
ਕ੍ਰਾਈਮ ਟੀਮ ਨੇ ਫੋਰੈਂਸਿਕ ਮਾਹਿਰਾਂ ਦੇ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ।
Delhi News: ਦਿੱਲੀ ਦੇ ਨੰਗੋਲੀ ਥਾਣਾ ਖੇਤਰ 'ਚ ਫੂਡ ਡਿਲੀਵਰੀ ਏਜੰਟ ਦੀ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਕ੍ਰਾਈਮ ਟੀਮ ਨੇ ਫੋਰੈਂਸਿਕ ਮਾਹਿਰਾਂ ਦੇ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ।
ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਅਮਰਜੀਤ ਮਹਤੋ (30) ਵਜੋਂ ਹੋਈ ਹੈ। ਉਸ ਦੀ ਲਾਸ਼ ਨੰਗੋਲੀ ਥਾਣਾ ਖੇਤਰ ਦੇ ਰਾਓ ਵਿਹਾਰ ਇਲਾਕੇ 'ਚ ਉਸ ਦੇ ਘਰ 'ਚੋਂ ਮਿਲੀ। ਮ੍ਰਿਤਕ ਦੇ ਗਲੇ 'ਤੇ ਸੱਟਾਂ ਦੇ ਨਿਸ਼ਾਨ ਹਨ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਐਸਜੀ ਹਸਪਤਾਲ ਭੇਜ ਦਿਤਾ ਹੈ। ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਘਟਨਾ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
(For more Punjabi news apart from Food delivery agent murdered in Delhi, stay tuned to Rozana Spokesman)