ਭਾਰਤ ਦੇ 40 ਫ਼ੀ ਸਦੀ ਗਰੈਜੂਏਟ ਬੇਰੁਜ਼ਗਾਰ
Published : Mar 18, 2026, 6:27 am IST
Updated : Mar 18, 2026, 6:27 am IST
SHARE ARTICLE
40 percent of India's graduates are unemployed
40 percent of India's graduates are unemployed

20 ਤੋਂ 29 ਸਾਲ ਦੀ ਉਮਰ ਦੇ 6.3 ਕਰੋੜ ਗਰੈਜੂਏਟਾਂ ’ਚੋਂ 1.1 ਕਰੋੜ ਬੇਰੁਜ਼ਗਾਰ ਹਨ

ਨਵੀਂ ਦਿੱਲੀ : ਭਾਰਤ ਵਿਚ ਗਰੈਜੂਏਟ ਨੌਜਵਾਨਾਂ ਦੀ ਬੇਰੁਜ਼ਗਾਰੀ ਚਿੰਤਾਜਨਕ ਪੱਧਰ ਉਤੇ ਪਹੁੰਚ ਗਈ ਹੈ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਗਈ ‘ਸਟੇਟ ਆਫ਼ ਵਰਕਿੰਗ ਇੰਡੀਆ’ ਰੀਪੋਰਟ ਮੁਤਾਬਕ, 20 ਤੋਂ 29 ਸਾਲ ਦੀ ਉਮਰ ਦੇ 6.3 ਕਰੋੜ ਗਰੈਜੂਏਟਾਂ ’ਚੋਂ 1.1 ਕਰੋੜ ਬੇਰੁਜ਼ਗਾਰ ਹਨ। ਰੀਪੋਰਟ ਵਿਚ ਦਰਸਾਇਆ ਗਿਆ ਹੈ ਕਿ ‘ਸਿਰਫ਼ 7 ਫ਼ੀ ਸਦੀ ਗਰੈਜੂਏਟ ਇਕ ਸਾਲ ਦੇ ਅੰਦਰ ਪੱਕੀ ਤਨਖ਼ਾਹ ਵਾਲੀ ਨੌਕਰੀ ਹਾਸਲ ਕਰ ਸਕਦੇ ਹਨ।’’

ਰੀਪੋਰਟ ਅਨੁਸਾਰ, 15 ਤੋਂ 25 ਸਾਲ ਦੇ ਗਰੈਜੁਏਟਾਂ ਵਿਚ ਬੇਰੁਜ਼ਗਾਰੀ ਦਰ ਲਗਭਗ 40 ਫ਼ੀ ਸਦੀ ਹੈ, ਜਦਕਿ 25 ਤੋਂ 29 ਸਾਲ ਦੇ ਗਰੈਜੂਏਟਾਂ ਵਿਚ ਇਹ ਦਰ 20 ਫ਼ੀ ਸਦੀ ਹੈ। ਰੀਪੋਰਟ ਵਿਚ ਕਿਹਾ ਗਿਆ, ‘‘ਗਰੈਜੁਏਟਾਂ ਦੀ ਗਿਣਤੀ ਵਧ ਰਹੀ ਹੈ ਪਰ ਰੁਜ਼ਗਾਰ ਦੇ ਮੌਕੇ ਉਸੇ ਅਨੁਪਾਤ ਵਿਚ ਨਹੀਂ ਬਣ ਰਹੇ।’’ ਰੀਪੋਰਟ ਨੇ ਇਹ ਵੀ ਦਰਸਾਇਆ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੇ ਸਿੱਖਿਆ ਦੇ ਖੇਤਰ ਵਿਚ ਕਾਫ਼ੀ ਤਰੱਕੀ ਕੀਤੀ ਹੈ। ਉੱਚ ਸਿੱਖਿਆ ਵਿਚ ਦਾਖ਼ਲੇ ਦੀ ਦਰ ਵਧੀ ਹੈ ਅਤੇ ਜਾਤ ਤੇ ਲਿੰਗ ਅਧਾਰਿਤ ਰੁਕਾਵਟਾਂ ਘਟੀਆਂ ਹਨ।

ਰੀਪੋਰਟ ਨੇ ਚੇਤਾਵਨੀ ਦਿਤੀ , ‘‘ਪਰ ਸਕੂਲ ਤੋਂ ਕੰਮ ਤਕ ਦਾ ਸਫ਼ਰ ਅਜੇ ਵੀ ਅਨਿਸ਼ਚਿਤ ਹੈ ਅਤੇ ਬਹੁਤਿਆਂ ਲਈ ਇਹ ਸਥਿਰ ਤੇ ਵਧੀਆ ਤਨਖ਼ਾਹ ਵਾਲੀ ਨੌਕਰੀ ਵਿਚ ਨਹੀਂ ਬਦਲਦਾ।’’ ਇਸ ਤੋਂ ਇਲਾਵਾ, 2017 ਵਿਚ ਸਿੱਖਿਆ ਪ੍ਰਾਪਤ ਕਰ ਰਹੇ ਨੌਜਵਾਨ ਮਰਦਾਂ ਦੀ ਹਿੱਸੇਦਾਰੀ 38 ਫ਼ੀ ਸਦੀ ਸੀ ਜੋ 2024 ਦੇ ਅੰਤ ਤਕ ਘਟ ਕੇ 34 ਫ਼ੀ ਸਦੀ ਰਹਿ ਗਈ। ਜ਼ਿਆਦਾਤਰ ਨੂੰ ਘਰੇਲੂ ਆਮਦਨ ਨੂੰ ਸਹਾਰਾ ਦੇਣ ਦੀ ਲੋੜ ਕਾਰਨ ਪੜ੍ਹਾਈ ਛੱਡਣੀ ਪਈ। 2023 ਵਿਚ 72 ਫ਼ੀ ਸਦੀ ਨੌਜਵਾਨਾਂ ਨੇ ਅਜਿਹਾ ਕੀਤਾ। ਰੀਪੋਰਟ ਨੇ ਇਹ ਵੀ ਦਰਸਾਇਆ ਕਿ ਗਰੈਜੂਏਟਾਂ ਦੀ ਤਨਖ਼ਾਹ ਗੈਰ-ਗਰੈਜੂਏਟਾਂ ਨਾਲੋਂ ਦੁੱਗਣੀ ਹੁੰਦੀ ਹੈ, ਪਰ ਹਾਲੀਆ ਸਾਲਾਂ ਵਿਚ ਨੌਜੁਆਨ ਮਰਦਾਂ ਦੀ ਸ਼ੁਰੂਆਤੀ ਤਨਖ਼ਾਹ ਦੀ ਵਾਧੂ ਦਰ ਠਹਿਰ ਗਈ ਹੈ। ਹਾਲਾਂਕਿ, ਰੀਪੋਰਟ ਨੇ ਉਮੀਦ ਪ੍ਰਗਟਾਈ, ‘‘ਮਹਿਲਾਵਾਂ ਲਈ ਰੁਜ਼ਗਾਰ ਦੇ ਮੌਕੇ ਸੁਧਰੇ ਹਨ ਅਤੇ ਲਿੰਗ ਅਧਾਰਿਤ ਤਨਖ਼ਾਹ ਫ਼ਰਕ ਘਟਿਆ ਹੈ।’’ (ਪੀ.ਟੀ.ਆਈ.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement