋ ਨੂੰ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।